ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਸਾਰਨਾ ਪਾਠਕ ਦੀ ਆਪਣੀ ਸਮਰੱਥਾ 'ਤੇ ਨਿਰਭਰ ਕਰਦਾ ਹੈ, ਲੇਖਕ ਨੇ ਲਾਜ਼ਮੀ ਰੰਗ ਦੇ ਦਿਤੇ ਹਨ । ਟਿਪਣੀ ਕੋਈ ਨਹੀਂ ਕੀਤੀ । ਮੁੜ ਸਿਰਜੀ ਤਸਵੀਰ ਆਪਣੇ ਆਪ ਵਿਚ ਇਕ ਟਿੱਪਣੀ ਹੈ : ਯੂਗ ਉਤੇ, ਇਸ ਯੁੱਗ ਦੇ ਵਿਅਕਤੀ ਉਤੇ, ਇਸ ਦੀਆਂ ਕਦਰਾਂ-ਕੀਮਤਾਂ ਉਤੇ । | ਉਸ ਦੀ ਰਚਨਾ" ਕਹਾਣੀ ਕਿਵੇਂ ਬਣੀ ? ਇਹ ਕਹਾਣੀ ਦੇ ਰੂਪ ਵਿਚ ਵੀ ਅਤੇ ਨਾਟਕ ਦੇ ਰੂਪ ਵਿਚ ਵੀ ਬਹੁਤ ਮਕਬੂਲੀਅਤ ਪਾ ਚੁੱਕੀ ਹੈ । ਸਿਰਲੇਖ ਤੋਂ ਇੰਝ ਲਗਦਾ ਹੈ ਕਿ ਇਸ ਵਿਚ ਦੁੱਗਲ ਆਪਣੇ ਸਿਰਜਣਾ ਦੇ ਅਮਲ ਬਾਰੇ ਕੁਝ ਚਾਨਣ ਪਾਇਗਾ। ਕਹਾਣੀ ਪੜ੍ਹ ਲਵੋ ਤਾਂ ਇਹ ਦੁੱਗਲ ਦੀਆਂ ਦੂਜੀਆਂ ਕਹਾਣੀਆਂ ਵਰਗੀ ਹੀ ਦਿਲਚਸਪ ਕਹਾਣੀ ਹੈ । ਪਰ ਜੇ ਤੁਸੀਂ ਜ਼ਰਾ ਵੀ ਅੰਗ-ਨਖੇੜ ਕਰਨ ਦੀ ਕੋਸ਼ਿਸ਼ ਕਰੋ ਤਾਂ ਕਹਾਣੀ ਦੇ ਰੂਪ-ਵਿਧਾਨ ਬਾਰੇ, ਕਹਾਣੀ ਦੇ ਕਾਵਿ-ਸ਼ਾਸਤਰ ਬਾਰੇ ਇਕ ਦ੍ਰਿਸ਼ਟੀਕੋਣ ਨਜ਼ਰ ਆਇਗਾ । ਕਹਾਣੀ ਵਿਚ ਇਕ ਸੰਬਾਦ ਉਭਰਦਾ ਹੈ : ਕਹਾਣੀ ਵਿਚ (ਜਾਂ ਸਾਹਿਤ ਵਿਚ) ਮਹੱਤਵਪੂਰਨ ਕੀ ਹੈ - ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ, ਜਿਹੜੀਆਂ ਕਲਾਂ ਵਿਚ ਆਪਣੇ ਪ੍ਰਗਟਾਅ ਲਈ ਪੁਕਾਰਦੀਆਂ ਹਨ ? ਜਾਂ ਕਿ ਕੋਈ ਰੂਪਵਾਦੀ ਘੁੰਡੀ, ਜਿਸ ਉਤੇ, ਕਹਾਣੀ ਵਿਚਲੇ ਲੇਖਕ ਅਨੁਸਾਰ, ਕਿਸੇ ਰਚਨਾ ਦੀ ਹੋਂਦ ਟਿਕੀ ਹੋਈ ਹੁੰਦੀ ਹੈ ? ਇਹ ਸੰਬਾਦ ਅੱਗੇ ਵਧਦਾ ਹੈ । ਪਰ ਜਿਸ ਵੇਲੇ ਕਹਾਣੀ ਵਿਚਲਾ ਲੇਖਕ , ਸੰਤੁਸ਼ਟ ਹੋ ਕੇ ਖ਼ੁਸ਼ੀ ਨਾਲ ਪੁਕਾਰ ਉਠਦਾ ਹੈ - “ਕਹਾਣੀ ਤਾਂ ਹੁਣ ਬਣੀ !" - ਤਾਂ ਕਹਾਣੀ ਦੀ ਮੁੱਖ ਪਾਤਰ ਉਸ ਨੂੰ ਕੰਨੋਂ ਫੜ ਕੇ ਮੀਹ ਹਨੇਰੀ ਵਾਲੀ ਰਾਤ ਵਿਚ ਘਰੋਂ ਬਾਹਰ ਕੱਢ ਦੇਂਦੀ ਹੈ। ਇਥੇ ਦੁੱਗਲ ਕਹਿੰਦਾ ਲਗਦਾ ਹੈ - "ਨਹੀਂ, ਕਹਾਣੀ ਤਾਂ ਹੁਣ ਬਣੀ ! ਇਥੋਂ ਤਕ ਪਹੁੰਚਦਿਆਂ ਕਹਾਣੀ ਵਿਚ ਮਹੱਤਵਪੂਰਨ ਗੱਲ ਉਹ ਸੰਦੇਸ਼ ਬਣ ਜਾਂਦਾ ਹੈ, ਜਿਹੜਾ ਕੋਈ ਰਚਨਾ ਆਪਣੇ ਪਾਠਕ ਤਕ ਪਹੁੰਚਾਉਂਦੀ ਹੈ । ਜੇ ਕਹਾਣੀ ਉਥੇ ਖ਼ਤਮ ਹੋ ਜਾਂਦੀ ਜਿਥੇ ਕਹਾਣੀ ਵਿਚਲੇ ਲੇਖਕ ਨੂੰ ਲੱਗਾ ਸੀ ਕਿ ਕਹਾਣੀ ਬਣ ਗਈ ਹੈ, ਤਾਂ ਇਸ ਦਾ ਸੰਦੇਸ਼ ਜਾਂ ਕੋਈ ਨਹੀਂ ਸੀ, ਜਾਂ ਨਫ਼ੀ ਮਹੱਤਤਾ ਵਾਲਾ ਸੀ, ਅਤੇ ਇਸ ਦੀ ਹੈ, ਉਸ ਸਾਰੇ ਕੁੜ ਅਡੰਬਰ ਉਤੇ ਟਿਕ ਜਾਂਦੀ, ਜਿਹੜਾ ਇਸ ਕਹਾਣੀ ਵਿਚਲੇ ਮਰਦ-ਪਾਤਰ ਰਚ ਰਹੇ ਸਨ - ਜੇ ਕੋਈ ਚਾਹੇ ਤਾਂ ਰੂਪਵਾਦੀ ਕਾਵਿ-ਸ਼ਾਸਤਰ ਉਤੇ ਟਿੱਪਣੀ ਕਰ ਸਕਦਾ ਹੈ । ਜਿਥੇ ਕਹਾਣੀ ਹੁਣ ਖ਼ਤਮ ਹੁੰਦੀ ਹੈ, ਇਹ ਸਮਕੇ-ਸਦਾਚਾਰਕ ਸੰਦੇਸ਼ ਆਪਣੇ ਵਿਚ ਲੁਕਾਈ ਬੈਠੀ ਹੈ, ਅਤੇ 'ਰਚਨਾ' ਤੋਂ ਸੰਕੇਤ ਮਿਲਦਾ ਹੈ ਕਿ ਦੁੱਗਲ ਇਸ ਅੰਸ਼ ਨੂੰ ਸਭ ਤੋਂ ਵੱਧ ਮਹੱਤਵਪੂਰਨੇ ਸੋਮਝਦਾ ਹੈ । ਇਸ ਤੋਂ ਬਿਨਾਂ ਕਹਾਣੀ ਕਹਾਣੀ ਨਹੀਂ ਹੁੰਦੀ, ਸਾਹਿਤ ਸਾਹਿਤ ਨਹੀਂ ਹੁੰਦਾ। | ਇਹ ਫ਼ੈਸਲਾ ਕਰਨਾ ਮੁਸ਼ਕਲ ਹੈ ਕਿ ਦੁੱਗਲ ਦੀ ਰਚਨਾ ਵਿਚ ਸਭ ਤੋਂ ਵਧ ਜਟਿਲ ਬਿੰਬ ਕਿਹੜਾ ਹੁੰਦਾ ਹੈ - ਪਾਤਰ ਦਾ, ਪਲਾਟ ਦਾ, ਜਾਂ ਵਿਚਾਰ ਦਾ ? ਹਰ ਰਚਨਾ ਆਪਣੇ ਵਿਸ਼ਲੇਸ਼ਣ ਮੰਗਦੀ ਅਤੇ ਆਪਣਾ ਉੱਤਰ ਦੇਦੀ ਹੈ । fਸੇ ਰਚਨਾ 63