ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਰਥਾਂ ਨਾਲ ਭਰਿਆ ਹੁੰਦਾ ਹੈ, ਜਿਨ੍ਹਾਂ ਦੀ ਇਕੋ ਵਾਰੀ ਵਿਚ ਥਾਹ ਪਾਉਣੀ ਮੁਸ਼ਕਲ ਹੁੰਦੀ ਹੈ, ਅਤੇ ਜਟਿਲਤਾ ਵੀ ਕਈ ਵਾਰੀ ਖੋਖਲੀ ਅਰਥਹੀਣਤਾ ਨੂੰ ਲੁਕਦੀ ਉਠੀ ਹੋ ਸਕਦੀ ਹੈ । ਇਥੇ ਸਰਲ ਅਤੇ ਜਟਿਲ ਤੋਂ ਮੇਰਾ ਭਾਵ ਉਸ ਪ੍ਰਭਾਵ ਤੋਂ ਹੈ, ਜਿਹੜਾ ਕੋਈ ਰਚਨਾ ਆਪਣੇ ਮਾਨਣ ਵਾਲੇ ਉਤੇ ਰਖਦੀ ਹੈ । ਜੇ ਕੋਈ ਪਾਠਕ ਕਿਸੇ ਰਚਨਾ ਨਾਲ ਸੰਪਰਕ ਤੋਂ ਤੁਰਤ ਮਗਰੋਂ ਵਾਹਵਾ ਕਹਿ ਕੇ ਜਾਂ ਇਸ ਤੋਂ ਉਲਟ ਰਚਨਾਕਾਰ ਨੂੰ ਕੋਸ ਕੇ ਆਪਣੇ ਆਪ ਨੂੰ ਮੁਕਤ ਹੋਇਆ ਸਮਝਦਾ ਹੈ, ਜਾਂ ਫਿਰ ਮੁੜ ਮੁੜ ਕੇ ਉਸੇ ਹੀ ਪ੍ਰਭਾਵ ਨੂੰ ਮੁੜ-fਜਉਣ ਲਈ ਉਸ ਵਲ ਪਰਤਦਾ ਹੈ, ਜਿਵੇਂ ਕਿ ਸੈਕਸ ਕਹਾਣੀਆਂ ਜਾਂ ਜਾਸੂਸੀ ਰਚਨਾਵਾਂ ਵਿਚ ਹੋ ਸਕਦਾ ਹੈ, ਤਾਂ ਰਚਨਾ ਇਕਹਿਰੀ ਅਤੇ ਸਰਲ ਹੈ । ਪਰ ਜੇ ਰਚਨਾ ਪਾਠਕ ਉਤੇ ਕੋਈ ਐਸਾ ਪ੍ਰਭਾਵ ਛੱਡ ਜਾਏ, ਜਿਹੜਾ ਪਾਠਕ ਨੂੰ ਮੁੜ ਮੁੜ ਕੇ ਰਚਨਾ ਵਲ ਮੋੜੇ, ਅਤੇ ਹਰ ਪਾਠ ਇਕ ਨਵਾਂ ਅਰਥ ਅਤੇ ਪ੍ਰਭਾਵ ਪੈਦਾ ਕਰੇ, ਤਾਂ ਉਹ ਰਚਨਾ ਜਟਿਲ ਹੁੰਦੀ ਹੈ । ਅਜੇਹੀਆਂ ਰਚਨਾਵਾਂ ਕਦੀ ਵੀ ਬੇਹੀ ਨਹੀਂ ਹੁੰਦੀਆਂ । ਸਰਲਤਾ ਚੰਗੀ ਕਲਾ ਦਾ ਪਰਦਾ ਤਾਂ ਹੋ ਸਕਦੀ ਹੈ, ਉਸ ਦਾ ਪਛਾਣ-ਚਿੰਨ੍ਹ ਨਹੀਂ। | ਦੁੱਗਲ ਦੀਆਂ ਰਚਨਾਵਾਂ ਦੀ ਮੁਸ਼ਕਲ ਇਹ ਹੈ ਕਿ ਉਹ ਇਕੋ ਵੇਲੇ ਸਰਲ ਵੀ ਹਨ ਅਤੇ ਜਟਿਲ ਵੀ, ਜਿਸ ਕਰਕੇ ਮੈਂ ਉਹਨਾਂ ਦੀ ਹੋਂਦ ਨੂੰ ਇਸ ਦੋ-ਧਰੁਵੀ ਸੰਬਾਦਕਤਾ ਉਤੇ ਟਿਕੀ ਕਿਹਾ ਹੈ । ਉਸ ਦੀ ਕਲਾ ਦਾ ਸਰਲ ਭਾਗ ਉਹ ਮਾਯਾ-ਜਾਲ ਹੈ ਜਿਹੜਾ ਉਹ ਆਪਣੀ ਰਚਨਾ ਦੁਆਲੇ ਚੇਤੰਨ ਤੌਰ ਉਤੇ ਬੁਣ ਲੈਦਾ ਹੈ । ਇਹ ਮਾਯ-ਜਾਲ ਸੋਹਣਾ, ਦਿਲ-ਖਿੱਚਵਾਂ ਅਤੇ ਬੜੀ ਛੇਤੀ ਸਮਝ ਆਉਣ ਵਾਲਾ ਹੁੰਦਾ ਹੈ, ਪਰ ਜੇ ਪਾਠਕ ਇਸ ਵਿਚ ਖੁੱਭ ਕੇ ਰਹਿ ਜਾਏ, ਜਾਂ ਇਸੇ ਨੂੰ ਹੀ ਸਭ ਕੁਝ ਮੰਨ ਲਵੇ, ਤਾਂ ਦੁੱਗਲ ਦੀ ਰਚਨਾ ਉਸ ਦੀ ਅਗਿਆਨਤਾ ਦੇ ਸਵਰਗ ਵਿਚ ਕੋਈ ਖਲਲ ਨਹੀਂ ਪਾਇਗੇ । ਪਰ ਇਕ ਵਾਰੀ ਇਸ ਮਾਯਾ-ਜਾਲ ਨੂੰ ਤੋੜ ਕੇ ਜੇ ਕੋਈ ਪਾਠਕ ਲੰਘ ਜਾਏ ਤਾਂ ਫਿਰ ਦੁੱਗਲ ਦੇ ਸਿਰਜੇ ਕਲਾ-ਬਿੰਬ ਆਪਣੀ ਪੂਰੀ ਭਰਪੂਰਤਾਂ ਵਿਚ ਆਪਣੀ ਥਾਹ ਪੁਆਉਣ ਲਈ ਪਾਠਕ ਦੀ ਬੁਧੀ · ਨੂੰ ਵੰਗਾਰਦੇ ਹਨ ਅਤੇ ਉਥੇ ਤਕ ਉਸ ਦੇ ਨਾਲ ਚਲਦੇ ਹਨ, ਜਿਥੋਂ ਤਕ ਪਾਠਕ ਦੀ ਸੂਝ ਅਤੇ ਅਨੁਭਵ ਇਸ ਦੀ ਆਗਿਆ ਦੇ ਦੇ ਹਨ । | ਕੁਝ ਸਾਲ ਪਹਿਲਾਂ ਮੈਂ ਦੁਗਲ ਦੀ ਕਹਾਣੀ 'ਕਰਾਮਾਤ' ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ ਸੀ। ਮੇਰੇ ਇਸ ਯਤਨ ਨੂੰ ਉਸ ਵੇਲੇ ਜੇ ਹੁੰਗਾਰਾ ਮਿਲਿਆ ਉਹ ਹੌਸਲਾ ਵਧਾਉਣ ਵਾਲਾ ਸੀ, ਪਰ ਇਸ ਤੋਂ ਵੀ ਵੱਧ ਹੌਸਲਾ ਵਧਾਉਣ ਵਾਲੀ ਇਹ ਗੱਲ ਸੀ ਕਿ ਜਿਨ੍ਹਾਂ ਆਲੋਚਕਾਂ ਨਾਲ ਮੈਂ ਸੰਬਾਦ ਰਚਾਇਆ ਸੀ, ਉਹਨਾਂ ਵਿਚੋਂ ਕੁਝ ਨੇ ਮਗਰੋਂ ਇਸ ਕਹਾਣੀ ਦੇ ਮੁਲੰਕਣ ਵਿਚ ਮੇਰੇ ਕੱਢੇ ਅਰਥਾਂ ਨੂੰ ਸ਼ਾਮਲ ਕਰ ਲਿਆ । ਪਰ ਅੱਜ, ਉਸ ਤੋਂ ਛੇ ਸੱਤ ਸਾਲ ਮਗਰੋਂ ਜਿਸ ਵੇਲੇ ਮੈਂ ਇਸ ਬਾਰੇ ਮੁੜ ਸੋਚਦਾ ਹਾਂ ਤਾਂ ਲਗਦਾ