ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇਵੀ ਦਾ ਬਾਪੂ ਭਗਵਾਨ ਛੱਡ ਕੇ ਕੰਮ ਕਰਨ ਦੀ ਸੋਚ ਰਿਹਾ ਹੈ ।" | ਪਰ ਇਹ ਪੰਜਾਬੀ ਸੁਭਾਅ ਦਾ ਪ੍ਰਗਟਾਅ ਹੈ । ਜੇ ਪੰਜਾਬੀ ਸੁਭਾਅ ਇਸ ਤਰਾਂ ਦਾ ਨਾ ਹੁੰਦਾ ਤਾਂ ਪੰਜਾਬੀਆਂ ਦੀ ਹੋਂਦ ਕਦੇ ਵੀ ਖ਼ਤਮ ਹੋ ਚੁੱਕੀ ਹੁੰਦੀ । ਮਿੱਠਾ ਪਾਣੀ ਵਿਚ ਦੁੱਗਲ ਨੇ ਇਸ ਚੈਲੰਜ ਦੀ ਉਪਜ ਭਾਖੜਾ ਬੰਨ ਨੂੰ ਦਿਖਾਇਆ ਹੈ, ਜਦ ਕਿ ਕੋਹਕਣ ਵਿਚ ਉਸ ਨੇ ਭਾਖੜੇ ਨੂੰ ਮਨੁੱਖ ਅਤੇ ਪ੍ਰਕਿਰਤੀ ਵਿਚਕਾਰ ਚੱਲ ਰਹੇ ਸਦੀਵੀ ਘੋਲ ਵਿਚ ਮਨੁੱਖ ਦੀ ਜਿੱਤ ਵਲ ਵਧਦੇ ਕਦਮ ਵਜੋਂ ਪੇਸ਼ ਕੀਤਾ ਹੈ । | ਨਾਟਕ ਦਾ ਇਕ ਪਾਤਰ, ਜਿਸ ਦਾ ਨਾਂ ਸਰਕਾਰ ਹੈ, ਨਾਟਕ ਦੇ ਅਖ਼ੀਰ ਵਿਚ ਕਹਿੰਦਾ ਹੈ : "ਕੁਦਰਤ ਦੇ ਖ਼ਿਲਾਫ਼ ਇਨਸਾਨ ਦੀ ਜੰਗ ਕਦੀਮੀ ਹੈ । ਨਹਿਰ ਕੱਢ ਕੇ ਕੋਈ ਫ਼ਰਹਾਦ ਸੁਰਖ਼ਰੂ ਨਹੀਂ ਹੋ ਜਾਂਦਾ। ਜਿਹੜੇ ਪੱਥਰਾਂ ਨਾਲ ਟੱਕਰ ਲੈਦੇ ਨੇ, ਉਨ੍ਹਾਂ ਦੇ ਹੌਸਲੇ ਵੀ ਪਹਾੜਾਂ ਜਿੱਡੇ ਹੁੰਦੇ ਹਨ । ਇਨਸਾਨੀ ਦੋਸਤੀ ਦੇ ਇਸ ਯੁੱਗ ਵਿਚ ਹਰ ਪਲ ਗੁਆਂਢੀ ਦੇ ਦੁਖ ਲਈ ਆਪਣਾ ਸੁਖ ਕੁਰਬਾਨ ਕਰਨਾ ਪੈਂਦਾ ਹੈ । ਹਰ ਕਦਮ 'ਤੇ ਪਰਾਏ ਦੇ ਸੇਕ ਵਿਚ ਸੜਨਾ ਹੁੰਦਾ ਹੈ । ਅਤੇ ਅੱਗੇ ਜਾ ਕੇ ਉਹੀ ਪਾਤਰ ਕਹਿੰਦਾ ਹੈ :"ਅੱਗੇ ਉਹ ਪਾਣੀ ਨੂੰ ਲੈਣ ਗਿਆ ਸੀ ਹੁਣ ਉਹ ਪਾਣੀ ਠਲਾਣ ਗਿਆ ਹੈ । ਇਨਸਾਨ ਦੀ ਜਦੋ-ਜਹਿਦ ਕਦੀ ਖ਼ਤਮ ਨਹੀਂ ਹੁੰਦੀ ਜਿਹੜੇ ਦਰਿਆਵਾਂ ਨਾਲ ਸਿੱਡੇ ਦੇ ਨੇ, ਹੰਝੂਆਂ ਨਾਲ ਰੋਕਿਆਂ ਉਹ ਨਹੀਂ ਰੁਕਦੇ ।" ਅਤੇ ਇਹ ਪ੍ਰਕਿਰਤੀ ਸਿਰਫ਼ ਉਹੀ ਨਹੀਂ, ਜਿਹੜੀ ਮਨੁੱਖ ਤੋਂ ਬਾਹਰ ਹੈ, ਸਗੋਂ ਮਨੁੱਖ ਨੂੰ ਆਪਣੇ ਅੰਦਰਲੀ ਪ੍ਰਕਿਰਤੀ ਦੇ ਖ਼ਿਲਾਫ਼ ਵੀ ਨਿਰੰਤਰ ਘੋਲ ਕਰਨਾ ਪੈਦਾ ਹੈ । ਨਾਟਕ ਵਿਚ ਵਿਅਕਤੀ ਅਤੇ ਸਹ, ਆਜ਼ਾਦੀ ਅਤੇ ਬੰਧਨ, ਲਾਲਸਾ ਅਤੇ ਫ਼ਰਜ਼, ਆਮ ਅਤੇ ਵਿਸ਼ੇਸ਼ ਸੰਕਲਪਾਂ ਦਾ ਮੁੜ ਮੁੜ ਕੇ ਜ਼ਿਕਰ ਮਿਲਦਾ ਹੈ, ਜਿਹੜੀ ਗੱਲ ਇਹਨਾਂ ਨਾਟਕਾਂ ਨੂੰ ਘਟਨਾ-ਵਿਸ਼ੇਸ਼ ਤੋਂ ਉਤਾਂਹ ਚੁੱਕ ਕੇ ਇਕ ਸਦੀਵੀ ਕੀਮਤ ਦੇ ਦੇਂਦੀ ਹੈ । | ਮੈਂ ਇਥੇ ਇਹਨਾਂ ਦਾ ਜ਼ਿਕਰ ਇਸ ਕਰਕੇ ਨਹੀਂ ਕਰ ਰਿਹਾ ਕਿ ਮੈਨੂੰ ਇਹਨਾਂ ਦੋਹਾਂ ਨਾਟਕਾਂ ਦੀ ਹੋਣੀ ਬਾਰੇ ਕੋਈ ਬਹੁਤਾ ਫ਼ਿਕਰ ਹੈ । ਜ਼ਿਕਰ ਮੈਂ ਸਿਰਫ਼ ਇਕ ਗ਼ਲਤ ਰੁਝਾਣ ਵਜੋਂ ਕਰ ਰਿਹਾ ਹਾਂ, ਜਿਸ ਨੇ ਅਜੇ ਤੱਕ ਕਈ ਐਸੀਆਂ ਘਟਨਾਵਾਂ ਨੂੰ ਸਾਡੀ