ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਰਨ ਵਾਲੀਆਂ ਸਿਫ਼ਤਾਂ ਦੱਸਦਾ ਹੈ (ਕਿਰਤ ਕਰਨਾ ਅਤੇ ਵੰਡ ਛਕਣਾ), ਉਹ ਅਸਲ ਵਿਚ ਕਿਸੇ ਵੀ ਚੰਗੀ ਤੋਂ ਚੰਗੀ ਨੈਤਿਕਤਾ ਦਾ ਹਿੱਸਾ ਹੋ ਸਕਦੀਆਂ ਹਨ, ਜਦ ਕਿ ਧਾਰਮਿਕਤਾ ਕਿਸੇ ਦੈਵੀ ਸ਼ਕਤੀ ਵਿਚ ਵਿਸ਼ਵਾਸ ਤੋਂ ਬਿਨਾਂ ਨਹੀਂ ਤੁਰਦੀ । ਜੇ ਇਸ ਗੱਲ ਨੂੰ ਧਿਆਨ ਵਿਚ ਰਖੀਏ ਤਾਂ ਉਹ ਵਿਰੋਧਾਭਾਸ ਸਮਝ ਵਿਚ ਆ ਜਾਂਦਾ ਹੈ, ਜਿਸ ਵਲ ਉਤੇ ਸੰਕੇਤ ਕੀਤਾ ਗਿਆ ਹੈ - ਕਿ ਦੁੱਗਲ ਧਾਰਮਿਕ ਹੁੰਦਾ ਹੋਇਆ ਵੀ ਧਰਮ ਦਾ ਪ੍ਰਚਾਰਕ ਨਹੀਂ, ਸਗੋਂ ਆਲੋਚਕ ਹੋ ਨਿਬੜਦਾ ਹੈ । | ਜੇ ਸਮੇਂ ਅਤੇ ਸਥਾਨ ਦੇ ਦ੍ਰਿਸ਼ਟੀਕੋਨ ਤੋਂ 1947 ਬਾਰੇ ਦੁੱਗਲ ਰਚਿਤ ਸਾਹਿਤ ਉਤੇ ਨਜ਼ਰ ਮਾਰੀਏ, ਤਾਂ ਕੁਝ ਦਿਲਚਸਪ ਤੱਥ ਉਘੜਦੇ ਹਨ ਅਗ ਖਾਣ ਵਾਲੇ ਦੀ ਪਹਿਲੀ ਕਹਾਣੀ ਮਾਰਚ 1947 ਦੇ ਆਰੰਭ ਵਿਚ ਪੋਠੋਹਾਰ ਵਿਚ ਵਾਪਰਦੀ ਹੈ ਅਤੇ ਆਖ਼ਰ ਕਹਾਣੀ 30 ਜਨਵਰੀ 1948 ਨੂੰ ਦਿੱਲੀ ਵਿਚ । ਨਹੁੰ ਤੇ ਮਾਸ ਦਾ ਆਰੰਭ ਮਾਰਚ 1947 ਦੇ ਸ਼ੁਰੂ ਵਿਚ ਪੋਠੋਹਾਰ ਦੇ ਪਿੰਡ ਧਮਿਆਲ ਵਿਚ (ਜਹੜਾ ਦੁੱਗਲ ਦਾ ਆਪਣਾ ਪਿੰਡ ਹੈ) ਹੁੰਦਾ ਹੈ ਅਤੇ ਅੰਤ 30 ਜਨਵਰੀ, 1948 ਨੂੰ ਜਾਲੰਧਰ ਵਿਚ । ਅੱਗ ਖਾਣ ਵਾਲੇ ਦੀਆਂ ਕਹਾਣੀਆਂ ਪੋਠੋਹਾਰ, ਲਾਹੌਰ, ਅੰਮ੍ਰਿਤਸਰ ਅਤੇ ਦਿੱਲੀ ਵਿੱਚ ਵਾਪਰਦੀਆਂ ਹਨ । ਨਹੁੰ ਤੇ ਮਾਸ ਦੀ ਕਹਾਣੀ ਪੋਠੋਹਾਰ ਤੋਂ ਤੁਰ ਕੇ ਲਾਇਲਪੁਰ, ਲਾਹੌਰ, ਅੰਮ੍ਰਿਤਸਰ ਹੁੰਦੀ ਹੋਈ, ਜਾਲੰਧਰ ਜਾਂ ਮੁੱਕਦੀ ਹੈ । ਇਸ ਸਥਿਤੀ ਵਿਚ ਜਿਵੇਂ ਕਿ ਕੁਦਰਤੀ ਹੀ ਸੀ, ਦੁੱਗਲ ਦੀਆਂ ਕਹਾਣੀਆਂ ਅਤੇ ਨਾਵਲਾਂ ਦੇ ਕਈ ਖੋਟਿਫ਼ ਦੁਹਰਾਏ ਹੋਏ ਮਿਲਦੇ ਹਨ । ਇਹ ਗੱਲ ਦੁੱਗਲ ਦੇ ਬਾਕੀ ਸਾਹਿਤ ਵਿਚ ਵੀ ਦੇਖੀ ਜਾ ਸਕਦੀ ਇਹਨਾਂ ਰਚਨਾਵਾਂ ਦੀ ਇਸ ਅੰਦਰਲੀ ਗਤੀ ਵਿਚ ਇਕ ਕਲਾਤਮਕ ਦਲ ਕੰਮ ਕਰ ਰਹੀ ਹੈ । ਇਹ ਗਤੀ ਮੁਸਲਿਮ ਬਹੁਗਿਣਤੀ ਵਾਲੇ ਇਲਾਕਿਆਂ ਤੋਂ ਸ਼ੁਰੂ ਹੋ ਕੇ ਹਿੰਦੂ, ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿਚ ਜਾ ਮੁੱਕਦੀ ਹੈ । ਇਸ ਤਰ੍ਹਾਂ ਲੇਖਕੇ ਇਸ ਸਾਰੀ ਖੇਡ ਵਿਚ ਸ਼ਾਮਲ ਸਭ ਧਿਰਾਂ ਵਲੋਂ ਪਾਏ ਗਏ ਹਿੱਸੇ ਨੂੰ ਉਘਾੜ ਸਕਿਆਂ ਹੈ । ਪਰ ਵਧੇਰੇ ਧਿਆਨ ਮੰਗਦੀ ਗੱਲ ਇਹ ਹੈ ਕਿ ਇਹਨਾਂ ਦੋਹਾਂ ਰਚਨਾਵਾਂ ਵਿਚ ਪੰਜਾਬ ਦੇ 1947 ਦੇ ਦੁਖਾਂਤ ਨੂੰ ਇਸ ਦੀ ਤੀਖਣਤਾ ਦੀ ਘੜੀ ਚਤਰਿਆ ਗਿਆਂ ਹੈ । ਸਗੋਂ ਨਾਵਲ ਨਹੁੰ ਤੇ ਮਾਸ ਵਿਸਫੋਟਕ ਸਥਿਤੀ ਵਿਚ ਸ਼ੁਰੂ ਹੁੰਦਾ ਹੈ । ਅਤੇ ਕੁਝ ਹੀ ਪਲਾਂ ਵਿਚ ਇਹ ਵਿਸਫੋਟ ਵਾਪਰ ਜਾਂਦਾ ਹੈ । ਇਹ ਨਾਵਲ ਮਨੁੱਖੀ ਫ਼ਿਤਰਤ ਹੈ ਅਤ fਘਣਾਉਣੇ ਪੱਖਾਂ ਨੂੰ ਚੜ੍ਹਦਾ ਹੈ । ਤਾਂ ਵੀ ਇਹ ਪ੍ਰਕਿਰਤੀਵਾਦੀ ਹੋਣ ਤੋਂ ਬਚ ਸਕਿਆ ਹੈ । ਇਸ ਦਾ ਕਾਰਨ ਇਸ ਨੂੰ ਸਾਂਵਿਆਂ ਕਰਨ ਲਈ ਰਚਿਆ ਗਿਆ ਅੱਲਾ ਦਿੱਤਾ ਅਤੇ ਗੁਰਾਂ ਦਿੱਤਾ ਵਿਚਲਾ ਨਹੁੰ ਤੇ ਮਾਸ ਦਾ ਰਿਸ਼ਤਾ ਹੈ। ਜਿਹੜਾ ਆਦਰਸ਼ਕ ਹੁੰਦਿਆਂ ਵੀ ਯਥਾਰਥਕ ਹੈ । ਇਹੀ ਰਿਸ਼ਤਾ ਉਹਨਾਂ ਦੀਆਂ ਇਕਲੌਤੀਆਂ ਧੀਆਂ ਵਿਚ 86