ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਤਾਂ ਕਿ ਸਾਰੀ ਦਿਹਾੜੀ ਦੇ ਤਜਰਬੇ ਨੂੰ ਨਾਲ ਲੈ ਕੇ ਅਗਲੀ ਰਚਨਾ ਲਈ ਨਵੇਂ ਸਿਰਿਓਂ ਤਿਆਰ ਹੋਇਆ ਜਾ ਸਕੇ । ਦੁੱਗਲ ਸਮੇਂ ਸਮੇਂ ਇੰਝ ਪਹਿਲਾਂ ਵੀ ਕਰਦਾ ਆਇਆ ਹੈ । ਆਲੋਚਕਾਂ ਉਤੇ ਤਾਂ ਹਰ ਰਚਣੇਈ ਸਾਹਿਤਕਾਰ ਨੂੰ ਗਿਲਾ ਰਿਹਾ ਹੀ ਹੈ, ਅਤੇ ਸ਼ਾਇਦ ਦੁੱਗਲ ਨੂੰ ਵੀ ਹੋਵੇ, ਅਤੇ ਇਹ ਗਿਲਾ ਹੋ ਸਕਦਾ ਹੈ ਕਿਸੇ ਵੀ ਹੋਰ ਸਾਹਿਤਕਾਰ ਨਾਲੋਂ ਵਧੇਰੇ ਹੱਕੀ ਹੋਵੇ ਕਿ ਆਲੋਚਕ ਉਸ ਦੀ ਰਚਨਾ ਦੀ ਆਤਮਾ ਤਕ ਨਹੀਂ ਪੁਜਦੇ ਸਗੋਂ ਸਰੀਰ ਉਤੇ ਬੈਠੇ ਚੋਭਾਂ ਲਾਈ ਜਾਂਦੇ ਅਤੇ ਧਿਆਨ ਲਾਂਭੇ ਲਿਜਾਈ ਜਾਂਦੇ ਹਨ । ਪਰ ਦੁੱਗਲ ਇਕ ਪਾਸਿਓ` ਖੁਸ਼-ਕਿਸਮਤ ਰਿਹਾ ਹੈ ਕਿ ਉਸ ਨੂੰ ਪਾਠਕਾਂ ਦੀ ਪ੍ਰਸੰਸਾ ਭਰਵੀਂ ਮਿਲੀ ਹੈ । ਅਜੇਹੀ ਭਰਵੀਂ ਪ੍ਰਸੰਸਾ ਕਈ ਵਾਰੀ ਲੇਖਕ ਨੂੰ ਆਪਣੀ ਰਚਨਾ ਦੀਆਂ ਲਗਾਮਾਂ ਆਪਣੇ ਪ੍ਰਸ਼ੰਸਕ ਪਾਠਕਾਂ ਦੇ ਹੱਥ ਦੇ ਦੇਣ ਵਲ ਲੈ ਜਾਂਦੀ ਹੈ ਅਤੇ ਉਹਨਾਂ ਦੇ ਮਗਰ ਲੱਗ ਕੇ ਉਹ ਕਿਸੇ ਐਸੀ ਖੱਡ ਵਿਚ ਜਾ ਡਿੱਗਦਾ ਹੈ, ਜਿਥੋਂ ਬੱਚ ਕੇ ਨਿਕਲ ਸਕਣਾ ਉਸ ਲਈ ਸੰਭਵ ਨਹੀਂ ਹੁੰਦਾ। ਪੰਜਾਬੀ ਸਾਹਿਤ ਦੇ ਪਿੜ ਵਿਚ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ । ਇਹੋ ਜਿਹੇ ਲੇਖਕ ਲੋਕ-ਪ੍ਰਸੰਸਾ ਨੂੰ ਹੀ ਆਪਣਾ ਨਿਸ਼ਾਨਾ ਸਮਝ ਬੈਠਦੇ ਹਨ । ਪਰ ਦੁੱਗਲ ਅੰਦਰਲੇ ਲੇਖਕ ਦੇ ਸਵੈਮਾਣ ਨੇ ਆਪਣੀ ਰਚਨਾ ਦੀਆਂ ਲਗਾਮਾਂ ਕਿਸੇ ਦੇ ਹੱਥ ਦੇ ਦੇਣਾ ਕਦੇ ਵੀ ਗੰਵਾਰਾ ਨਹੀਂ ਕੀਤਾ । ਰ ਇਹ ਪ੍ਰਸੰਸਕ ਪਾਠਕ ਵੀ ਦੁੱਗਲ ਦੀ ਰਚਨਾ ਦੀ ਥਾਹ ਕਿਥੋਂ ਤਕ ਪਾ ਸਕੇ ਹਨ ? ਇਸ ਬਾਰੇ ਸ਼ੱਕ ਹੈ ਕੀਤਾ ਜਾ ਸਕਦਾ ਹੈ । ਕਿਸੇ ਰਚਨਾ ਦੇ ਅੰਦਰ ਵੜ ਕੇ ਉਸ ਦੀ ਪੂਰੀ ਡੂੰਘਾਈ ਅਤੇ ਸਾਰੇ ਪਸਾਰਾਂ ਦੀ ਥਾਹ ਪਾਉਣ ਦੇ ਯਤਨ ਪੰਜਾਬੀ ਸਾਹਿਤਾਲਚਨਾਂ ਦੇ ਖੇਤਰ ਵਿਚ fuਛਲੇ ਕੁਝ ਸਮੇਂ ਤੋਂ ਹੀ ਸ਼ੁਰੂ ਹੋਏ ਹਨ । ਨਹੀਂ ਤਾਂ, ਸਾਡੇ ਪੜੇ ਲਿਖੇ ਪਾਠਕਾਂ ਅਤੇ ਆਲੋਚਕਾਂ ਦਾ ਪ੍ਰਧਾਨ ਢੰਗ ਨਾਨਕ ਸਿੰਘ ਵਿਚ ਡਿਕਨਜ਼, ਸੁਜਾਨ ਸਿੰਘ ਵਿਚ ਗੋਰਕੀ, ਸ਼ਿਵ ਕੁਮਾਰ ਵਿਚ ਕੀਟਸ ਆਦਿ ਦੀ ਝਲਕ ਲਭਣੇ ਤੇ ਸਾਬਤ ਕਰਨ ਦਾ ਹੀ ਰਿਹਾ ਹੈ । ਪਰ ਜਿਵੇਂ ਕਹਿੰਦੇ ਹਨ, ਤੁਲਨਾਵਾਂ ਕਿੰਨੀਆਂ ਵੀ ਚੰਗੀਆਂ ਕਿਉਂ ਨਾ ਹੋਣ, ਹਮੇਸ਼ਾਂ ਲੰਗੜੀਆਂ ਹੁੰਦੀਆਂ ਹਨ । | ਦੁੱਗਲ ਦੀਆਂ ਲਿਖਤਾਂ ਵਿਚ ਉਸ ਦੀਆਂ ਕਹਾਣੀਆਂ ਨੂੰ ਕਿਉਂਕਿ ਕੇਦਰੀ ਥਾਂ ਪ੍ਰਾਪਤ ਹੈ, ਇਸ ਲਈ ਉਹਨਾਂ ਨੂੰ ਮੁੱਖ ਰੱਖ ਕੇ ਉਸ ਦੀ ਕਲਾ ਬਾਰੇ ਕੁਝ ਨਿਰਣੇ ਕੀਤੇ ਜਾ ਸਕਦੇ ਹਨ, ਜਿਹੜੇ ਕਾਫ਼ੀ ਹੱਦ ਤਕ ਉਸ ਦੀਆਂ ਬਾਕੀ ਲਿਖਤਾਂ ਲਈ ਵੀ ਠੀਕ ਹੋਣਗੇ । | ਦੁੱਗਲ ਦੀਆਂ ਲਿਖਤਾਂ ਦੀ ਹੋਦ ਉਹਨਾਂ ਦੀ ਸਰਲਤਾ ਅਤੇ ਜਟਿਲਤਾ ਦੀ ਦੋ-ਧਰੁਵੀ ਸੰਬਾਦਕਤਾ ਉਤੇ ਟਿਕੀ ਹੁੰਦੀ ਹੈ। ਇਥੇ ਸਰਲਤਾ ਅਤੇ ਜਟਿਲਤਾ ਤੋਂ ਮੇਰਾ ਇਸ਼ਾਰਾ ਉਹਨਾਂ ਦੀ ਭਾਸ਼ਾ ਜਾਂ ਰੁਪ ਵਲ ਨਹੀਂ 1 ਸਰਲ ਕਥਨ ਵੀ ਕਈ ਵਾਰੀ ਡੂੰਘੇ 68