ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਤਾਰ ਸਿੰਘ ਦੁੱਗਲ ਅਤੇ 1947 1947 ਨਾਲ ਸਿੱਧੀ ਤਰਾਂ ਸੰਬੰਧਿਤ ਕਰਤਾਰ ਸਿੰਘ ਦੁੱਗਲ ਦੀਆਂ ਰਚਨਾਵਾਂ ਵਿਚ ਇੱਕ ਕਹਾਣੀ-ਸੰਗ੍ਰਹਿ ਅੱਗ ਖਾਣ ਵਾਲੇ ਅਤੇ ਇਕ ਦਰਜਨ ਦੇ ਕਰੀਬ ਮਗਰੋਂ ਲਿਖੀਆਂ ਕਹਾਣੀਆਂ ਆਉਂਦੀਆਂ ਹਨ । ਇਕ ਨਾਵਲ ਨਹੁੰ ਤੇ ਮਾਸ ਅਤੇ ਇਕ ਛੋਟਾ fਜਿਹਾ ਨਾਵਲ ਉਸ ਦੀਆਂ ਚੂੜੀਆਂ, ਅੱਧੀ ਕੁ ਦਰਜਨ ਤੋਂ ਘੱਟ ਇਕਾਂਗੀ, ਇੰਨੀਆਂ ਕੁ ਹੀ ਕਵਿਤਾਵਾਂ ਵੀ ਇਸ ਵਿਸ਼ੇ ਨਾਲ ਸਿੱਧੀ ਤਰ੍ਹਾਂ ਸੰਬੰਧਿਤ ਹਨ । ਪੂਰੇ ਨਾਟਕ ਮਿੱਠਾ ਪਾਣੀ ਦਾ ਦੁਖਾਂਤਕ ਪੱਖ 1947 ਦੇ ਪਿਛੋਕੜ ਕਾਰਨ ਹੈ । ਕੋਹਕਨ 1947 ਦੇ ਅੰਸ਼ਾਂ ਨੂੰ ਨਾਲ ਲੈ ਕੇ ਕਹਾਣੀ ਨੂੰ ਦੇਸ਼ ਦੀ ਉਸਾਰੀ ਵਲ ਤੋਰਦਾ ਹੈ । ਇਕ ਦਿਲ ਵਿਕਾਉ ਹੈ ਦਾ ਆਖ਼ਰੀ ਕਾਂਡ 1947 ਵਿਚ ਖ਼ਤਮ ਹੁੰਦਾ ਹੈ । ਮੇਰਾ ਦਿਲ ਮੋੜ ਦੇ ਦਾ ਇਥੋਂ ਆਰੰਭ ਹੁੰਦਾ ਹੈ । ਸਮੁੱਚੇ ਦੁੱਗਲ ਸਾਹਿਤ ਦੇ ਪਿਛੋਕੜ ਵਿਚ ਲਿਆਂ, 1947 ਨਾਲ ਸਿੱਧੀ ਤਰਾਂ ਸੰਬੰਧਿਤ ਉਸ ਦੀਆਂ ਰਚਨਾਵਾਂ ਦੀ ਗਿਣਤੀ ਬਹੁਤ ਘੱਟ ਹੈ । ਪਰ ਇਹ ਥੋੜੀ ਜਿਹੀ ਗਿਣਤੀ ਵੀ, ਕਿਸੇ ਦੂਜੇ ਸਥਾਪਤ ਪੰਜਾਬੀ ਲੇਖਕ ਵਲੋਂ ਇਸ ਵਿਸ਼ੇ ਉਤੇ ਰਚੇ ਗਏ ਸਾਹਿਤ ਨਾਲੋਂ ਕਿਤੇ ਜ਼ਿਆਦਾ ਹੈ । ਤਾਂ ਵੀ, ਦੁੱਗਲ ਦੀ ਵਿਲੱਖਣਤਾ ਇਸ ਅੰਕਿਕ ਪ੍ਰਮੁਖਤਾ ਕਰਕੇ ਨਹੀਂ । 1947 ਸੰਬੰਧੀ ਦੁੱਗਲ ਦੀਆਂ ਸਾਰੀਆਂ ਰਚਨਾਵਾਂ ਦੇ ਪਿੱਛੇ ਕੁਝ ਬੁਨਿਆਦੀ ਧਾਰਨਾਵਾਂ ਕੰਮ ਕਰ ਰਹੀਆਂ ਦੇਖੀਆਂ ਜਾ ਸਕਦੀਆਂ ਹਨ, ਜਿਹੜੀਆਂ ਦੁੱਗਲ ਨੂੰ ਬਾਕੀ ਪੰਜਾਬੀ ਸਾਹਿਤਕਾਰਾਂ ਨਾਲੋਂ ਨਿਖੇੜਦੀਆਂ ਹਨ । 1947 ਸੰਬੰਧੀ ਸਾਹਿਤ ਰਚਣ ਵਿਚ ਦੋ ਠੋਸ ਸਥਿਤੀਆਂ ਦੁੱਗਲ ਲਈ ਪ੍ਰਨਾ ਦਾ ਕੰਮ ਕਰ ਰਹੀਆਂ ਹਨ । ਆਪਣੀ ਜਨਮ-ਭੂਮੀ ਨਾਲ ਜਿਹੜਾ ਲਗਾਵ ਦੁੱਗਲ ਵਿਚ ਦੇਖਣ ਨੂੰ ਆਉਂਦਾ ਹੈ, ਉਹ ਹੋਰ ਕਿਸੇ ਵੀ ਪੰਜਾਬੀ ਸਾਹਿਤਕਾਰ ਵਿਚ ਨਹੀਂ ਮਿਲਦਾ। ਪੋਠੋਹਾਰ ਦੇ ਸੁਹਾਵੇ ਧਰਤ-ਦ੍ਰਿਸ਼, ਪੋਠੋਹਾਰ ਦਾ ਇਤਿਹਾਸ, ਮਿਥਿਹਾਸ, ਸਭਿਆਚਾਰ, ਲੋਕਯਾਨ, ਪੋਠੋਹਾਰ ਦੀ ਸਰੀਰਕ ਅਤੇ ਇਖ਼ਲਾਕੀ ਸੁੰਦਰਤਾ ਅਤੇ ਕਰੂਰਤਾ - ਸਭ