ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਪਣੀਆਂ ਸਾਰੀਆਂ ਰਚਨਾਵਾਂ ਵਿਚ ਅਪਣਾ ਰਖੀ ਹੈ । ਇਸ ਦਾ ਕਾਰਨ ਵੀ ਉਹੀ ਹੈ ਜਿਸ ਵਲ ਅਸੀਂ ਉਪਰ ਸੰਕੇਤ ਕਰ ਆਏ ਹਾਂ । ਉਹ ਲਿਖਣ ਲੱਗਾ ਨਿਰੋਲ ਸਾਹਿਤਕਾਰ ਵਜੋਂ ਆਪਣਾ ਫ਼ਰਜ਼ ਨਿਭਾ ਰਿਹਾ ਹੁੰਦਾ ਹੈ, ਸਿਖ ਵਜੋਂ ਨਹੀਂ। ਇਸੇ ਲਈ ਉਹ ਜਿਸ ਕਰੂਰਤਾ ਭਰੇ ਮਨੁੱਖੀ ਵਿਹਾਰ ਨੂੰ ਬੇਨਕਾਬ ਕਰ ਰਿਹਾ ਹੁੰਦਾ ਹੈ, ਉਸ ਦਾ ਕਾਰਨ ਉਹ ਕਿਸੇ ਦੇ ਹਿੰਦੂ, ਸਿੱਖ ਜਾਂ ਮੁਸਲਮਾਨ ਹੋਣ ਵਿਚ ਨਹੀਂ ਦੇਖਦਾ; ਜਿਵੇਂ ਕਿਸੇ ਦਾ ਸ਼ਰੀਫ਼ ਜਾਂ ਬਦਮਾਸ਼ ਹੋਣਾ ਉਸ ਦੇ ਧਰਮ ਉਤੇ ਨਿਰਭਰ ਨਹੀਂ ਕਰਦਾ। ਸ਼ਰਾਫ਼ਤ ਜਾਂ ਬਦਮਾਸ਼ੀ ਵਾਂਗ ਹੀ ਉਹ ਮਜ਼ਬੀ ਕੱਟੜਤਾ ਨੂੰ ਵੀ ਖ਼ਾਸ ਹਾਲਤਾਂ ਵਿਚ ਉਪਜੇ ਮਨੁੱਖੀ ਵਿਹਾਰ ਵਜੋਂ, ਗ਼ਲਤ-ਮਨੁੱਖੀ ਵਿਹਾਰ ਵਜੋਂ, ਹੀ ਦੇਖਦਾ ਹੈ । ਧਰਮ ਦੇ ਦਵੰਦ ਵਲ ਉਸ ਨੇ ਧਿਆਨ ਦੁਆਇਆ ਹੈ, ਪਰ ਕਿਸੇ ਖ਼ਾਸ ਧਰਮ ਦੇ ਚੌਖਟੇ ਵਿਚ ਨਹੀਂ, ਸਗੋਂ ਸੰਸਥਾ ਵਜੋਂ ਧਰਮ ਵਿਚ ਮਿਲਦੇ ਦਵੰਦ ਵਲ । ਮਿੱਠਾ ਪਾਣੀ ਵਿਚ ਉਹ ਦੇਵੀ ਦੀ ਮਾਂ ਦੇ ਲਫ਼ਜ਼ਾਂ ਵਿਚ ਇਸ ਦਵੰਦ ਨੂੰ “ਰੱਬ ਦੇ ਬੰਦਿਆਂ' ਅਤੇ 'ਰੱਬ ਦੇ ਰਾਖਿਆਂ' ਵਿਚਲੇ ਦਵੰਦ ਵਜੋਂ ਪੇਸ਼ ਕਰਦਾ ਹੈ । ਦੇਵੀ ਦੀ ਮਾਂ ਸਨਾ ਸਾਹਮਣੇ ਗਿਲਾ ਕਰਦੀ ਹੈ ਕਿ ਹੁਣ ਸਾਰੇ 'ਰੱਬ ਦੇ ਰਾਖੇ ਬਣ ਗਏ ਹਨ, 'ਰੱਬ ਦਾ ਬੰਦਾ' ਕੋਈ ਦੇਖਣ ਵਿਚ ਨਹੀਂ ਆਉਂਦਾ । ਅਸਲ ਵਿਚ ਧਰਮ ਜੇ ਜੀਉਂਦਾ ਹੈ ਤਾਂ ਉਹਨਾਂ ਗੁਣਾਂ ਕਰਕੇ ਜਿਹੜੇ ‘ਰੱਬ ਦੇ ਬੰਦਿਆਂ ਵਿਚ ਹੁੰਦੇ ਹਨ । ਪਰ ਜਦੋਂ ਧਰਮ ਜਨੂਨ ਹੋ ਨਿਬੜਦਾ ਹੈ, ਤਾਂ ਇਹ ਇਹਨਾਂ ਬੰਦਿਆਂ ਨੂੰ ਹੀ ਪਹਿਲਾਂ ਖਾਂਦਾ ਹੈ । ਧਰਮ ਦੇ ਹੀ ਗੁਣ, ਜਿਹੜੇ ਬੰਦਿਆਂ ਨੂੰ ਪ੍ਰਭਾਵਤ ਕਰ ਕੇ ਧਰਮ ਦੀਆਂ ਜੜ੍ਹਾਂ ਪੱਕੀਆਂ ਕਰਦੇ ਹਨ, ਉਦੋਂ ਵੀ ਸ਼ਾਂਤ, ਅਡੋਲ, ਨਿਰਲੇਪ ਰਹਿੰਦੇ ਹਨ, ਜਦੋਂ ਧਰਮ ਦੇ ਰਾਖੇ ਆਪਣੀਆਂ ਕਰਤੂਤਾਂ ਕਰ ਰਹੇ ਹੁੰਦੇ ਹਨ (ਤੂੰ ਕੀ ਦਰਦ ਨਾ ਆਇਆ। ਸੋ 1947 ਨਾਲ ਸੰਬੰਧਿਤ ਸਾਰਾ ਦੁੱਗਲ ਸਾਹਿਤ ਇਕ ਤਰ੍ਹਾਂ ਨਾਲ ਧਰਮ ਦੀ ਆਲੋਚਨਾ ਹੋ ਨਿਬੜਦਾ ਹੈ ! ਅਤੇ ਜੇ ਅਸੀਂ ਵਿਸ਼ੇ ਤੋਂ ਲਾਂਭੇ ਜਾ ਕੇ ਇਥੇ ਇਕ ਟਿੱਪਣੀ ਕਰਨ ਦੀ ਖੁਲ੍ਹ ਲਈਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਧਰਮ ਦਾ ਪ੍ਰਚਾਰ ਦੁੱਗਲ ਕਿਤੇ ਵੀ ਨਹੀਂ ਕਰਦਾ, ਬਾਵਜੂਦ ਇਸ ਦੇ ਕਿ ਉਹ ਆਪਣੇ ਆਪ ਨੂੰ ਇਕ ਧਾਰਮਿਕ ਵਿਅਕਤੀ ਸਮਝਦਾ ਹੈ। ਜੇ ਅਸੀਂ ਉਸ ਦੀਆਂ ਉਹਨਾਂ ਰਚਨਾਵਾਂ ਦਾ ਵੀ ਡੂੰਘਾ ਵਿਸ਼ਲੇਸ਼ਣ ਕਰੀਏ, ਜਿਨ੍ਹਾਂ ਵਿਚ ਉਹ ਆਪਣੇ ਕਹਿਣ ਅਨੁਸਾਰ ਰੱਬ ਅਤੇ ਧਰਮ ਨਾਲ ਸੰਬੰਧਿਤ ਮਸਲੇ ਸੁਲਝਾ ਰਿਹਾ ਹੁੰਦਾ ਹੈ, ਤਾਂ ਪਤਾ ਇਹ ਲੱਗੇਗਾ ਕਿ ਅਜੇਹੀਆਂ ਰਚਨਾਵਾਂ, ਰੱਬ ਅਤੇ ਧਰਮ ਦੀ ਹੋਂਦ ਅਤੇ ਸਾਰਥਕਤਾ ਨਾਲੋਂ ਇਹਨਾਂ ਦੋਹਾਂ ਬਾਰੇ ਸਮਾਜ-ਵਿਗਿਆਨੀਆਂ ਦੇ ਦ੍ਰਿਸ਼ਟੀਕੋਨ ਨੂੰ ਸਮਝਣ ਵਿਚ ਵਧੇਰੇ ਸਹਾਈ ਹੁੰਦੀਆਂ ਹਨ । ਧਾਰਮਿਕਤਾ ਅਤੇ ਨੈਤਿਕਤਾ ਦੇ ਵੱਖ ਵੱਖ ਸੰਕਲਪ ਹਨ । ਨੈਤਿਕਤਾ ਧਰਮ ਦੇ ਚੌਖਟੇ ਤੋਂ ਬਾਹਰ ਵੀ ਅਰਥ ਰਖਦੀ ਹੈ । ਦੁੱਗਲ ਆਪਣੇ ਧਰਮ ਦੀਆਂ ਜੋ ਪ੍ਰੀਭਾਸ਼ਤ 85