ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਰਜਣਾ ਦਾ ਹਿੱਸਾ ਨਹੀਂ ਬਨਣ ਦਿਤਾ, ਜਿਹੜੀਆਂ ਵੈਸੇ ਸਾਡੇ ਲਈ ਬੇਹੱਦ ਮਹੱਤਵਪੂਰਨ ਸਨ । ਅਤੇ ਜੇ ਇਹ ਹਿੱਸਾ ਬਣੀਆਂ ਵੀ ਹਨ, ਤਾਂ ਸਾਡੀ ਬੇਧਿਆਨੀ ਦਾ ਸ਼ਿਕਾਰ ਹੋ ਗਈਆਂ ਹਨ । ਜੋ ਇਕ ਉਦਾਹਰਣ ਹੋਰ ਲੈਣੀ ਹੋਵੇ, ਤਾਂ ਸਾਨੂੰ ਪੰਜਾਬੀ ਦੀ ਕੋਈ ਵੀ ਰਚਨਾ ਨਹੀਂ ਮਿਲਦੀ ਜਿਸ ਵਿਚ ਹਰੇ ਇਨਕਲਾਬ ਨੂੰ ਉਸ ਦੇ ਸਾਰੇ ਕਾਰਨਾਂ, ਕਾਰਜਾਂ ਅਤੇ ਅਸਰਾਂ ਸਮੇਤ ਲਿਆ ਗਿਆ ਹੋਵੇ । ਕਈ ਵਾਰੀ ਇੰਝ ਲੱਗਦਾ ਹੈ ਜਿਵੇਂ ਸਾਡਾ ਅਜੋਕਾ ਸਾਹਿਤ ਜ਼ਿੰਦਗੀ ਦੇ ਸ਼ਹੁ-ਸਾਗਰਾਂ ਦੇ ਕੰਢੇ ਪਏ ਪੱਥਰ-ਟਿਆਂ ਨਾਲ ਖੇਡਣ ਵਿਚ ਵਧੇਰੇ ਮਸਤ ਰਹਿੰਦਾ ਹੋਵੇ । ਇਸ ਦੀ ਥਾਹ ਪਾਉਣਾ ਅਜੇ ਇਸ ਨੇ ਆਪਣਾ ਮਕਸਦ ਨਹੀਂ ਬਣਾਇਆਂ ! ਅਸੀਂ ਸਿਰਫ਼ ਕਿਸੇ ਦੀ ਨਿਖੇਧ ਕਰਨ ਲਈ ਤਾਂ ਇਹ ਦਲੀਲ ਵਰਤ ਲੈਂਦੇ ਹਾਂ ਕਿ ਇਸ ਨੇ ਜਲਿਆਂਵਾਲੇ ਬਾਗ਼ ਦਾ ਜ਼ਿਕਰ ਨਹੀਂ ਕੀਤਾ, ਇਸ ਨੇ ਆਜ਼ਾਦੀ ਦੀ ਲੜਾਈ ਬਾਰੇ, ਸਾਮਰਾਜ-ਵਿਰੋਧੀ ਲੜਾਈ ਬਾਰੇ ਚੁੱਪ ਧਾਰ ਰੱਖੀ ਹੈ, ਜਾਂ ਇਸ ਤਰ੍ਹਾਂ ਦੇ ਹੋਰ ਮਹੱਤਵਪੂਰਨ ਵਿਸ਼ਿਆਂ ਨੂੰ ਨਹੀਂ ਲਿਆ । ਪਰ ਇਹ ਨਜ਼ਰ ਮਾਰਨੀ ਅਸੀਂ ਭੁੱਲ ਜਾਂਦੇ ਹਾਂ ਕਿ ਸਾਡੇ ਸਥfਪਿਤ ਸਾਹਿਤ ਵਿਚ ਅਜੇਹੀਆਂ ਕਿੰਨੀਆਂ ਕੁ ਉਦਾਹਰਣਾਂ ਮਿਲਦੀਆਂ ਹਨ, ਜਿਨਾਂ ਵਿਚ ਅਜਿਹੇ ਯਥਾਰਥ ਨੂੰ ਲਿਆ ਗਿਆ ਹੋਵੇ । ਪਰ ਜੇ ਕੋਈ ਭਖ਼ਦੇ ਸਮਕ ਲੀ ਵਿਸ਼ਿਆਂ ਬਾਰੇ ਲਿਖਦਾ ਹੀ ਹੈ ਤਾਂ ਉਸ ਨੂੰ ਚਲਾਉ, ਪੱਤਰਕਾਰੀ ਸਾਹਿਤ ਕਹਿ ਕੇ ਰੱਦ ਕਰ ਦੇਣਾ ਸਾਡੇ ਲਈ ਸੌਖਾ ਲੱਗਦਾ ਹੈ । ਖ਼ਤਰਾ ਇਸ ਗੱਲ ਦਾ ਪ੍ਰ ਹੁੰਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਵਲੋਂ ਅੱਖਾਂ ਹੀ ਮੀਟ ਲਈਆਂ ਜਾਣ । ਇਹ ਸਾਡੇ ਲਈ ਸਮੱਸਿਆ ਹੈ, ਜਿਹੜੀ ਰਚਣੇਈ ਪੱਧਰ ਉਤੇ ਹਲ ਹੋਣਾ ਮੰਗਦੀ ਹੈ । ਦੁੱਗਲ ਨੇ ਆਪਣੇ ਤੌਰ ਉਤੇ ਸਮਕਾਲੀ ਯਥਾਰਥ ਦੇ ਕੁਝ ਅਜਿਹੇ ਭਖ਼ਦੇ ਮਸਲਿਆਂ ਨਾਲ ਨਜਿੱਠਣ ਦੀ ਕੋਸ਼ਿਸ਼ ਕੀਤੀ ਹੈ । "ਕਿਰਤ ਕਰਮ ਕੇ ਵੀਛੜੇ ਵਿਚ ਉਸ ਨੇ ਪੰਜਾਬੀ ਸੂਬੇ ਲਈ ਘੋਲ ਦੇ ਇਕ ਪੱਖ ਉਤੇ ਟਿੱਪਣੀ ਕੀਤੀ ਸੀ । "ਹਨੇਰੇ ਦੀਆਂ ਕੰਧਾਂ ਅਤੇ “ਅੰਮੀ ਹਿੰਦੂ ਕੌਣ ਹੁੰਦੇ ਹਨ ? ਵਿਚ ਉਸ ਨੇ ਉਸ ਸਭ ਕੁਝ ਉਤੇ ਟਿੱਪਣੀ ਕੀਤੀ ਹੈ, ਜੇ ਕੁਝ ਇਸ ਵੇਲੇ ਪੰਜਾਬ ਵਿਚ ਵਾਪਰ ਰਿਹਾ ਹੈ । ਸਾਡੇ ਆਰਥਕੇ ਅਤੇ ਰਾਜਸੀ ਜੀਵਨ ਵਿਚ ਵਾਪਰਦੀਆਂ ਘਟਨਾਵਾਂ ਬਾਰੇ ਉਸ ਦੀਆਂ ਰਚਨਾਵਾਂ ਦਾ ਜ਼ਿਕਰ ਅਸੀਂ ਉਪਰ ਕਰ ਆਏ ਹਾਂ । ਉਸ ਨੇ ਆਪਣੀਆਂ ਰਚਨਾਵਾਂ ਵਿਚ ਕੁਝ ਹੋਰ ਵਡੇਰੇ ਮਸਲਿਆਂ ਨੂੰ ਵੀ ਛੂਹਿਆ ਹੈ, ਜਿਹੜੇ ਸਤਹ ਉਤੇ ਬਹੁਤੇ ਲੋਕਾਂ ਦੀ ਨਜ਼ਰ ਵਿਚ ਨਹੀਂ ਆਉਂਦੇ, ਜਿਵੇਂ ਕਿ ਸਭਿਆਚਾਰਕ ਸਾਮਰਾਜਵਾਦ, ਘੁੱਥ-ਪੈਠ ਅਤੇ ਤੋੜ-ਫੋੜ। ਜਿਵੇਂ ਕਿ ਕੌਮਾਂਤਰੀ ਮੁਦਰ ਪ੍ਰਣਾਲੀ ਵਿਚ ਕਣ; ਜਿਵੇਂ ਕਿ ਕੌਮੀ ਤੇ ਕੌਮਾਂਤਰੀ ਤੌਰ ਉਤੇ ਅਸਥਿਰਤਾ ਲਿਆਉਣ ਲਈ ਕੰਮ ਕਰਦੀਆਂ ਤਾਕਤਾਂ । ਨਾਵਲਾਂ ਵਿਚ ਉਸ ਨੇ ਇਹਨਾਂ ਵਿਰਾਟ ਮਸਲਿਆਂ ਨੂੰ ਕੁਝ ਹੋਰ ਵੀ ਵਿਸਥਾਰ ਨਾਲ ਲਿਆ ਹੈ । ਪਰ ਇਸ ਵੇਲੇ ਮੇਰਾ