ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕਿਸੇ ਵਿਕਾਸ ਕਰਮ ਨੂੰ ਪੇਸ਼ ਕਰਦੀ ਹੈ । ਕਿਉਂਕਿ ਜਦੋਂ ਗਲ ਕਥਿਤ ਤੌਰ ਉਤੇ ‘ਕਲਾ - ਕਲਾ ਲਈ' ਵਿਚ ਯਕੀਨ ਰੱਖਦਾ ਸੀ, ਉਦੋਂ ਵੀ ਉਸ ਨੇ ਸਮਾਜਕ ਪੱਖ ਤੋਂ ਏਨੀਆਂ ਬਲਵਾਨ ਕਿਰਤਾਂ ਦਿਤੀਆਂ, ਜਿੰਨੀਆਂ ਉਸ ਸਮੇਂ 'ਕਲਾ - ਜੀਵਨ ਲਈ' ਦਾ ਨਾਅਰਾ ਲਾਉਣ ਵਾਲਾ ਕੋਈ ਵੀ ਦੇ ਸਕਦਾ ਸੀ । ਵਿਸ਼ੇ-ਵਸਤੂ ਦੇ ਪੱਖ ਲਿੰਗਸੰਬੰਧਾਂ ਨੂੰ ਬਿਨਾ ਵੀ ਇਸ ਪਹਿਲੇ ਸਮੇਂ ਤਕ ਸੀਮਤ ਨਹੀਂ, ਮਗਰੋ ਵੀ ਇਹ ਜਾਰੀ ਰਹਾਂ । ਹਾਂ, ਕਿਰਤੀਵਾਦੀ ਰੰਗ ਕੁੜੀ ਕਹਾਣੀ ਕਰਦੀ ਗਈ ਅਤੇ ਡੰਗਰ ਤੋਂ ਮਗਰ ਜ਼ਰੂਰ ਖ਼ਤਮ ਹੋ ਗਿਆ ! ਪਰ ਫਿਰ, ਅਸੀਂ ਦੁੱਗਲ ਦੇ ਸਾਰੇ ਰਚਨਾ ਕਾਲ ਨੂੰ ਪ੍ਰਕਿਰਤੀਵਾਦੀ, ਪੂਰਵ ਅਤੇ ਉੱਤਰ-ਪ੍ਰਕਿਰਤੀਵਾਦੀ ਕਾਲ ਵਿਚ ਨਹੀਂ ਵੰਡ ਸਕਦੇ, ਕਿਉਂਕਿ ਇਹ ਇਹਨਾਂ ਸਮਿਆਂ ਦਾ ਠੀਕ ਵਰਨਣ ਨਹੀਂ ਹੋਵੇਗਾ। ਕਲਾ ਦੇ ਪੱਖ ਵੀ ਇਹ ਪੜਾਅ-ਵੰਡ ਕੋਈ ਬਹੁਤੀ ਠੀਕ ਨਹੀਂ ਲਗਦੀ, ਕਿਉਂਕਿ ਉਸ ਦੇ ਪਹਿਲੇ ਸੰਗ੍ਰਹਿਆਂ ਦੀਆਂ ਚੰਗੀਆਂ ਕਿਰਤਾਂ (‘‘ਤੇਲ ਤੁਪਕੇ ', 'ਆਉਂਤਰੀ, ਪੰਜ ਗੀਟੜਾ", "ਹਵਾਲਦਾਰ ਦੀ ਵਹੁਟੀ, "ਪੁਣਛ ਦੇ ਪੁੱਤਰ” ਆਦਿ) ਕਲਾ ਦੇ ਪੱਖੋਂ ਉਸ ਦੇ ਸੱਜਰੇ ਸੰfਹਿਆਂ ਵਿਚਲੀਆਂ ਚੰਗੀਆਂ ਕਿਰਤਾਂ ਨਾਲੋਂ ਕਿਸੇ ਤਰ੍ਹਾਂ ਪਿੱਛੇ ਨਹੀਂ। | ਇਸ ਦਾ ਮਤਲਬ ਇਹ ਵੀ ਨਹੀਂ ਲਿਆ ਜਾ ਸਕਦਾ ਕਿ ਦੁੱਗਲ ਵਿਚ ਕਿਸੇ ਤਰਾਂ ਦਾ ਵਿਕਾਸ ਦੇਖਣ ਵਿਚ ਨਹੀਂ ਆਉਂਦਾ। ਮੁਸ਼ਕਲ ਸਿਰਫ਼ ਇਸ ਵਿਕਾਸ ਨੂੰ ਬੱਝਵੇਂ ਪੜਾਵਾਂ ਵਿਚ ਵੰਡਣ ਵੇਲੇ ਆਉਂਦੀ ਹੈ । | ਅਸੀਂ ਦੁੱਗਲ ਦੀ ਸਾਰੀ ਕਹਾਣੀ ਕਲਾ ਨੂੰ ਵਿਸ਼ੇ ਅਨੁਸਾਰ ਵੰਡ ਕੇ, ਉਸ ਦੇ ਵਸਤੂ, ਤਕਨੀਕ ਅਤੇ ਦ੍ਰਿਸ਼ਟੀਕੋਨ ਵਿਚ ਆਉਂਦੀ ਤਬਦੀਲੀ ਨੂੰ ਦੇਖਾਂਗੇ । ਸਭ ਤੋਂ ਪਹਿਲਾਂ ਅਸੀਂ ਉਸ ਵਿਸ਼ੇ ਨੂੰ ਲੈਂਦੇ ਹਾਂ ਜਿਸ ਕਾਰਨ ਦੁੱਗਲ ਸਭ ਤੋਂ ਵੱਧ ਦਿਲਚਸਪੀ ਦਾ ਅਤੇ ਸਭ ਤੋਂ ਵਧ ਗ਼ਲਤ-ਫ਼ਹਿਮੀ ਅਤੇ ਨਿਖੇਧੀ ਦਾ ਕਾਰਨ ਬਣਿਆ ਹੈ, ਸਾਡਾ ਭਾਵ ਲਿੰਗ-ਸੰਬੰਧਾਂ ਨੂੰ ਚਿਣ ਤੋਂ ਹੈ । ਜਿੰਨੀਆਂ ਕੁ ਮੰਜ਼ਲਾਂ ਪੰਜਾਬੀ ਸਾਹਿਤ ਤੇ ਇਸ ਦਾ ਪਾਠਕ ਮਾਰ ਆਇਆ ਹੈ, ਉਸ ਨੂੰ ਏਨਾ ਕੁ ਪੁੱਢ ਤਾਂ ਹੋ ਜਾਣਾ ਚਾਹੀਦਾ ਹੈ ਕਿ ਜਦੋਂ ਕੋਈ ਉਸ ਨੂੰ ਇਹ ਦੱਸੇ ਕਿ ਫ਼ਲਾਂ ਲੇਖਕ 'ਸੈਕਸ' ਬਾਰੇ ਲਿਖਦਾ ਹੈ, ਤਾਂ ਉਹ ਇਸ ਦਾ ਮਤਲਬ ਸਿਰਫ਼ ਇਹ ਲਵੇ ਕਿ ਉਹ ਲੇਖਕ ਨੱਕ ਸਣਕਣ ਬਾਰੇ ਜਾਂ ਹੋਰ ਕਿਸੇ ਸਾਧਾਰਨ ਸਰੀਰਕ ਕਿਰਿਆ ਬਾਰੇ ਨਹੀਂ ਲਿਖਦਾ। (ਦੁੱਗਲ ਭਾਵੇਂ ਨੱਕ ਸੁਣਕਣ ਬਾਰੇ ਅਤੇ ਦੂਜੀਆਂ ਸਾਧਾਰਨ ਸਰੀਰਕ ਕਿਰਿਆਵਾਂ ਬਾਰੇ ਵੀ ਲਿਖਦਾ ਹੈ ) ਸਵਾਲ ਇਹ ਨਹੀਂ ਹੁੰਦਾ ਕਿ ਕੋਈ ਕਿਸ ਚੀਜ਼ ਬਾਰੇ ਲਿਖਦਾ ਹੈ, ਸਵਾਲ ਇਹ ਹੁੰਦਾ ਹੈ ਕਿ ਉਹ ਉਸ ਬਾਰੇ ਕਿਉਂ ਅਤੇ ਕਿਵੇਂ ਲਿਖਦਾ ਹੈ । | ਪਰ ਸਾਡੇ ਆਲੋਚਕ ਇਕ ਪਾਸੇ ਤਾਂ ਉਥੇ ਵੀ ਸੈਕਸ ਦੇਖਦੇ ਰਹੇ ਹਨ, ਜਿਥੇ ਬ