ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾਲ ਨਿਰੋਲ ਰੂਪਕ ਪੱਖ ਤੋਂ ਇਲਾਵਾ ਕੁਝ ਮਾਪ ਲੱਭਣੇ ਅਤੇ ਨਿਸ਼ਚਿਤ ਕਰਨੇ ਜ਼ਰੂਰੀ ਹੋ ਜਾਂਦੇ ਹਨ, ਜਿਹੜੇ ਨਿੱਕੀ ਕਹਾਣੀ ਦੇ ਇਤਿਹਾਸ ਵਿਚ ਕਹਾਣੀਕਾਰ ਦੀ ਥਾਂ ਨਿਸ਼ਚਿਤ ਕਰਨ ਵਿਚ ਸਹਾਇਕ ਦਾ ਕੰਮ ਕਰਨ । ਸੰਕੀਰਣ ਵਿਸ਼ੇਸ਼ੱਗਤਾ ਵਿਗਿਆਨਕ ਵਿਕਾਸ ਦੀ ਰੁੱਚੀ ਹੈ; ਸਾਹਿਤਕ ਕੀਮਤ ਵਜੋਂ ਇਸ ਨੂੰ ਉੱਚਾ ਦਰਜਾ ਨਹੀਂ ਦਿੱਤਾ ਜਾ ਸਕਦਾ । ਸਾਹਿਤਕਾਰ ਭਾਵੇਂ ਨਿੱਕੇ ਰੂਪ ਵੀ ਕਿਉਂ ਨਾ ਲਿਖਦਾ ਹੋਵੇ, ਜ਼ਿੰਦਗੀ ਦੇ ਅਮਲਾਂ ਦੀ ਡੂੰਘੀ ਸੂਝ, ਵਿਸ਼ੇ ਵਸਤੂ ਦੀ ਵਿਸ਼ਾਲਤਾ ਅਤੇ ਭਿੰਨਤਾ, ਕਲਾ ਵਿਚ ਨਿਪੁੰਣਤਾ ਦਾ ਸਬੂਤ ਅਤੇ ਇਸ ਦਾ ਦੁਹਰਾਅ ਉਸ ਨੂੰ ਨਿਸਚੇ ਹੀ ਉਚੇਰੀ ਪੱਧਰ ਉਤੇ ਲੈ ਜਾਣਗੇ । ਅਤੇ ਨਿੱਕੀ ਕਹਾਣੀ ਵਿਚ ਇਹ ਇਕ ਕਹਾਣੀ ਜਾਂ ਇਕ ਕਿਤਾਬ ਵਿਚ ਲਿਆ ਸਕਣਾ ਜਾਂ ਆ ਜਾਣਾ ਅਸੰਭਵ ਹੈ । - 9 - ਕਵਿਤਾ ਅਤੇ ਪੱਤਰਕਾਰੀ ਵਲ ਉਪਰੋਕਤ ਹਵਾਲੇ ਤੋਂ ਇਕ ਗੱਲ ਹੋਰ ਉਘੜਦੀ ਹੈ ਕਿ ਨਿੱਕੀ ਕਹਾਣੀ ਆਪਣੇ ਆਕਾਰ ਦੀ ਸੀਮਾ ਨੂੰ ਸਵੀਕਾਰ ਕਰਦੀ ਹੋਈ ਵੀ ਆਪਣੇ ਕਰਮ-ਖੇਤਰ ਨੂੰ ਸੀਮਤ ਕਰਨ ਲਈ ਕਦੀ ਵੀ ਤਿਆਰ ਨਹੀਂ ਹੋਈ। ਇਹ ਕਵਿਤਾ, ਨਾਟਕ, ਪੱਤਰਕਾਰੀ, ਇਤਿਹਾਸ, ਨਿਬੰਧ, ਜੀਵਨੀ, ਪੋਰ ਤਾਜ ਆਦਿ ਵਰਗੇ ਖੇਤਰਾਂ ਵਲ ਪਸਾਰ ਕਰਨ ਦਾ ਨਿਰੰਤਰ ਯਤਨ ਕਰਦੀ ਰਹਿੰਦੀ ਹੈ। ਇਸ ਯਤਨ ਵਿਚ ਜਿਥੇ ਇਹ ਆਪਣਾ ਆਪ ਗੁਆ ਬੈਠਦੀ ਹੈ, ਓਥੇ ਇਹ ਨਵੇਂ ਰੂਪ ਨੂੰ ਜਨਮ ਦੇ ਦੇਂਦੀ ਹੈ, ਜਾਂ ਪੁਰਾਣੇ ਵਿਚ ਖ਼ਤਮ ਹੋ ਜਾਂਦੀ ਹੈ, ਜਿੱਥੇ ਇਹ ਫਿਰ ਵੀ ਆਪਣਾ ਆਪ ਕਾਇਮ ਰਖ ਸਕਦੀ ਹੈ, ਓਥੇ ਇਹ ਹੋਰ ਭਰਪੂਰ ਅਤੇ ਤਾਕਤਵਰ ਹੋ ਕੇ ਨਿਕਲਦੀ ਹੈ । ਪੰਜਾਬੀ ਵਿਚ ਪਿਛਲੀ ਤਰਾਂ ਦੀ ਮਿਸਾਲ ਅਸੀਂ ਨਵਤੇਜ ਸਿੰਘ ਦੀ ਲੈ ਸਕਦੇ ਹਾਂ, ਜਿਸ ਦੀਆਂ “ਮੇਰੀ ਧਰਤੀ, ਮੇਰੇ ਲੋਕ ਹੋਠ ਕੀਤੀਆਂ ਕਈ ਪੱਤਰਕਾਰੀ ਟਿੱਪਣੀਆਂ ਚੰਗੀਆਂ ਕਹਾਣੀਆਂ ਹੋ ਨਿਬੜੀਆਂ ! ਪੱਸਰਣ ਅਤੇ ਸੁੰਗੜਨ ਦੀ ਇਸ ਰੇਖਾ ਨੂੰ ਉਲੀਕਣਾ ਵੀ, ਇਤਿਹਾਸਕਾਰ ਦਾ ਕੰਮ ਹੋ ਸਕਦਾ ਹੈ । -10 ਨਾ ਸਿਰਫ਼ ਆਲੋਚਨਾ ਵਿਚ ਸਗੋਂ ਇਤਿਹਾਸਕ ' ਵਿਚ ਵੀ, ਅਤੇ ਖ਼ਾਸ ਕਰਕੇ ਨਿੱਕੀ ਕਹਾਣੀ ਦੀ ਇਤਿਹਾਸਕਾਰੀ ਵਿਚ ਸਾਡਾ ਮੁੱਖ ਢੰਗ ਪੱਛਮੀ ਧਾਰਨਾਵਾਂ ਅਤੇ ਟੂਕਾਂ ਨੂੰ ਲੈ ਕੇ ਆਪਣੀਆਂ ਰਚਨਾਵਾਂ ਅਤੇ ਸਾਹਿਤਕਾਰਾਂ ਉੱਤੇ ਲਾਗੂ ਕਰਨ ਦਾ ਰਿਹਾ ਹੈ । ਆਪਣੇ ਨਾਂ ਉਤੇ ਕੱਢੇ ਨਤੀਜੇ ਵੀ ਸਾਡੇ ਆਪਣੇ ਨਹੀਂ ਹੁੰਦੇ ਅਤੇ ਬੜੇ ਮੌਲਿਕ