ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲਈ ਵਰਤਦੀ ਹੈ, ਸਾਬਤ-ਕਦਮੀ ਦੇ ਨਾਲ ਆਦਮੀ ਦੇ ਗੁਨਾਹ ਵਿਚ ਭਿਆਲ ਬਣਦੀ ਹੈ, ਤਾਂ ਉਥੇ ਦੁੱਗਲ ਉਸ ਨੂੰ ' ਬਿਨਾਂ ਉਪਭਾਵਕਤਾ ਅਤੇ ਲਗ-ਲਪੇਟ ਦੇ ਉਸੇ ਤਰਾਂ ਹੀ ਪੇਸ਼ ਕਰਦਾ ਹੈ । 'ਤਿੱਤਲੀ, ਔਰਤ ਜ਼ਾਤ", "ਇਕ ਸ਼ਰਾਫ਼ਤ ਦਾ ਹਸ਼ਰ', 'ਖੁੰਦਕ, ਐਨ ਐਕਸਪੈਰੀਮੈਂਟ ਇਨ ਟਰੁਥ ਕਈ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਦੁੱਗਲ ਨੇ ਔਰਤ ਨਾਲ ਕੋਈ ਵੀ ਰਿਆਇਤ ਨਹੀਂ ਕੀਤੀ। ਬਰਨਾਰਡ ਸ਼ਾਅ ਵਾਂਗ ਉਹ ਵੀ ਇਸ ਗੱਲ ਵਿਚ ਯਕੀਨ ਰਖਦਾ ਲਗਦਾ ਹੈ ਕਿ ਔਰਤ ਕੋਈ ਵੱਖਰੀ ਜੀਵ-ਵੰਨਗ (species) ਨਹੀਂ, ਸਗੋਂ ਇਨਸਾਨੀ ਨਸਲ ਦਾ ਹੀ ਇਸਤ੍ਰੀ ਭਾਗ ਹੈ, ਅਤੇ ਉਸ ਨੂੰ ਇਨਸਾਨ ਵਜੋਂ ਹੀ ਲਿਆ ਜਾਣਾ ਚਾਹੀਦਾ ਹੈ । | ਜੇ ਦੁੱਗਲ ਦੀ ਰਚਨਾ ਵਿਚਲੀ ਸਰਲਤਾ ਦਾ ਸਰੂਪ ਅਤੇ ਕਰਤੱਵ ਉਪਰ ਵਰਗਾ ਹੈ, ਤਾਂ ਜਟਿਲਤਾ ਕਿਵੇਂ ਅਤੇ ਕਿਉਂ ਆਉਂਦੀ ਹੈ ? ਇਸ ਜਟਿਲਤਾ ਦਾ ਰਾਜ਼ ਸਾਹਿਤਕਾਰ ਵਲੋਂ ਸਿਰਜੇ ਕਲਾਤਮਿਕ ਬਿੰਬਾਂ ਦੀ ਭਰਪੂਰਤਾ ਅਤੇ ਸਰਬੰਗਤਾਂ ਵਿਚ ਲੁਕਿਆ ਹੁੰਦਾ ਹੈ । ਭਥ ਪੁਰ ਕਲਾਤਮਿਕ ਬਿੰਬ ਵੀ ਜਿਊਂਦੇ-ਜਾਗਦੇ ਵਿਅਕਤੀ ਵਾਂਗ ਹੁੰਦਾ ਹੈ, ਜਿਹੜਾ ਆਪਣੇ ਮਾਹੌਲ ਨਾਲ ਅਨੇਕ ਤੰਦਾਂ ਰਾਹੀਂ ਜੁੜਿਆ ਹੁੰਦਾ ਹੈ । ਇਹਨਾਂ ਅਨੇਕ ਤੰਦਾਂ ਰਾਹੀਂ ਬਣੇ ਰਿਸ਼ਤਿਆਂ ਦਾ ਸਮੂਹ ਹੀ ਵਿਅਕਤੀ ਦੀ ਹੋਂਦ ਨੂੰ ਨਿਸਚਿਤ ਕਰਦਾ ਹੈ । ਬੰਬ ਵਿਚ ਮੁਸ਼ਕਲ ਇਹ ਹੁੰਦੀ ਹੈ ਕਿ ਇਸ ਦੀਆਂ ਸਾਰੀਆਂ ਤੰਦਾਂ ਦਾ ਲੇਖਕ ਵਰਨਣ ਨਹੀਂ ਕਰ ਸਕਦਾ ਹੁੰਦਾ, ਸਗੋਂ ਕੁਝ ਜ਼ਰੂਰੀ ਹੁੰਦਾ ਵੇਲ ਸੰਕੇਤ ਹੀ ਕਰਦਾ ਹੈ, ਬਾਕ ਪਾਠਕ ਨੂੰ ਆਪਣੇ ਅਨੁਭਵ ਨਾਲ ਪੂਰਣੀਆਂ ਪੈਂਦੀਆਂ ਹਨ । ਆਪਣੀਆਂ ਪਹਿਲੀਆਂ ਰਚਨਾਵਾਂ ਤੋਂ ਹੀ ਸ਼ੁਰੂ ਕਰਕੇ ਦੁੱਗਲ ਨੇ ਪਾਤਰ-ਬਿੰਬਾਂ ਦੀ ਜਿਹੜੀ ਭਰਪੂਰ ਗੈਲਰੀ ਸਿਰਜੀ ਹੈ, ਉਹ ਸਦਾ ਉਸ ਦੇ ਪਾਠਕਾਂ ਦੇ ਨਾਲ ਰਹਿੰਦੀ ਹੈ । ਇਸ ਵਿਚ ਹਰ ਉਮਰ, ਹਰ ਕਿੱਤੇ, ਹਰ ਧਰਮ, ਹਰ ਉਪ-ਸਭਿਆਚਾਰ ਦੇ ਪਾਤਰ ਹਨ, ਜਿਹੜੇ ਆਪਣੀ ਹੋਦ ਵੀ ਰਖਦੇ ਹਨ, ਆਪਣੀ ਹੋਦ ਰਾਹੀਂ ਆਪਣੇ ਵਰਗਿਆਂ ਦੀ ਹੋਂਦ ਦਾ ਵੀ ਗਿਆਨ ਕਰਾਉਂਦੇ ਹਨ, ਇਹ ਠੇਸ {ਬੰਬ ਵੀ ਹਨ, ਪਰ ਇਹਨਾਂ ਦੀ ਭਾਵਵਾਚੀ ਹੋਦ ਵੀ ਹੈ, ਇਹ ਇੰਦਰਿਆਵੀ ਹੋਂਦ ਵੀ ਰਖਦੇ ਹਨ, ਪਰ ਆਪਣੇ ਆਪ ਵਿਚ ਤਰਕਸੰਗਤ ਸੰਕਲਪ ਵਰਗੀ ਇਕਾਈ ਵੀ ਹੁੰਦੇ ਹਨ, ਇਹ ਇਕੋ ਵੇਲੇ ਲੇਖਕ ਦੀ ਕਲਾ ਦਾ ਵੀ ਹਿੱਸਾ ਹੁੰਦੇ ਹਨ, ਨਾਲ ਹੀ ਉਸ ਦੇ ਦਰਸ਼ਨ ਅਤੇ ਚਿੰਤਨ ਦੇ ਵਾਹਕ ਵੀ ਹੁੰਦੇ ਹਨ । ਹਰ ਬੰਬ ਨੂੰ ਸਮਝਣ ਲਈ ਉਸ ਦਾ ਅੰਗ-ਨਿਖੇੜ ਕਰਨਾ, ਹਰ ਅੰਗ ਦਾ ਅਰਥ ਸਮਝਣਾ ਅਤੇ ਮੁੜ ਇਕ ਇਕਾਈ ਵਿਚ ਬੰਣ ਦੀ ਕੋਸ਼ਿਸ਼ ਕਰਨਾ ਜ਼ਰੂਰੀ ਹੈ ਜਾਂਦਾ ਹੈ । ਦੁੱਗਲ ਦੀਆਂ ਰਚਨਾਵਾਂ ਵਿਚਲੇ ਪਾਤਰ-ਬਿੰਬ ਇਸ ਸਾਰੀ ਘਾਲਣਾ ਦੀ ਸੰਤੋਸ਼ਜਨਕ ਸਾਰਥਕਤਾ ਦਾ ਯਕੀਨ ਦੁਆਉਂਦੇ ਹਨ । “ਅੰਤਰ ਦੀ ਰਕ ਬੰਦ