ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/64

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਹੈ ਕਿ ਇਹ ਕਹਾਣੀ ਤਾਂ ਉਸ ਤੋਂ ਵੀ ਵਡੇਰਾ ਸੱਚ ਆਪਣੇ ਵਿਚ ਲੁਕਾਈ ਬੈਠੀ ਹੈ, ਜਿਸ ਤਕ ਮੈਂ ਅਜੇ ਉਦੋਂ ਨਹੀਂ ਸੀ ਪੂਜਾ । ਜੇ ਮਾਹੌਲ ਵਿਚ ਅੰਧਕਾਰ ਫੈਲਿਆ ਹੋਵੇ, ਤਾਂ ਇਹ ਸਿਰਫ਼ ਬੁੱਧੀ ਦੀਆਂ ਨਿੱਕੀਆਂ ਨਿੱਕੀਆਂ ਜੋਤਾਂ ਨੂੰ ਹੀ ਹੜੱਪ ਨਹੀਂ ਕਰਦਾ, ਸਗੋ ਮਹਾਨ ਇਨਕਲਾਬੀ ਸੰਭਾਵਨਾਵਾਂ ਰਖਦੇ ਵੱਡੇ ਤੋਂ ਵੱਡੇ ਮਨੁੱਖੀ ਕਾਰਨਾਮੇ ਨੂੰ ਵੀ ਆਖ਼ਰ ਖਾ ਜਾਣ ਦੀ ਸਮਰੱਥਾ ਰੱਖਦਾ ਹੈ । ਆਮ ਕਰਕੇ ਇਹ ਮਾਯਾ-ਚਾਲ ਉਹਨਾਂ ਚੀਜ਼ਾਂ ਤੋਂ ਮਿਲ ਕੇ ਬਣਦਾ ਹੈ, ਜਿਸ ਨੂੰ ਦੁੱਗਲ ਸਾਹਿਤਕ ਜਾਂ ਕਲ-ਜੁਗਤਾਂ ਵਜੋਂ ਵਰਤਦਾ ਹੈ ! ਇਹ ਕਲਾ-ਜੁਗਤਾਂ ਉਸ ਦੇ ਵਸਤੂ-ਜਗਤ ਦਾ ਹਿੱਸਾ ਹੁੰਦੀਆਂ ਹੋਈਆਂ ਵੀ ਮਹੱਤਤਾ ਵਿਸ਼ੇ-ਵਸਤੂ ਨੂੰ ਉਘਾੜਣ ਵਿਚ ਹੀ ਰਖਦੀਆਂ ਹਨ । ਇਥੇ ਅਸੀਂ ਉਸ ਦੀਆਂ ਉਹਨਾਂ ਕਹਾਣੀਆਂ ਨੂੰ ਲੈ ਸਕਦੇ ਹਾਂ, ਜਿਥੇ ਉਹ ਸੈਕਸ ਨੂੰ ਜੁਗਤ ਵਜੋਂ ਵਰਤਦਾ ਹੈ। ਮੇਰਾ ਖ਼ਿਆਲ ਹੈ ਕਿ ਹੁਣ ਅਸੀ ਕਾਫ਼ੀ ਹੱਦ ਤਕ ਸਮਝ ਗਏ ਹਾਂ ਕਿ ਜਿਨ੍ਹਾਂ ਰਚਨਾਵਾਂ ਵਿਚ ਦੁੱਗਲ ਸੈਕਸ ਨੂੰ ਸਾਹਿਤਕ-ਜੁਗਤ ਵਜੋਂ ਵਰਤਦਾ ਹੈ, ਉਨ੍ਹਾਂ ਵਿਚੋਂ ਬਹੁਤੀਆਂ ਵਿਚ ਉਹ ਕੋਈ ਨਾ ਕੋਈ ਇਖ਼ਲਾਕ ਸੰਬਾਦ ਰਚ ਰਿਹਾ ਹੁੰਦਾ ਹੈ, ਜਾਂ ਉਹਨਾਂ ਹਾਲਤਾਂ ਤੋਂ ਪਰਦਾ ਲਾਹ ਰਿਹਾ ਹੁੰਦਾ ਹੈ, ਜਿਹੜੀਆਂ ਮਨੁੱਖ ਨੂੰ ਛਲ ਰਹੀਆਂ ਹੁੰਦੀਆਂ ਹਨ ਜਾਂ ਉਸ ਨੂੰ ਮਨੁੱਖਤਾ ਤੋਂ ਹੀਣ ਕਰਦੀਆਂ ਜਾ ਰਹੀਆਂ ਹੁੰਦੀਆਂ ਹਨ। 'ਇਕ ਜਨਾਜ਼ ਹੋਰ', 'ਜੂਠਾ ਮੂੰਹ", "ਕਾਲ ਬੀਰ”, ਆਦਿ ਅਨੇਕਾਂ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ । ਕਈ ਵਾਰੀ ਉਹ ਕੁਦਰਤੀ ਹਾਦਸੇ ਨੂੰ ਜੁਗਤ ਵਜੋਂ ਵਰਤਦਾ ਹੈ, ਜਿਵੇਂ ਕਿ “ਸ਼ਮਾਂ”, “ਉਹੀ ਕਿਉਂ ?" ਅਤੇ ਕਈ ਹੋਰ ਕਹਾਣੀਆਂ ਵਿਚ ਉਸ ਨੇ ਅਣਿਆਈ ਮੌਤ ਨੂੰ ਵਰਤਿਆ ਹੈ । ਪਰ ਪਾਠਕ ਉਸ ਨੂੰ ਦੁੱਗਲ ਦੀ · ਫ਼ਿਲਾਸਫ਼ੀ ਨਾਲ ਜੋੜ ਕੇ ਹੋਣੀਵਾਦ ਵਿਚ ਉਸ ਦੇ ਯਕੀਨ ਨੂੰ ਸਿੱਧ ਕਰਨ ਲੱਗ ਪੈਂਦੇ ਹਨ । ਪਰ ਨਾ ਦੁੱਗਲ ਦੀਆਂ ਉਹਨਾਂ ਰਚਨਾਵਾਂ ਦਾ ਵਿਸ਼ਲੇਸ਼ਣ, ਨਾ ਦੂਜੀਆਂ ਰਚਨਾਵਾਂ ਦਾ ਵਿਸ਼ਲੇਸ਼ਣ ਇਸ ਦੀ ਪ੍ਰੋੜਤਾ ਕਰਦਾ ਹੈ । ਆਮ ਕਰਕੇ ਕਿਹਾ ਜਾਂਦਾ ਹੈ ਕਿ ਇਸਤ੍ਰੀਪਾਠਕਾਂ ਨੇ ਕਈ ਪੰਜਾਬੀ ਸਾਹਿਤਕਾਰਾਂ ਨੂੰ ਵਿਗਾੜਿਆ ਹੈ । ਇਹਨਾਂ ਵਿਗੜੇ ਸਾਹਿਕਤਾਰਾਂ ਵਿਚ ਦੁੱਗਲ ਦਾ ਨਾਂ ਵੀ ਲਿਆ ਜਾਂਦਾ ਹੈ । ਪਰ ਮੈਨੂੰ ਲਗਦਾ ਹੈ ਕਿ ਦੁੱਗਲ ਉਹਨਾਂ ਨੂੰ ਵੀ ਝਕਾਣੀ ਦੇ ਗਿਆ ਹੈ । ਕਿਉਂਕਿ ਜਿਸ ਵੇਲੇ ਉਹ ਔਰਤ ਦੇ ਗਜ਼ ਗਜ਼ ਲੰਮੇ ਵਾਲਾਂ ਦੀ, ਤਿੱਖੇ ਨਕਸ਼ੇ ਨੈਣਾਂ ਦੀ, ਮਸਤ ਚਾਲ ਦੀ, ਨਿਰੀ. ਪਠੋਹਾਰਣ ਜਿਹੀ ਸੁੰਦਰਤਾ ਦੀ ਗੱਲ ਕਰ ਰਿਹਾ ਹੁੰਦਾ ਹੈ, ਤਾਂ ਉਹ ਇਕ ਮਾਯਾ-ਜਾਲ ਉਣ ਰਿਹਾ ਹੁੰਦਾ ਹੈ, ਜਿਸ ਦੇ ਪਿੱਛੇ ਜਿਸ ਵੇਲੇ ਔਰਤ ਦਾ ਅਸਲ ਕਿਰਦਾਰ ਉਘੜਦਾ ਹੈ ਤਾਂ ਉਸ ਵਿਚ ਦੁੱਗਲ ਉਸ ਨੂੰ ਕੋਈ ਰਿਆਇਤ ਨਹੀਂ ਦੇ ਰਿਹਾ ਹੁੰਦਾ । ਜਿਥੇ ਉਹ ਮਰਦਾਂ ਵਾਲੀਆਂ ਬੇਹੂਦਗੀਆਂ ਕਰਦੀ ਹੈ, ਆਪਣੇ ਆਕਰਸ਼ਣ ਨੂੰ ਪਦਲਾਲਸਾ ਦੀ ਕ੍ਰਿਤੀ B