ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਕਸਦ ਇਸ ਗੱਲ ਦੀ ਪੁਣ-ਛਾਣ ਕਰਨਾ ਨਹੀਂ ਕਿ ਇਹਨਾਂ ਸਾਰੀਆਂ ਸਮੱਸਿਆਵਾਂ ਨਾਲ ਰਚਣਈ ਪੱਧਰ ਉਤੇ ਉਹ ਕਿਥੋਂ ਤਕ ਨਜਿੱਠ ਸਕਿਆ ਹੈ - ਇਹ ਯਤਨ ਕੀਤਾ ਜਾਣਾ ਚਾਹੀਦਾ ਹੈ, ਅਤੇ ਮੈਨੂੰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਤਨ ਵੀ ਤਸੱਲੀਬਖ਼ਸ਼ ਸਿੱਟੇ ਕੱਢ ਸਕਦੇ ਹਨ । ਪਰ ਇਸ ਵੇਲੇ ਮੇਰਾ ਮਕਸਦ ਸਿਰਫ਼ ਇਸ ਗੱਲ ਵਲ ਧਿਆਨ ਦੁਆਉਣਾ ਹੈ ਕਿ ਦੁੱਗਲ ਨੇ ਭਖ਼ਦੇ ਸਮਕਾਲੀ ਯਥਾਰਥ ਨਾਲ ਨਜਿੱਠਣ ਦੀ ਵੀ ਹਿੰਮਤ ਕੀਤੀ ਹੈ । ਇਸ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਰ ਕੇ ਇਸ ਨੂੰ ਆਪਣੀ ਸਾਹਿਤ-ਚਿੰਤਨ ਧਾਰਾ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ, ਅਤੇ ਇਸ ਨੂੰ ਅੱਗੇ ਤੋਰਿਆ ਜਾਣਾ ਚਾਹੀਦਾ ਹੈ । ਅਸੀਂ, ਵਿਕਾਸਸ਼ੀਲ ਦੇਸ਼ਾਂ ਦੇ ਲੋਕ, ਸਾਹਿਤ ਅਤੇ ਕਲਾ ਨੂੰ ਅੱਯਾਸ਼ੀ ਵਜੋਂ ਲੈਣਾ afford ਨਹੀਂ ਕਰ ਸਕਦੇ । ਸਾਹਿਤ ਨੂੰ ਨਿਤਾਪ੍ਰਤ ਦੇ ਜੀਵਨ-ਘੋਲ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਇਹ ਨਿਤਾਪ੍ਰਤਿ ਦੇ ਜੀਵਨ ਵਿਚ ਵੀ ਥਾਂ ਪਾਇਗਾ । ਅਤੇ ਅਖ਼ੀਰ ਵਿਚ ਮੈਂ ਉਸ ਨੁਕਤੇ ਵਲ ਆਉਣਾ ਚਾਹੁੰਦਾ ਹਾਂ, ਜਿਹੜਾ ਫਿਰ ਸਾਡੇ ਸਮਕਾਲੀ ਯਥਾਰਥ ਦੇ ਪਿਛੋਕੜ ਵਿਚ ਬੇਹੱਦ ਮਹੱਤਾ ਰਖਦਾ ਹੈ ਅਤੇ ਵਿਸ਼ਾਲ ਚਰਚਾ ਦਾ ਕਾਰਨ ਬਣਿਆ ਹੋਇਆ ਹੈ । ਦੁੱਗਲ ਦੀ ਰਚਨਾ ਦਾ ਜ਼ਿਕਰ ਇਸ ਪੱਖ ਵੀ ਪ੍ਰਸੰਗਕ ਅਤੇ ਮਹੱਤਵਪੂਰਨ ਹੈ । ਅੱਜ composite culture ਬਾਰੇ ਬੜੀ ਚਰਚਾ ਹੋ ਰਹੀ ਹੈ । ਪਰ composite culture ਦੇ ਜਿਹੜੇ ਨਕਸ਼ੇ ਪੇਸ਼ ਕੀਤੇ ਜਾ ਰਹੇ ਹਨ, ਉਹ ਜਾਂ ਤਾਂ ਸਾਡੀ ਲੋੜੋਂ ਵਧ ਪ੍ਰੇਸ਼ਾਨੀ ਦੇ ਸੂਚਕ ਹਨ, ਜਾਂ ਹੱਦੋਂ ਵੱਧ ਉਤਸ਼ਾਹ ਦੇ । ਇਹ ਨਕਸ਼ੇ 'ਦੀਨੇ-ਇਲਾਹੀ' ਵਰਗਾ ਕੋਈ ਨਵਾਂ ਸਭਿਆਚਾਰ ਸਿਰਜਣ ਦੇ ਪ੍ਰਸਤਾਵ ਪੇਸ਼ ਕਰਦੇ ਹਨ, ਇਹ ਭੁੱਲਦਿਆਂ ਹੋਇਆਂ ਕਿ composite culture ਸਿਰਜਿਆ ਨਹੀਂ ਜਾਂਦਾ, ਜੀਵਿਆ ਜਾਂਦਾ ਹੈ । ਇਹ ਇਸ ਗੱਲ ਨੂੰ ਮਿਥ ਕੇ ਚਲਦਾ ਹੈ ਕਿ ਕਿਸੇ ਸਭਿਆਚਾਰ ਵਿਚ ਬਹੁਤ ਸਾਰੇ ਉਪ-ਸਭਿਆਚਾਰ ਮੌਜੂਦ ਹਨ, ਅਤੇ ਇਹਨਾਂ ਵਿਚੋਂ ਹਰ ਉਪ-ਸਭਿਆਚਾਰ ਨੂੰ ਆਪਣੀ ਨਿਵੇਕਲੀ ਹੈਦੇ ਦਾ ਓਨਾ ਹੀ ਹੱਕ ਹੈ, ਜਿੰਨਾਂ ਹੋਰ ਕਿਸੇ ਵੀ ਉਪ-ਸਭਿਆਚਾਰ ਨੂੰ ! Composite culture ਇਕ ਰਵਾਦਾਰੀ ਅਤੇ ਸਹਿਣਸ਼ੀਲਤਾ ਦੀ ਮੰਗ ਕਰਦਾ ਹੈ; ਇਸ ਗੱਲ ਦੀ ਮੰਗ ਕਰਦਾ ਹੈ ਕਿ ਆਪਣੇ ਉਪ-ਸਭਿਆਚਾਰ ਉਤੇ ਮਾਣ ਕਰਦੇ ਹੋਏ ਅਸੀਂ ਕੋਈ ਐਸੀ ਗੱਲ ਨਾ ਕਰੀਏ, ਜਿਹੜੀ ਦੂਜੇ ਉਪ-ਸਭਿਆਚਾਰ ਦੇ ਜਿਊਣ ਵਾਲਿਆਂ ਦੇ ਗੌਰਵ ਨੂੰ ਠੇਸ ਪੁਚਾਉਂਦੀ ਹੋਵੇ । ਵੈਸੇ ਤਾਂ ਦੁੱਗਲ ਦਾ ਜੀਵਨ ਵੀ composite culture ਦਾ ਮੁਜੱਸਮਾ ਹੈ; ਪਰ ਆਪਣੀ ਰਚਨਾ ਵਿਚ ਵੀ ਉਹ ਹਰ ਉਪ-ਸਭਿਆਚਾਰ ਨੂੰ ਸਰਬ-ਪੱਖੀ ਤਰੀਕੇ ਨਾਲ ਅਤੇ ਪੂਰਨ ਬੇਬਾਕੀ ਨਾਲ ਪੇਸ਼ ਕਰ ਸਕਿਆ ਹੈ । ਉਸ ਦੀ ਕੀਤੀ ਨਫ਼ੀ ਟਿੱਪਣੀ ਵੀ ਲੋਕ ਜਰ ਜਾਂਦੇ ਹਨ, ਕਿਉਂਕਿ ਉਸ ਦੇ credentials ਉਤੇ ਕਿਸੇ ਨੂੰ ਸ਼ੱਕ ਨਹੀਂ ।