ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/86

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਚਾਨਣ ਦੀ) ਇਕ ਪਾਸੜ ਟੈਲੀਫੂਨ ਗੱਲ-ਬਾਤ ਹੈ । ਕਈ ਕਹਾਣੀਆਂ ਵਿਚ ਦੁੱਗਲ ਸਾਰਾ ਕੁਝ ਬਿਆਨ ਕਰ ਜਾਂਦਾ ਹੈ, ਪਰ ਅੰਤ ਪਾਠਕ ਦੀ ਕਲਪਣਾ ਉਤੇ ਛੱਡ ਦੇਂਦਾ ਹੈ, ਜਿਵੇਂ ਕਹਿ ਰਿਹਾ ਹੋਵੇ ਕਿ 'ਕਹਾਣੀ ਦਾ ਕੀ ਅੰਤ ਹੁੰਦਾ ਹੈ, ਇਹ ਮਹੱਤਵਪੂਰਨ ਨਹੀਂ, ਪਰ ਇਹ ਪਾਤਰ ਇਸ ਤਰ੍ਹਾਂ ਦਾ ਕੁਹਜਾ ਜੀਵਨ ਜਿਉ ਰਹੇ ਹਨ । “ਫ਼ੋਨ ਕੁੜੀ ਕਹਾਣੀ ਕਰਦੀ ਗਈ, 1970) ਅਤੇ “ਜਦੋਂ ਔਰਤ ਹਾਰਦੀ ਹੈ' (ਗੌਰਜ) ਇਸ ਤਰਾਂ ਦੀਆਂ ਕਹਾਣੀਆਂ ਹਨ । "ਬੁਜ਼ਦਲ (ਕੁੜੀ ਕਹਾਣੀ ਕਰਦੀ ਗਈ) ਵਿਚ ਉਸ ਨੇ ਮਨੋ-ਵਿਸ਼ਲੇਸ਼ਣ ਦੀ ਤਕਨੀਕ ਵਰਤੀ ਹੈ, ਜਦ ਕਿ "ਸਵੇਰ ਸਾਰ (ਸਵੇਰ ਸਾਰ) ਅਤੇ ਹੁਣ ਪੌੜੀਆਂ ਸਾਫ਼ ਹਨ” (ਇਕ ਛਿੱਟ ਚਾਨਣ ਦੀ) ਵਿਚ ਉਹ ਚੇਤਨਾ ਪ੍ਰਵਾਹ ਦੇ ਢੰਗ ਨੂੰ ਆਪਣਾ ਵਾਹਣ ਬਣਾਉਂਦਾ ਹੈ । ਪਾਤਰ ਨੂੰ ਸੰਕਟਸਥਿਤੀ ਜਾਂ ਮਰਨ-ਸਥਿਤੀ ਵਿਚ ਪਾ ਕੇ ਸਮਾਧਾਨ ਕਿਸੇ ਅੰਗੂਵਕ ਸੂਝ ਦੀ ਲਿਸ਼ਕ ਨਾਲ ਕਰਾਉਣਾ ਅਸਤਤਵਵਾਦੀ ਢੰਗ ਹੈ, ਜਿਹੜਾ ਦੁੱਗਲ ਨੇ "ਇਕ ਛਿੱਟ ਚਾਨਣ ਦੀ ਵਿਚ ਅਤੇ “ਕਿਉਂ, ਉਹੀ ਕਿਉ ?" {ਮਾਜ਼ਾ ਨਹੀਂ ਮੋਇਆ) ਵਿਚ ਵਰਤਿਆ ਹੈ । ਪਰ ਅਸਤਿਤਵਵਾਦੀ ਫ਼ਿਲਾਸਫ਼ੀ ਦੁੱਗਲ ਨੇ ਨਹੀਂ ਅਪਣਾਈ ਕਿਉਂਕਿ ਵਿਕਾਸਸ਼ੀਲ ਦੇਸ਼ਾਂ ਅਤੇ ਸਮਾਜਾਂ ਦੀ ਸੂਰਤ ਵਿਚ ਕਾਰਜ਼ ਅਤੇ ਉਧਮ ਦੀ ਨਿਹਫਲਤਾ ਅਤੇ ਜੀਵਨ ਪ੍ਰਤਿ ਉਦਾਸੀਨਤਾ ਦਾ ਅਹਿਸਾਸ ਭਰਨਾ ਕਿਸੇ ਸੁਹਿਰਦ ਲੇਖਕ ਲਈ ਅਸੰਭਵ ਹੈ । | ਰੂਪ ਅਤੇ ਤਕਨੀਕ ਦੀ ਇਹ ਸਾਰੀ ਵੰਨਗੀ ਕਿਸੇ ਪ੍ਰਯੋਗਵਾਦੀ ਫੈਸ਼ਨ ਅਧੀਨ ਹੋਦ ਵਿਚ ਨਹੀਂ ਆਈ, ਸਗੋਂ ਹਰ ਵਿਸ਼ੇ-ਵਸਤੂ ਲਈ ਉਚਿਤ ਰੂਪ ਲੱਭਣ ਦੇ ਚੇਤਨ ਯਤਨ ਦਾ ਸਿੱਟਾ ਹੈ । | ਦੁੱਗਲ ਸਾਡਾ ਇਕ ਕਹਾਣੀਕਾਰ ਹੈ, ਜਿਸ ਦੀ ਰਚਨਾ ਦੇ ਵਿਸ਼ਲੇਸ਼ਣ ਵਿਚ ਜਿੰਨਾ ਡੂੰਘਾ ਉਤਰ ਜਾਓ, ਉਹ ਇਸ ਯਤਨ ਦੇ ਸਾਰਥਕ ਹੋਣ ਦਾ ਅਤੇ ਇਸ ਨੂੰ ਸੰਤੁਸ਼ਟ ਕਰਨ ਦਾ ਅਹਿਸਾਸ ਭਰਦੀ ਜਾਂਦੀ ਹੈ । ( 12-10-81 ) s2