ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/88

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੁਝ ਦੁੱਗਲ ਦੇ ਰਚਨਾ-ਸੰਸਾਰ ਦਾ ਜਿਉਂਦਾ-ਜਾਗਦਾ ਹਿੱਸਾ ਹੈ । ਪਠੋਹਾਰ ਉਹ ਸ਼ਬਦ ਹੈ, ਜਿਹੜਾ ਜੀਭ ਉਤੇ ਆਉਂਦਿਆਂ ਦੁੱਗਲ ਨੂੰ ਅਜੇ ਵੀ ਵਜਦ ਵਿਚ ਸੁੱਟ ਦੇਂਦਾ ਹੈ । | ਦੂਜੀ ਠੋਸ ਸਥਿਤੀ ਹੈ ਮੁਸਲਮਾਨਾਂ ਨਾਲ ਉਸ ਦੀ ਭਾਵਕ ਸਾਂਝ । ਸਿੰਘ ਸਭੀਏ fuਉ ਦਾ ਪੁੱਤਰ ਜਦੋਂ ਦੁਨੀਆ ਵਿਚ ਨਿਕਲਦਾ ਹੈ ਤਾਂ ਆਸੇ ਪਾਸੇ ਦਾ ਮੁਸਲਿਮ ਸੰਸਾਰ ਉਸ ਨੂੰ ਜਿਵੇਂ ਆਪਣੀ ਗਲਵਕੜੀ ਵਿਚ ਲੈ ਲੈਂਦਾ ਹੈ । ਮਨੁੱਖੀ ਰਿਸ਼ਤਿਆਂ ਦੀ ਪੱਧਰ ਉਤੇ ਆਪਸ ਵਿਚ ਘੁਲ-ਮਿਲ ਜਾਣ ਦੇ ਰਾਹ ਵਿਚ ਧਰਮ ਰੁਕਾਵਟ ਨਹੀਂ ਬਣਦਾ । ਇਹ ਸਥਿਤੀ ਸਿਰਫ਼ ਬਚਪਨ ਵਿਚ ਹੀ ਨਹੀਂ ਸਗੋਂ ਮਗਰੋਂ ਵੀ ਕਾਇਮ ਰਹਿੰਦੀ ਹੈ । ਅਤੇ ਕੌਮ ਉਤੇ ਕਿਸੇ ਸੰਕਟ ਦੀ ਘੜੀ ਇਹ ਸਗੋਂ ਜੀਵਨ-ਮਰਨ ਦੇ ਅਟੁੱਟ ਰਿਸ਼ਤੇ ਵਿਚ ਬਦਲ ਜਾਂਦੀ ਹੈ । ਇਸ ਲਈ ਦੁੱਗਲ ਵਾਸਤੇ ਮਾਤ-ਭੂਮੀ ਦਾ ਪਿਆਰ ਅਤੇ ਧਰਮ-ਨਿਰਪੇਖਤਾ ਕੋਈ ਭਾਵਵਾਚੀ ਰਾਜਸੀ ਸੰਕਲਪ ਨਹੀਂ ਸਗੋਂ ਉਸ ਦੇ ਵਜੂਦ ਦਾ ਹਿੱਸਾ ਹਨ । ਉਹ ਇਹਨਾਂ ਨੂੰ ਮੰਨਦਾ ਅਤੇ ਪ੍ਰਚਾਰਦਾ ਨਹੀਂ, ਇਹਨਾਂ ਨੂੰ ਜਿਉਂਦਾ ਹੈ । ਇਸ ਨਾਲ ਉਸ ਵਿਚ ਯਥਾਰਥ ਚਿਣ ਸੰਬੰਧੀ ਖ਼ਾਸ ਤਰਾਂ ਦੀ ਨਿਧੜਕਤਾ ਅਤੇ ਨਿਰਲੇਪਕ ਆ ਗਈ ਹੈ । ਕਿਸੇ ਧਿਰ ਦੀ ਕਰੂਰਤਾ ਚਿਦਿਆਂ ਉਸ ਨੂੰ ਇਹ ਖ਼ਤਰਾ ਨਹੀਂ ਭਾਸਦਾ ਕਿ ਉਸ ਨੂੰ ਗ਼ਲਤ ਸਮਝਿਆ ਜਾਵੇਗਾ। ਕਿਸੇ ਧਿਰ ਦੀ ਇਖ਼ਲਾਕੀ ਸੁੰਦਰਤਾ ਅਤੇ ਦਲੇਰੀ ਉਸ ਨੂੰ ਆਪਣੀ ਰਚਨਾ ਦਾ ਹਿੱਸਾ ਸਿਰਫ਼ ਇਸ ਕਰਕੇ ਨਹੀਂ ਬਣਾਉਣੀ ਪੈਂਦੀ ਕਿ ਉਹ ਪਾਠਕ ਨੂੰ ਨਿ੫੪ ਲੱਗੇ । ਇਸ ਸਥਿਤੀ ਨੇ ਦੁੱਗਲ ਨੂੰ ਉਪਭਾਵਕਤਾ ਤੋਂ ਵੀ ਮੁਕਤ ਰਖਿਆ ਹੈ। ਜਿਸ ਵਿਚ ਸਾਡਾ ਬਹੁਤਾ ਆਦਰਸ਼ਮੁੱਖ ਸਾਹਿਤ ਗੁਸਿਆ ਹੋਇਆ ਹੈ । ਕਲਪਨਾ, ਭਾਵਕਤਾ, ਕਾਵਿਕਤਾ ਸਾਹਿਤ-ਰਚਨਾ ਦਾ ਅਨਿਖੜ ਅੰਗ ਹੁੰਦੇ ਹਨ । ਪਰ ਉਪਭਾਵਕਤਾ ਨਿੱਜੀ ਜਾਂ ਅਨਿੱਜੀ, ਚੇਤੰਨ ਜਾਂ ਅਚੇਤ ਮਜਬੂਰੀ ਦਾ ਸਿੱਟਾ ਹੁੰਦੀ ਹੈ । ਦੁੱਗਲ ਚੇਤੰਨ ਯੁਗਤਾਂ ਨਾਲ ਪਾਠਕ ਨੂੰ ਉਪਭਾਵਕਤਾ ਵਿਚ ਵਹਿ ਜਾਣ ਤੋਂ ਰੋਕਦਾ ਹੈ, ਸਗੋਂ ਬਹੁਤਾ ਭਾਵੇਕ ਵੀ ਨਹੀਂ ਹੋਣ ਦਾ । ਯਥਾਰਥ ਤੇ ਨਿਰੋਲ ਯਥਾਰਥ ਉਸ ਦਾ ਮੰਤਵ ਲੱਗਦਾ ਹੈ । "ਇਹ ਜ਼ਿਕਰ ਮੈਂ ਆਪਣੇ ਪਿੰਡ ਦਾ ਨਹੀਂ, ਆਪਣੀ ਭੈਣ ਦੇ ਪਿੰਡ ਦਾ ਕੌਰ ਰਿਹਾ ਹਾਂ; ਸਾਡੇ ਪਿੰਡ ਨੂੰ ਹੋਰ ਤਰਾ ਸਾੜਿਆ ਗਿਆਂ " "ਪੱਧਰ ਹੋਣ ਤੋਂ ਪਹਿਲਾਂ ਦਾ ਪਹਿਲਾ ਵਾਕ ਹੀ ਕਹਾਣੀ ਦੀ ਉਪਭਾਵਕਤਾ ਰਹਿਤ ਯਥਾਰਥਕ ਸੁਰੇ ਬੰਨ ਦੇਂਦਾ ਹੈ, ਜਿਵੇਂ ਕੋਈ ਕਹਿ ਰਿਹਾ ਹੋਵ - "ਮੈਂ ਜ਼ਕਰ ਆਪਣੇ ਖਾਣੇ ਦਾ ਨਹੀਂ, ਕਿਸੇ ਦੂਜੇ ਦੇ ਖਾਣੇ ਦਾ ਕਰ ਰਿਹਾ ਹਾਂ । ਮੈਂ ਤਾਂ ਖਾਣਾ ਕਿਸੇ ਹੋਰ ਥਾਂ ਖਾਧਾ ਸੀ। ਇਹ ਉਪਭਾਵਕਤਾ ਰਹਿਤ ਯਥਾਰਥਕ ਸੁਰ ਉਸ ਨੇ 1947 ਨਾਲ ਸੰਬੰਧਿਤ 8