ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਚਾਹਾਂਗਾ । ਇਹ ਦੋਵੇਂ ਹੀ ਭਾਖੜਾ ਬੰਨ ਦੀ ਉਸਾਰੀ ਨਾਲ ਸੰਬੰਧਤ ਹਨ । ਇਹਨਾਂ ਦੋਹਾਂ ਹੀ ਨਾਟਕਾਂ ਵਲ ਸਾਡੀ ਆਲੋਚਨਾ ਵਿਚ ਉਚਿਤ ਧਿਆਨ ਨਹੀਂ ਦਿੱਤਾ ਗਿਆ । ਇਸ ਅਵੇਸਲੇਪਣ ਪਿੱਛੋਂ ਉਹੀ ਧਾਰਨਾ ਕੰਮ ਕਰ ਰਹੀ ਲੱਗਦੀ ਹੈ ਜਿਹੜੀ ਤਾਜ ਮਹੱਲ ਨੂੰ ਸ਼ਾਹ ਜਹਾਨ ਨਾਲ ਜੋੜ ਕੇ ਉਸ ਉਤੇ ਕਾਟਾ ਫੇਰ ਦੇਦੀ ਹੈ । ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕੋਈ ਵੀ ਯਾਦਗਾਰ ਕਿਸੇ ਸਰਕਾਰ ਦੀ ਯਾਦਗਾਰ ਨਹੀਂ ਹੁੰਦੀ, ਸਗੋਂ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦੀ ਕਿਰਤ ਦੀ ਯਾਦਗਾਰ ਹੁੰਦੀ ਹੈ, ਜਿਨ੍ਹਾਂ ਦੀ ਘਾਲਣਾ ਨੇ ਉਸ ਨੂੰ ਉਸਾਰਿਆ ਹੁੰਦਾ ਹੈ । ਹਰ ਯਾਦਗਾਰ ਅੰਤਮ ਵਿਸ਼ਲੇਸ਼ਣ ਵਿਚ ਸਾਡੇ ਸਭਿਆਚਾਰ ਦੀ ਸਿਰਜਣਾ ਹੁੰਦੀ ਹੈ, ਅਤੇ ਸਭਿਆਚਾਰ ਕਿਸੇ ਇਕ ਵਿਅਕਤੀ ਦੀ ਸਿਰਜਣਾ ਨਹੀਂ ਹੁੰਦਾ। ਅਸੀਂ ਕਿਸੇ ਸੁੰਦਰਤਾ ਜਾਂ ਮਹਾਨ ਕੰਮ ਉਤੇ ਇਸ ਕਰਕੇ ਕਾਟਾ ਨਹੀਂ ਫੇਰ ਸਕਦੇ ਕਿ ਉਸ ਨੇ ਗ਼ਲਤ ਸਿਸਟਮ ਵਿਚ ਜਨਮ ਲਿਆ ਹੈ । ਦੇਖਣ ਵਾਲੀ ਗੱਲ ਇਹ ਹੈ ਕਿ ਗ਼ੈਰ-ਮਾਕੂਲ ਮਾਹੌਲ ਵਿਚ ਵੀ ਇਨਸਾਨੀ ਹੱਥ ਕਿਹੜੀ ਕਿਹੜੀ ਕਰਾਮਾਤ ਕਰਨ ਦੇ ਸਮਰੱਥ ਹਨ । ਅਸੀਂ ਉਸ ਸੁੰਦਰਤਾ ਉਤੇ ਨਹੀਂ, ਇਨਸਾਨੀ ਘਾਲਣਾ ਉਤੇ ਕਾਟਾ ਫੋਰ ਰਹੇ ਹੁੰਦੇ ਹਾਂ । ਉਪਰੋਕਤ ਦੋਵੇਂ ਨਾਟਕ ਦੁੱਗਲ ਨੇ ਉਦੋਂ ਲਿਖੇ ਜਦੋਂ ਉਹ ਸਰਕਾਰੀ ਸੇਵਾ ਵਿਚ ਸੀ । ਇਸ ਲਈ ਇਹਨਾਂ ਬਾਰੇ ਚੁੱਪ ਹੋਰ ਵੀ ਡੂੰਘੀ ਹੈ । ਪਰ ਦੁੱਗਲ ਨੇ ਇਹਨਾਂ ਦੇਹਾਂ ਨਾਟਕਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਕਿ ਭਾਖੜਾ ਬੰਨ ਉਸ ਸਭਿਆਚਾਰ ਦੀ ਉਪਜ ਬਣ ਗਿਆ ਹੈ, ਜਿਸ ਨੂੰ ਜਿਊਣ ਵਾਲੇ ਲੋਕ ਮੁਸੀਬਤਾਂ ਵੇਲੇ ਢੇਰੀ ਨਹੀਂ ਢਾਹ ਬਹਿੰਦੇ ਸਗੋਂ ਰੱਬ ਨੂੰ ਵੀ ਵੰਗਾਰਣ ਲਗ ਪੈਂਦੇ ਹਨ । ਨਾਟਕ ਦਾ ਇਕ ਪਾਤਰ ਜੁਆਲਾ ਸਿੰਘ ਕਹਿੰਦਾ ਹੈ : - "ਮੈਂ ਕਰਾਂਗਾ ਦੇਵੀ ਦੀ ਮਾਂ, ਮੈਂ ਕਰਾਂਗਾ, ਰੱਬ 'ਤੇ ਛੱਡ ਕੇ ਮੈਂ ਦੇਖ ਲਿਆ ਹੈ । ਬੜੀ ਮਾਰ ਪਈ ਹੈ ਇਸ ਰੱਬ ਨੂੰ ਓਧਰ ਪਾਕਿਸਤਾਨ ਵਿਚ, ਬੜੀ ਮਾਰ ਪਈ ਹੈ ਇਸ ਰੱਬ ਨੂੰ ਏਧਰ ਹਿੰਦੁਸਤਾਨ ਵਿਚ । ਰੱਬ ਦੇ ਗੁਰਦੁਆਰੇ ਸੜੇ ਤੇ ਰੱਬ ਨਾ ਬੋਲਿਆ, ਰੱਬ ਦੀਆਂ ਮਸੀਤਾਂ ਦੀ ਇੱਟ ਨਾਲ ਇੱਟ ਖੜਕਾਈ ਗਈ ਤੇ ਰੱਬ ਚੁੱਪ ਚੁਪੀਤਾ ਵੇਖਦਾ ਰਿਹਾ। ਹੁਣ ਤੇ ਮੈਂ ਰੱਬ 'ਤੇ ਨਹੀਂ' ਕੁਝ ਛਡਾਂਗਾ ।" ਅਤੇ ਉਸ ਦੀ ਪਤਨੀ ਉਸ ਉਤੇ ਟਿੱਪਣੀ ਕਰਦੀ ਹੈ :“ਇਸ ਉਮਰੇ, ਲੋਕੀ ਕੰਮ ਛੱਡ ਕੇ ਭਗਵਾਨ ਦੀ ਸ਼ਰਨ ਲੈਦੇ ਨੇ, 66