ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦਾ ਨਾਅਰਾ ਬੁਲੰਦ ਕੀਤਾ ਹੋਵੇ ! ਪਰ ਜੇ ਹੱਥ ਲੱਗ ਵੀ ਜਾਂਦੀ ਤਾਂ ਕੋਈ ਫ਼ਰਕ ਨਹੀਂ ਸੀ ਪੈਣਾ, ਕਿਉਂਕਿ ਇਸ ਨਾਲ ਵਿਆਪਕ ਸੰਤਾਪ ਨੂੰ ਪੇਸ਼ ਕਰ ਕੇ ਡੂੰਘੀ ਤਰ੍ਹਾਂ ਹਲੂਣਾ ਦੇਣ ਵਾਲੀਆਂ ਉਸ ਦੀਆਂ ਉਸ ਸਮੇਂ ਦੀਆਂ ਲਿਖਤਾਂ ਅੱਤਰੀ, ਪੰਜ ਗੀਟੜਾ, ਪੁਣਛ ਦੇ ਪੁੱਤਰ ਆਦਿ ਨੂੰ ਨਫ਼ੀ ਨਹੀਂ ਸੀ ਕੀਤਾ ਜਾ ਸਕਦਾ । ਮਜ਼ਬ ਤੋਂ ਪੈਦਾ ਹੁੰਦੀਆਂ ਖ਼ਰਾਬੀਆਂ ਨੂੰ ਉਸ ਨੇ ਬੇਦਰੇਗੀ ਨਾਲ ਨੰਗਿਆਂ ਕੀਤਾ ਹੈ । ਰੱਬ ਬਾਰੇ ਉਹ ਫ਼ਿਕਰਮੰਦ ਜ਼ਰੂਰ ਹੈ । ਪਰ ਉਥੇ ਵੀ ਉਸ ਦੀਆਂ ਲਿਖਤਾਂ ਰੱਬ ਦੀ ਹੋਂਦ ਦੀਆਂ ਹਾਲਤਾਂ ਦੇ ਸਮਾਜਵਿਗਿਆਨਕ ਵਿਸ਼ਲੇਸ਼ਣ ਵਿਚ ਵਧੇਰੇ ਸਹਾਈ ਹੋ ਸਕਦੀਆਂ ਹਨ । ਗ਼ਲਤ ਕਿਸਮ ਦੇ ਟਰੇਡ-ਯੂਨੀਅਨਿਜ਼ਮ ਨੂੰ ਵੀ, ਖ਼ਾਸ ਕਰਕੇ ਜਿਸ ਦਾ ਮਜ਼ਦੂਰਾਂ ਅਤੇ ਪ੍ਰੋਲਤਾਰੀਆਂ ਨਾਲ ਦੂਰ ਦਾ ਵੀ ਵਾਸਤਾ ਨਹੀਂ, ਉਸ ਨੇ ਆਪਣੀ ਰਚਨਾ ਦਾ ਵਿਸ਼ਾ ਬਣਾਇਆ ਹੈ । ਖੱਬੀ ਤੋਂ ਖੱਬੀ ਸਿਆਸਤ ਸਾਨੂੰ ਜਿਸ ਬੰਦ ਗਲੀ ਵਿਚ ਲੈ ਜਾਂਦੀ ਹੈ, ਇਸ ਦਾ ਜ਼ਿਕਰ ਵੀ ਉਸ ਨੇ ਕੀਤਾ ਹੈ । ਔਰਤ ਦੀ ਆਜ਼ਾਦੀ ਬਾਰੇ ਪੱਛਮ ਦੇ ਅਸਰ ਹੇਠ ਫੈਲ ਰਹੇ ਭਰਮਚਿੰਤਨ ਉਤੇ ਉਸ ਨੇ ਆਰੋਪਿਤ ਕਰਦੀ ਉਂਗਲੀ ਉਠਾਈ ਹੈ, ਜਿਸ ਚਿੰਤਨ ਅਨੁਸਾਰ ਔਰਤ ਦੀ ਆਜ਼ਾਦੀ ਦਾ ਮਤਲਬ ਉਹਨਾਂ ਸਾਹ-ਘੁਟਵੀਆਂ ਹਾਲਤਾਂ ਦੇ ਖ਼ਿਲਾਫ਼ ਘੋਲ ਕਰਨਾ ਨਹੀਂ, ਜਿਹੜੀਆਂ ਔਰਤ ਦੇ ਇਕ ਪੂਰਨ ਇਨਸਾਨੀ ਸ਼ਖ਼ਸੀਅਤ ਵਜੋਂ ਪ੍ਰਫੁਲਤ ਹੋਣ ਦੇ ਰਾਹ ਵਿਚ ਰੁਕਾਵਟ ਬਣਦੀਆਂ ਹਨ, ਸਗੋਂ ਜਿਸ ਦਾ ਮਤਲਬ ਸਿਰਫ਼ ਬਿਸਤਰੇ ਉਤੇ ਆਜ਼ਾਦੀ ਅਤੇ ਬਰਾਬਰੀ ਹੈ, ਜਾਂ ਮਰਦ ਦੇ ਬਰਾਬਰ ਉਹ ਸਾਰੀਆਂ ਬੇਹੂਦਗੀਆਂ ਕਰਨ ਦੀ ਖੁੱਲ ਹੈ, ਜਿਹੜੀਆਂ ਉਹ ਹੁਣ ਤਕ ਆਪਣੀ ਪ੍ਰਮੁਖਤਾ ਦਾ ਆਸਰਾ ਲੈ ਕੇ ਕਰਦਾ ਆਇਆ ਹੈ ! ਸਾਡੇ ਨੌਜਵਾਨ ਲੇਖਕਾਂ ਦੀ ਇਕ ਪੂਰੀ ਦੀ ਪੂਰੀ ਪੀੜੀ, ਇਸ ਭਰਮ-ਚਿੰਤਨ ਦੇ ਅਸਰ ਹੇਠ ਗੁਮਰਾਹ ਹੋ ਰਹੀ ਹੈ । ਦੁੱਗਲ ਨੇ 'ਵਿਮੈਨਜ਼ਲਿਬ' ਵਿਚ ਸਿਰਫ਼ ਇਸ ਚਿੰਤਨ ਉਤੇ ਵਿਅੰਗ ਹੀ ਨਹੀਂ ਕੀਤਾ, ਸਗੋਂ ਇਸ ਤੋਂ ਪਹਿਲਾਂ 'ਖੁੰਦਕ ਵਿਚ ਇਹ ਵੀ ਦਿਖਾ ਦਿੱਤਾ ਹੈ ਕਿ ਇਸ ਬਰਾਬਰੀ ਦਾ ਭਰਮ ਕਿਸ ਸ਼ਰੇਣੀ ਵਿਚ ਰਹਿ ਸਕਦਾ ਹੈ, ਅਤੇ ਉਥੇ ਵੀ ਇਹ ਕਿਸ ਦੇ ਹੱਕ ਵਿਚ ਹੀ ਖਲ ਖੇਡਦੀ ਹੈ । ਆਪਣੇ ਨਵੇਂ ਕਹਾਣੀ-ਸੰਗ੍ਰਹਿ ਤਰਕਾਲਾਂ ਵੇਲੇ ਦੀ ਮੱਨੀ ਕਹਾਣੀ ਕਹਾਣੀ ਦੀ ਮੌਤ ਵਿਚ ਉਹ ਇਹ ਕਹਿ ਕੇ ਸਾਨੂੰ ਚੌਕ' ਦੇਦਾ ਹੈ ਕਿ, "ਅੱਜਕੱਲ ਰਿਵਾਜ ਨੂੰਹਾਂ ਦੇ ਸੜਨ ਦੀਆਂ ਖ਼ਬਰਾਂ ਛਾਪਣ ਦਾ ਹੈ, ਸੱਸਾਂ ਦੇ ਸੜਨ ਦੀਆਂ ਖ਼ਬਰਾਂ ਛਾਪਣ ਦਾ ਨਹੀਂ ਕਹਾਣੀ ਵਿਚ ਇਕ ਸੱਸ ਸੜ ਮਰਦੀ ਹੈ - ਸੰਕੇਤ ਇਹ ਵੀ ਹੈ ਕਿ ਉਸ ਨੂੰ ਸਾੜਿਆ ਗਿਆ ਹੈ । ਹਕੀਕਤ ਨੂੰ ਪੁੱਠਾ ਕਰ ਕੇ ਦੇਖਣ ਨਾਲ ਉਹ ਕਈ ਵਾਰੀ ਵਧੇਰੇ ਦਿਲਕੰਬਾਉ ਲੱਗਦੀ ਹੈ । “ਰਿਵਾਜ' ਸ਼ਬਦ ਤੋਂ ਮੀਡੀਆ ਦੀ ਕਾਣ ਦਾ ਵੀ ਸੰਕੇਤ ਮਿਲਦਾ ਇਥੇ ਹੀ ਮੈਂ ਦੁੱਗਲ ਦੇ ਦੋ ਨਾਟਕਾਂ ਕੋਹਕਣ ਤੇ ਮਿੱਠਾ ਪਾਣੀ ਦਾ ਜ਼ਿਕਰ ਕਰਨਾ 65