ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਦੀਆਂ ਹਨ --- ਸੁਖਾਂਤਕ, ਦੁਖਾਂਤਕ, ਠੱਠਾ, ਮਸ਼ਕਰੀ, ਖੁੱਲਾ-ਕੱਲਾ ਹਾਸਾ, ਤਰਸ, ਭੈਅ, ਹਲਕਾ ਫੁਲਕਾ, ਦਾਰਸ਼ਨਿਕ ਆਦਿ । ਗਹੁ ਨਾਲ ਵਿਸ਼ਲੇਸ਼ਣ ਕੀਤਿਆਂ, ਦੁੱਗਲ ਇਹ ਸਾਰੇ ਭਾਵ ਅਤੇ ਪ੍ਰਭਾਵ ਸ਼ਬਦਾਵਲੀ ਨਾਲ ਨਹੀਂ, ਸਗੋਂ ਮੁਖ ਤੌਰ ਉਤੇ ਦੋ ਹੋਰ ਸਾਧਨਾਂ ਰਾਹੀਂ ਪੈਦਾ ਕਰਦਾ ਹੈ : ਵਿਆਕਰਣਕ ਯੁਗਤਾਂ ਵਰਤ ਕੇ, ਅਤੇ ਘਟਨਾ ਰਾਹੀਂ ਜਾਂ ਕਹਾਣੀ ਦੀ ਅੰਦਰਲੀ ਸੰਰਚਨਾ ਨਾਲ । ਭਾਵ ਅਤੇ ਪ੍ਰਭਾਵ ਦੀ ਉਸ ਰ ਸ਼ਬਦਾਂ ਰਾਹੀਂ ਨਹੀਂ, ਸਗੋਂ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਤਰ੍ਹਾਂ ਦੇ ਦੁਹਰਾਅ ਰਾਹੀਂ, ਵਾਕਾਂ ਨੂੰ ਨਿੱਕੇ ਜਾਂ ਵੱਡੇ ਕਰ ਕੇ ਉਹਨਾਂ ਨੂੰ ਖ਼ਾਸ ਤਰਤੀਬ ਵਿਚ ਰਖਣ ਰਾਹੀਂ ਹੁੰਦੀ ਹੈ। ਜਿਥੇ ਲੋੜ ਪਵੇ, ਉਹ ਰੂਪਕ ਅਲੰਕਾਰ ਵੀ ਵਰਤਦਾ ਹੈ, ਅਤੇ ਇਹਨਾਂ ਵਿਚ ਇਕ ਮੌਲਿਕਤਾ ਹੁੰਦੀ ਹੈ । ਇਹੋ ਜਿਹੀਆਂ ਯੁਗਤਾਂ ਨਾਲ ਹੀ ਉਹ ਆਪਣੀ ਸ਼ੈਲ ਨੂੰ ਲੋੜ ਅਨੁਸਾਰ ਸਾਦੀ, ਸਾਧਾਰਨ ਜਾਂ ਫਿਰ ਕਾਵਿਕ ਅਤੇ ਸਰਦੀ ਬਣਾ ਸਕਦਾ ਹੈ । ਇਸ ਤਰ੍ਹਾਂ ਪਾਠਕ ਨੂੰ ਭਾਵਕ ਤੌਰ ਉਤੇ ਆਪਣੇ ਨਾਲ ਲੈ ਸਕਦਾ ਹੈ ਅਤੇ ਉਸ ਨੂੰ ਆਪਣੀ ਗੱਲ ਆਪਣੇ ਦ੍ਰਿਸ਼ਟੀਕੋਨ ਤੋਂ ਸਮਝਾ ਸਕਦਾ ਹੈ । | ਦੁੱਗਲ ਦੇ ਕਹਾਣੀ ਬਿਆਨ ਕਰਨ ਵਿਚ ਵੀ ਅਨੇਕਤਾ ਹੈ । ਉਸ ਨੇ ਇਤਿਹਾਸਕ fਬਿਰਤਾਂਤ ਦਾ ਢੰਗ ਵੀ ਵਰਤਿਆ ਹੈ, ਨਾਟਕੀ ਢੰਗ ਵੀ ਅਤੇ ਸਿਨਮਾ ਦੀ ਫ਼ਲੈਸ਼-ਬੈਕ ਤਕਨੀਕ ਵੀ । ਰੀਪੋਰਤਾਜ ਅਤੇ ਰੇਖਾ-ਚਿੱਤਰ ਵੀ ਉਸ ਦੀਆਂ ਕਹਾਣੀਆਂ ਵਿਚ ਸ਼ਾਮਲ ਹਨ । ਦੁੱਗਲ ਲਈ ਹਰ ਕਹਾਣੀ ਆਪਣਾ ਵਖਰਾ ਰੂਪ ਲੈ ਕੇ ਆਉਂਦੀ ਹੈ ਅਤੇ ਉਸੇ ਰੂਪ ਵਿਚ ਸਾਕਾਰ ਹੋਣਾ ਮੰਗਦੀ ਹੈ । ਇਸੇ ਲਈ, ਜਿੰਨੇ ਤਜ਼ਰਬੇ, ਅਤੇ ਸਫਲ ਤਜਰਬੇ, ਉਸ ਨੇ ਕਹਾਣੀ ਦੇ ਖੇਤਰ ਵਿਚ ਕੀਤੇ ਹਨ, ਉਹ ਕਿਸੇ ਹੋਰ ਕਹਾਣੀਕਾਰ ਨੇ ਨਹੀਂ ਕੀਤੇ । | ਇਹਨਾਂ ਸਾਰਿਆਂ ਦਾ ਵਰਨਣ ਅਸੰਭਵ ਹੈ, ਪਰ ਕੁਝ ਕੁ ਵਲ ਸੰਕੇਤ ਕੀਤਾ ਜਾ ਸਕਦਾ ਹੈ । ਮਾਜ਼ਾ ਨਹੀਂ ਮੋਇਆ" ਅਤੇ "ਪਲਟੋ ਮਾਜ਼ਾ ਨਹੀਂ ਮੋਇਆ) ਵਿਚ ਉਹ ਮੋਨੋਲਾਗ ਦਾ ਢੰਗ ਵਰਤਦਾ ਹੈ । “ਏ ਸਟੱਡੀ ਇਨ ਬੋਰਡਮ' (ਸੱਭੇ ਸਾਂਝੀਵਾਲ) ਵਿਚ ਉਸ ਨੇ ਸ਼ਬਦਾਂ, ਵਾਕੰਸ਼ਾਂ ਅਤੇ ਵਾਕਾਂ ਦੇ ਖ਼ਾਸ ਦੁਹਰਾਅ ਨਾਲ ਅਕੇਵੇਂ ਦਾ ਉਹ ਮਹੌਲ ਸਿਰਜ ਦਿੱਤਾ ਹੈ, ਜਿਹੜਾ ਕਹਾਣੀ ਦੀ ਨਾਇਕਾ ਨੂੰ ਪਾਗ਼ਲ ਹੋਣ ਤਕ ਲੈ ਜਾਂਦਾ ਹੈ । 'ਹਨੇਰੀ ਰਾਤ, ਚਿੱਕੜ ਤੇ ਚੌਕੀਦਾਰ' (ਰਜ) ਕਹਾਣੀ ਤੋਂ ਬਿਨਾਂ ਕਹਾਣੀ ਹੈ । ਜਿਵੇਂ ਕੋਈ ਭੀੜ ਵਿਚ ਟੇਪ-ਰਿਕਾਰਡਰ ਰੱਖ ਦੇਵੇ," ਦੁੱਗਲ ਆਪ ਦਸਦਾ ਹੈ । ਹਰ ਵਾਕ ਨਾਲ ਸਾਡੇ ਸਾਹਮਣੇ ਇਕ ਪਾਤਰ ਉਭਰਦਾ ਹੈ ਅਤੇ ਸਾਰੀ ਕਹਾਣੀ ਪਾਤਰਾਂ ਦਾ - ਚੰਗੇ ਤੇ ਭੈੜੇ, ਨੇਕ ਅਤੇ ਜ਼ਾਲਮ ਪਾਤਰਾਂ ਦਾ - ਇਕ ਜਮਘਟਾ ਬਣ ਜਾਂਦੀ ਹੈ, ਜਿਹੜੇ ਇਕ ਨਾਜ਼ਕ ਘੜੀ ਵਿਚ ਆਪ ਆਪਣੇ ਸੁਭਾਅ ਅਨੁਸਾਰ ਮਨੁੱਖਤਾ ਦੀ ਹੋਣੀ ਵਿਚ ਸ਼ਰੀਕ ਹੋ ਰਹੇ ਹਨ । "ਸ਼ਹਿਰਜ਼ਾਦ ਦੇ ਨਾਂ" (ਡੰਗਰ) ਅਤੇ "ਅੱਲਾ ਦਿੱਤਾ ਦੇ ਨਾਂ' (ਕੱਚਾ ਦੁੱਧ) ਚਿੱਠੀ-ਪੱਤਰ ਰਾਹੀਂ ਲਿਖੀਆਂ ਗਈਆਂ ਹਨ ! "ਇਕੱਲੀ" (ਇਕ ਛਿੱਟ