ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਹ ਹੈ ਨਹੀਂ। ਇਹੋ ਜਿਹੀ ਜ਼ਟੀ ਦੀ ਸਿਖਰ ਇਹ ਹੈ ਕਿ ਦੁੱਗਲ ਦੀ ਸਾਰੀ ਰਚਨਾ ਇਸ ਇੱਕ ਨੁਕਤੇ ਉਤੇ ਸਿਮਟ ਕੇ ਰਹਿ ਗਈ ਹੈ । ਦੂਜੇ ਪਾਸੇ ਇਹੋ ਜਿਹੇ ਆਲੋਚਕ ਹੀ ਕਾਮ ਦੀ ਮਹੱਤਤਾ’ ਅਤੇ ‘ਯਥਾਰਥਕਤਾ' ਬਾਰੇ ਦਸਦੇ ਅਤੇ ਦੁੱਗਲ ਦੀਆਂ ਕਿਰਤਾਂ ਵਿਚ ਇਸ ਦੇ ਯਥਾਰਥਕ ਚਿੱਣ ਬਾਰੇ ਲਿਖਦੇ ਹੋਏ, ਆਪ ਕੋਕ ਸ਼ਾਸਤਰ ਦਾ ਕੋਈ ਆਧੁਨਿਕ ਕਾਡ ਲਿਖ ਜਾਂਦੇ ਹਨ । ਗੱਲ ਫਿਰ ਗ਼ਲਤ ਪਹੁੰਚ ਅਤੇ ਗ਼ਲਤ ਥਾਂ ਜ਼ੋਰ ਦੇਣ ਦੀ ਹੁੰਦੀ ਹੈ । ਰੋਟੀ ਖਾਣ ਨਾਲੋਂ ਮਹੱਤਵਪੂਰਨ ਅਤੇ ਯਥਾਰਥਕ ਕੋਈ ਗੱਲ ਨਹੀਂ, ਪਰ ਇਸ ਬਾਰੇ ਕੋਈ ਸਾਹਿਤ ਨਹੀਂ ਰਚਿਆ ਗਿਆ ਅਤੇ ਜਿਥੇ ਕਿਤੇ ਇਸ ਦਾ ਜ਼ਿਕਰ ਹੈ ਵੀ, ਉਹ ਸਾਡੇ ਭਰਵੱਟੇ ਖੜੇ ਕਰਨ ਦਾ ਕਾਰਨ ਨਹੀਂ ਬਣਦਾ। ਇਸ ਦਾ ਕਾਰਨ ਸਿਰਫ਼ ਇਹ ਹੈ ਕਿ ਇਸ ਕਿਰਿਆ ਦੁਆਲੇ ਸਾਡੀਆਂ ਸਮਾਜਕ ਕਦਰਾਂ-ਕੀਮਤਾਂ ਦਾ ਬਹੁਤਾ ਤਾਣਾ-ਬਾਣਾ ਨਹੀਂ ਬਣਿਆ ਗਿਆ, ਜਦ ਕਿ ਲੰਗ-ਸੰਬੰਧਾਂ ਦੁਆਲੇ ਅਸੀਂ ਗਲਤ ਜਾਂ ਠੀਕ ਕੀਮਤਾਂ ਦਾ। ਇਕ ਜਾਲ ਫੈਲਾਇਆ ਹੋਇਆ ਹੈ । ਸੈਕਸ ਸਿਰਫ਼ ਰੂਪ ਹੈ, ਵਸਤੂ ਇਖ਼ਲਾਕੀ, ਸਮਾਜੀ ਅਤੇ ਆਰਥਕ ਕਦਰਾਂ-ਕੀਮਤਾਂ ਦਾ ਇਹ ਹਾਲ ਹੈ । ਸਮਾਜਕ ਕਦਰਾਂ-ਕੀਮਤਾਂ ਵਿਚਲੀਆਂ ਅਜੋੜਤਾਵਾਂ ਨੂੰ ਦਰਸਾਉਣ ਲਈ ਲੰਗ-ਸੰਬੰਧਾਂ ਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ । ਪਰ ਇਸ ਵਿਚ ਲੇਖਕ ਦੀ ਵੀ ਜ਼ਿੰਮੇਵਾਰੀ ਇਹ ਬਣਦੀ ਹੈ, ਜਾਂ ਉਸ ਦੀ ਕਲਾ ਇਸ ਵਿਚ ਹੁੰਦੀ ਹੈ ਕਿ ਪਾਠਕ ਰੂਪ ਵਿਚ ਉਲਝ ਕੇ ਨਾ ਰਹਿ ਜਾਏ ਸਗੋਂ ਵਸਤੂ ਦੀ ਹਕੀਕਤ ਤਕ ਪਹੁੰਚੇ । | ਦੁੱਗਲ ਦੇ ਪਹਿਲੇ ਦੋ ਕਹਾਣੀ-ਸੰਗ੍ਰਹਿ, ਸਵੇਰ ਸਾਰ ਅਤੇ ਪਿੱਪਲ ਪੱਤੀਆਂ ਦੀਆਂ ਕਹਾਣੀਆਂ ਵਿਚ ਕਾਮ-ਕੀੜਾ ਦਾ ਪਰਗਟਾਅ ਦੇਖਣਾ ਇਕ ਤਰ੍ਹਾਂ ਉਲਾਰੂਪਣ ਹੈ (ਸਿਵਾਏ 'ਵਢ ਵਿਚ ਇਕ ਸਵੇਰ ਦੇ) । ਇਹਨਾਂ ਦੋ ਸੰਗ੍ਰਹਿਆਂ ਦੀਆਂ ਕਹਾਣੀਆਂ ਦੀ ਬਹੁ ਗਿਣਤੀ ਸਮਾਜਕ ਯਥਾਰਥ ਦੇ ਕਿਸੇ ਨਾ ਕਿਸੇ ਪੱਖ ਨੂੰ ਬਹੁਤ ਜ਼ੋਰਦਾਰ ਢੰਗ ਨਾਲ ਸਾਡੇ ਸਾਹਮਣੇ ਪੇਸ਼ ਕਰਦੀ ਹੈ । ਲਿੰਗ-ਸੰਬੰਧਾਂ ਦਾ ਜ਼ਿਕਰ ਪ੍ਰੇਮ-ਭੀੜਾ ਦੀਆਂ ਸੀਮਾਂ ਦੇ ਅੰਦਰ ਅੰਦਰ ਹੈ, ਜਿਸ ਤੋਂ ਪੰਜਾਬੀ ਸਾਹਿਤ ਨਾਵਾਕਫ਼ ਨਹੀਂ ਹੈ। ਇਹੋ ਜਿਹੀਆਂ ਸਾਰੀਆਂ ਕਹਾਣੀਆਂ ਵਿਚ ਦੁੱਗਲ ਨੇ ਪਰਾਈ ਕਦਰ-ਕੀਮਤਾਂ ਦੇ ਘੇਰੇ ਦੇ ਅੰਦਰ ਰਹਿ ਰਹੇ ਪਾਤਰਾਂ ਦੇ ਦੁਖਾਂਤ{ਸੁਖਾਂਤ ਨੂੰ ਚਿਤਿਆ ਹੈ, ਉਹਨਾਂ ਦੇ ਵਿਹਾਰ ਉਤੇ ਮਸ਼ਕਰੀ ਕਤੀ ਹੈ, ਜਾਂ ਇਹੋ ਜਿਹੀ ਕਿਸੇ ਖ਼ਾਸ ਸਥਿਤੀ ਵਿਚ ਵਿਹਾਰ ਦੀ ਵਿਚੜ੍ਹਾ ਵਲ ਧਿਆਨ ਦੁਆਇਆ ਹੈ । ਇਹਨਾਂ ਕਹਾਣੀਆਂ ਵਿਚਲੇ ਪਾਤਰ, ਚਾਹੁੰਦੇ-ਨਾ ਚਾਹੁੰਦੇ, ਪੂਰੀ ਤ ਪਰੰਪਰਾ ਨੂੰ ਹੰਢਾ ਰਹੇ ਹਨ । ਬਗ਼ਾਵਤ ਜਾਂ ਇਸ ਤੋਂ ਛੁਟਕਾਰਾ ਪਾਉਣ ਦਾ ਵਿਚਾਰ ਉਹਨਾਂ ਦੇ ਅਚੇਤ ਮਨ ਵਿਚ ਵੀ ਨਹੀਂ ਆਉਂਦਾ ('ਮੈਂ ਬੜਾ ਬੇਵਕੂਫ਼ ਹਾਂ)। ਜਿਥੇ ਕਿਤੇ ਮੁੰਡੇ ਕੁੜੀਆਂ ਜ਼ਰਾ ਕੁ ਖੁੱਲ ਲੈਂਦੇ ਹਨ, ਉਥੇ ਪਰਾ ਦਾ ਡੰਡਾ ਨਾਲ ਖੜਾ ਹੁੰਦਾ ਹੈ, ਅਤੇ ਉਹ ਉਹਨਾਂ ਦੇ ਵਿਹਾਰ ਨੂੰ ਆਪਣੀ ਇੱਛਾ ਅਨੁਕਲ ਕੰਟਰੋਲ ਕਰ ਰਿਹਾ 6