ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਆਰੰਭਕ ਸ਼ਬਦ ਹੱਥਲੇ ਸੰਗਹਿ ਵਿਚਲੇ ਦੋ ਜਾਂ ਤਿੰਨ ਲੇਖਾਂ ਨੂੰ ਛੱਡ ਕੇ, ਬਾਕੀ ਸਾਰੇ ਲੇਖ ਪਿਛਲੇ ਕੁਝ ਸਾਲਾਂ ਵਿਚ ਹੋਏ ਵੱਖ ਵੱਖ ਸਮਾਗਮਾਂ ਜਾਂ ਗੋਸ਼ਟੀਆਂ ਵਿਚ ਪੜ੍ਹੇ ਗਏ ਹੋਏ ਹਨ । ਇਹ ਗੱਲ ਇਹਨਾਂ ਲੇਖਾਂ ਦੇ ਸ਼ਰ, ਸੰਬਧਨ ਅਤੇ ਸ਼ੈਲੀ ਨੂੰ ਨਿਰਧਾਰਿਤ ਕਰਦੀ ਹੈ । ਇਹ ਤਾਂ ਹੋ ਸਕਦਾ ਹੈ ਕਿ ਸਰੋਤ-ਸਮੂਹਾਂ ਦੇ ਬਦਲਣ ਨਾਲ ਇਹਨਾਂ ਤਿੰਨ ਅੰਸ਼ਾਂ ਵਿਚ ਥੋੜਾ ਜਾਂ ਬਹੁਤਾ ਅੰਤਰ ਆ ਗਿਆ ਹੋਵੇ, ਪਰ ਸਰੋਤਾ-ਸਰ੍ਹਾਂ ਦੇ ਬਦਲਣ ਨਾਲ ਆਲੋਚਨਾ ਦੇ ਪਿੱਛੇ ਕੰਮ ਕਰਦੀ ਦ੍ਰਿਸ਼ਟੀ, ਦਲੀਲ ਅਤੇ ਵਿਧੀ ਦੀ ਇਕਸਾਰਤਾ ਨੂੰ ਕਾਇਮ ਰਖਿਆ ਗਿਆ ਹੈ । ਸਮੇਂ, ਸਥਾਨ ਜਾਂ ਸੰਬਧਿਤ ਵਰਗ ਦੇ ਬਦਲਣ ਨਾਲ ਆਧਾਰ ਦਲੀਲ ਜਾਂ ਦ੍ਰਿਸ਼ਟੀ ਵਿਚ ਤਬਦੀਲੀ ਆ ਜਾਣਾ ਪੰਜਾਬੀ ਆਲੋਚਨਾ ਲਈ ਕਈ ਦੁਰਲੱਭ ਵਰਤਾਰਾ ਨਹੀਂ । | ਇਸੇ ਤਰ੍ਹਾਂ ਦੀ ਦੂਜੀ ਸਮੱਸਿਆ ਸਾਮਾਨੀਕਰਨ ਦੀ ਪੱਧਰ ਦੀ ਹੈ । ਆਮ ਕਰਕੇ ਵੇਖਿਆ ਗਿਆ ਹੈ ਕਿ ਸੀਮਤ ਖੇਤਰ (ਇਕ ਰਚਨਾ, ਇਕ ਰਚਨਾਕਾਰ ਜਾਂ ਇਕ ਵਰਤਾਰੇ) ਵਿਚ ਕੀਤੇ ਗਏ ਸਾਮਾਨੀਕਰਨ ਇਸ ਖੇਤਰ ਤੋਂ ਬਾਹਰ ਨਿਕਲਦਿਆਂ ਹੀ ਤਿੜਕ ਜਾਂਦੇ ਹਨ । ਸਾਨੀਕਰਨ ਦੀ ਸਾਰਥਕਤਾ ਇਸ ਗੱਲ ਨਾਲ ਸਿੱਧੀ ਤਨਾਸਬ ਰਖਦੀ ਹੈ ਕਿ ਉਹ ਆਪਣੇ ਵਰਗੇ ਵਧ ਤੋਂ ਵਧ ਵਰਤਾਰਿਆਂ ਨੂੰ ਕਿਥੋਂ ਤੱਕ ਆਪਣੇ ਘੇਰੇ ਵਿਚ ਲੈਂਦੀ ਹੈ । | ਤੀਜੀ ਗੱਲ ਆਲੋਚਨਾ ਦੇ ਟੀਚੇ ਦੀ ਹੈ । ਸਾਡੀ ਆਲੋਚਨਾ ਦੀ ਬਹੁਤੀ ਉਪਯੋਗਤਾ ਕਲਾਸ-ਰੂਮ ਤਕ ਸੀਮਤ ਹੈ । ਪਰ ਹੱਥਲੇ ਲੇਖ ਕੇਵਲ ਵਿਦਿਆਰਥੀਆਂ ਜਾਂ ਅਕਾਦਮਿਕ ਖੇਤਰ ਨਾਲ ਸੰਬੰਧਤੇ ਬੁਧੀਜੀਵੀਆਂ ਨੂੰ ਸੰਬੋਧਿਤ ਨਹੀਂ, ਸਗੋਂ ਇਸ ਤੋਂ ਕਿਤੇ ਵਧੇਰੇ ਵਿਸ਼ਾਲ ਵਰਗਾਂ ਵਿਚ ਪੜ੍ਹੇ ਜਾ ਚੁੱਕੇ ਹਨ । ਇਸੇ ਲਈ ਇਹਨਾਂ ਵਿਚ ਉਸ ਸੰਕਲਪਾਤਮਕ ਸ਼ਬਦਾਵਲੀ ਦੀ ਲਗਭਗ ਅਣਹੋਦ ਦਿਖਾਈ ਦੇਵੇਗੀ, ਜਿਹੜੀ ਸੀਮਤ ਅਕਾਦਮਿਕ ਹਲਕਿਆਂ ਵਿਚ ਪਰਚੱਲਤ ਹੈ । ਸਾਹਿਤ ਬਹੁਪਸਾਰੀ ਸਿਰਜਣਾ ਹੁੰਦਾ ਹੈ । ਇਸ ਨੂੰ ਇਸ ਦੇ ਸਾਰੇ ਪਸਾਰ ਵਿਚ ਸਮਝਣਾ ਜ਼ਰੂਰੀ ਹੈ । ਜਿਹੜਾ ਵੀ ਸਿਧਾਂਤ ਸਾਹਿਤ ਨੂੰ ਇਕ ਇਕਹਿਰੀ ਹੱਦ ਤਕ ਸੀਮਤ ਕਰ ਦੇਂਦਾ ਹੈ, ਉਹ ਇਸ ਨਾਲ ਨਿਆਂ ਨਹੀਂ ਕਰ ਸਕਦਾ। ਹੱਥਲੇ ਲੇਖ ਵਿਚ ਪ੍ਰਧਾਨ ਵਧੀ ਜ਼ਿੰਦਗੀ ਅਤੇ ਸਾਹਿਤ ਨੂੰ ਨਾਲ ਨਾਲ ਰਖ ਕੇ