ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੁੱਗਲ ਸਾਨੂੰ ਔਰਤ ਵਿਚ ਉਚੇਚੀ ਦਿਲਚਸਪੀ ਲੈਂਦਾ ਇਸ ਲਈ ਲਗਦਾ ਹੈ ਕਿ ਬਾਕੀ ਸਾਹਿਤਕਾਰਾਂ ਵਿਚ ਸਵਾਏ ਇਸਤਰੀ ਸਾਹਿਤਕਾਰਾਂ ਦੇ) ਔਰਤ ਨੂੰ ਉਚਿਤ ਥਾਂ ਦਿੱਤੀ ਨਹੀਂ ਗਈ । ਪਰ ਬਾਕੀ ਸਾਹਿਤਕਾਰਾਂ ਨਾਲੋਂ ਦੁੱਗਲ ਦਾ ਇਕ ਵੱਡਾ ਫ਼ਰਕ ਇਹ ਵੀ ਹੈ ਕਿ ਦੁੱਗਲ ਉਪਭਾਵਕਤਾ ਦਾ ਮੁਲੰਮਾ ਨਹੀਂ ਚੜਾਉਂਦਾ। ਉਹ ਔਰਤ ਨੂੰ ਸਮਾਜਕ ਜੀਵ ਵਜੋਂ ਦੇਖਦਾ ਹੈ, ਉਸ ਦੇ ਯਥਾਰਥ ਨੂੰ ਜਿਉਂ ਦਾ ਤਿਉਂ ਪੇਸ਼ ਕਰਦਾ ਹੈ; ਨਾ ਕੋਈ ਲੋੜੋਂ ਵਧ ਹਮਦਰਦੀ ਜਿਤਾਉਂਦਾ ਹੈ, ਨਾ ਤਰਸ ਕਰਦਾ ਹੈ, ਅਤੇ ਨਾ ਹੀ ਉਸ ਉਤੇ ਨਫ਼ੀ ਟਿੱਪਣੀ ਕਰਨ ਤੋਂ ਗੁਰੇਜ਼ ਕਰਦਾ ਹੈ, ਜਿਥੇ ਉਹ ਆਦਮੀਆਂ ਵਾਲੇ ਹੀ ਗ਼ਲਤ ਕੰਮਾਂ ਵਿਚ ਜੁੱਟੀ ਹੁੰਦੀ ਹੈ । ਜਿਵੇਂ ਦੁੱਗਲ ਦੀਆਂ ਰਚਨਾਵਾਂ ਬਾਕੀ ਸਮਾਜ਼ਕ ਤਬਦੀਲੀਆਂ ਦੀਆਂ ਵੀ ਤਿਬਿੰਬ ਹਨ, ਉਸੇ ਤਰ੍ਹਾਂ ਇਹ ਸਮਾਜ ਵਿਚ ਔਰਤ ਦੀ ਬਦਲਦੀ ਸਥਿਤੀ ਨੂੰ ਵੀ ਪੇਸ਼ ਕਰਦੀਆਂ ਹਨ -"ਆਉਂਤਰੀ ਅਤੇ “ਹਵਾਲਦਾਰ ਦੀ ਵਹੁਟੀ (ਸਵੇਰ ਸਾਰ) ਤੋਂ ਲੈ ਕੇ ਤਿਤਲੀ (ਕਰਾਮਾਤ) ਅਤੇ “ਖੁੰਦਕ (ਇਕਰਾਰਾਂ ਵਾਲੀ ਰਾਤ) ਵਿਚਲੀ ਉਰਵਸ਼ੀ ਤਕ । | ਪੰਜਾਬ ਦੀ ਵੰਡ ਅਤੇ ਫ਼ਿਰਕ ਫੁੱਟ ਇਕ ਹੋਰ ਵਿਸ਼ਾ ਹੈ, ਜਿਸ ਬਾਰੇ ਦੁੱਗਲ ਨੇ ਕ:ਫ਼ੀ ਕਹਾਣੀਆਂ ਲਿਖੀਆਂ ਹਨ ਅਤੇ ਹਰ ਨਵੇਂ ਸੰਗ੍ਰਹਿ ਵਿਚ ਇਕ ਅੱਧੀ ਕਹਾਣੀ ਇਸ ਵਿਸ਼ੇ ਉਤੇ ਲਿਖੀ ਮਿਲ ਜਾਂਦੀ ਹੈ (ਕੜਾ ਤੇ ਕਰਾਮਾਤ ਕਹਾਣੀ ਇਕਰਾਰਾਂ ਵਾਲੀ ਰਾਤ ਵਿਚ } ਦੁੱਗਲ ਕਿਉਂਕਿ ਆਪ 47 ਦੇ ਇਸ ਸਾਰੇ ਕਾਰੇ ਵਿਚੋਂ ਲੰਘਿਆ ਹੈ ਅਤੇ ਉਸ ਦਾ ਆਪਣਾ ਪਿਆਰਾ ਪੋਠੋਹਾਰ, ਜਿਸ ਦੀਆਂ ਉਹ ਸਿਫ਼ਤਾਂ ਕਰਦਾ ਨਹੀਂ ਥਕਦਾ, ਉਸ ਤੋਂ ਖੁੱਸ ਗਿਆ ਹੈ ਅਤੇ ਇਸ ਦੇ ਨਾਲ ਹੀ ਕਿੰਨਾ ਕੁਝ ਇਸ ਘਟਨਾ ਦੀ ਭੇਟ ਹੋ ਗਿਆ ਹੈ, ਇਸ ਲਈ ਉਸ ਨੂੰ ਇਸ ਸਭ ਕਾਸੇ ਦਾ ਤੀਖਣ ਅਨੁਭਵ ਹੈ । ਅਤੇ ਕਿਉਂਕਿ ਉਸ ਦੇ ਆਪਣੇ ਰਿਸ਼ਤੇ-ਨਾਤੇ, ਜਿਗਰੀ ਯਾਰ-ਦੋਸਤੀਆਂ ਸਭ ਧਰਮਾਂ ਦੇ ਲੋਕਾਂ ਵਿਚ ਹਨ, ਇਸ ਲਈ ਉਸ ਨੂੰ ਨਿਰਪੱਖਤਾ ਦੀ ਉਚੇਚ ਨਹੀਂ ਕਰਨੀ ਪੈਂਦੀ, ਨਾ ਹੀ ਉਸ ਦੀ ਨੀਅਤ ਉਤੇ ਕਿਸੇ ਨੂੰ ਸ਼ੱਕ ਹੁੰਦਾ ਹੈ ਜਦੋਂ ਉਹ ਕਿਸੇ ਇਕ ਧਿਰ ਵਲੋਂ ਕੀਤੀ ਜਾ ਰਹੀ ਜ਼ਿਆਦਤੀ ਵਲ ਧਿਆਨ ਦੁਆਉਂਦਾ ਹੈ, ਨਾ ਹੀ ਉਸ ਨੂੰ ਨਿਤ ਪੱਖ ਦੱਸਣ ਲਈ ਕਿਸੇ ਦੀਆਂ ਜ਼ਿਆਦਤੀਆਂ ਉਤੇ ਪਰਦਾ ਪਾਉਣ ਦੀ ਮਜਬੂਰੀ ਹੈ । | ਦੁੱਗਲ ਦੀਆਂ ਇਸ ਸਮੇਂ ਦੀਆਂ ਕਹਾਣੀਆਂ ਧਰਮ ਜਾਂ ਮਜ਼ਬ ਦੀ ਇਸ ਹਕੀਕਤ ਵੱਲ ਵੀ ਧਿਆਨ ਦੁਆਉਂਦੀਆਂ ਹਨ ਕਿ ਧਰਮ ਦੇ ਚੰਗੇ ਪੱਖ ਜਿਹੜੇ ਇਸ ਵਲ ਖਿੱਚ ਦਾ ਕਾਰਨ ਬਣਦੇ ਹਨ, ਉਸ ਬਦੀ ਦੇ ਰੁਬਰੂ ਬਿਲਕੁਲ ਨਿਪੁੰਸਕ ਅਤੇ ਬੇਅਸਰ ਹੁੰਦੇ ਹਨ, ਜਿਹੜੀ ਬਦੀ ਇਸ ਨੇ ਆਪ ਹੀ ਪੈਦਾ ਕੀਤੀ ਹੁੰਦੀ ਹੈ {ਵਿਸ਼ਵਾਸਾਂ ਦੇ ਆਧਾਰ ਉਤੇ ਵੰਡ, (ਇਸ ਵੰਡ ਵਿਚ ਕੱਟੜਤਾ, ਤੁਅੱਸਬ ਤੇ ਪਾਗਲਪਣ । ਦੁੱਗਲ ਦੀ ਕਹਾਣੀ “ਤੂੰ ਕੀ ਦਰਦ ਨਾ ਆਇਆ ਕਿਸੇ ਰੱਬ ਨੂੰ ਸ਼ਿਕਵਾ ਨਹੀਂ, ਸਗੋਂ ਧਰਮ ਉਤੇ ਇਕ ਕੌੜੀ ਟਿੱਪਣੀ ਹੈ । 78