ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/91

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਦੁਹਰਾਇਆ ਮਿਲਦਾ ਹੈ । ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੱਥੇ ਅੱਲਾ ਦਿੱਤਾ ਅਤੇ ਗੁਰਾਂ ਦਿੱਤਾ ਦਾ ਅਤੇ ਮਾਨਵੀ ਰਿਸ਼ਤਾ ਵੀ ਯਥਾਰਥ ਨੂੰ ਚਿਤਰਦਾ ਹੈ, ਉਥੇ ਮਨੁੱਖੀ ਫ਼ਿਤਰਤ ਦਾ ਘਿਣਾਉਣਾ ਨਾਚ ਵੀ ਕਿਵੇਂ ਯਥਾਰਥਕ ਹੋ ਸਕਦਾ ਹੈ ? ਖ਼ਾਸ ਕਰਕੇ ਜਦੋਂ ਇਤਿਹਾਸ ਸਾਂਝਾ ਹੈ, ਮਿਥਿਹਾਸ ਸਾਂਝਾ ਹੈ, ਯੋਧੇ-ਨਾਇਕ ਸਾਂਝੇ ਹਨ, ਪੀਰ ਸਾਂਝੇ ਹਨ, ਗੀਤ ਸਾਂਝੇ ਹਨ ! ਨਹੁੰ ਤੇ ਮਾਸ ਨਾਵਲ ਵਿਚ ਅਤੇ ਕਈ ਕਹਾਣੀਆਂ ਵਿਚ ਵੀ ਦੁੱਗਲ ਨੇ ਪਾਗ਼ਲਪਣ ਦੇ ਇਸ ਵਾ-ਵਰੋਲੇ ਪਿੱਛੇ ਕੰਮ ਕਰਦੇ ਕਾਰਨਾਂ ਵਲ ਧਿਆਨ ਦੁਆਇਆ ਹੈ । ਪਹਿਲਾ ਕਾਰਨ ਤਾਂ ਇਹ ਹੈ ਕਿ ਇਹ ਸਾਂਝ ਕਿਸੇ ਸਾਂਝੇ ਉਦੇਸ਼ ਲਈ ਸਾਂਝੇ ਚਤੰਨ ਕੰਮ ਵਿਚੋਂ ਨਹੀਂ ਨਿਕਲੀ । ਇਸ ਸਾਂਝ ਦਾ ਆਧਾਰ ਅਨ੍ਹੇਰ-ਬਰਤੀ, ਝਾੜੇ ਤਵੀਤ, ਜੰਤਰ ਮੰਤਰ, ਕਬਰਾਂ ਪੀਰਾਂ ਦੀ ਪੂਜਾ ਹੈ । ਕਿਸੇ ਦੂਜੇ ਦੇ ਧਰਮ ਨਾਲ ਸੰਬੰਧਤ ਰਹੁ-ਰੀਤਾਂ ਨੂੰ ਅਪਣਾ ਲੈਣਾ ਵੀ ਉਥੇ ਹੀ ਵਾਪਰਦਾ ਹੈ, ਜਿਥੇ ਮਨੁੱਖੀ ਮਜਬੂਰੀ ਅਕਲ ਦੀ ਹੱਦ ਅੰਦਰਲੇ ਸਮਾਧਾਨਾਂ ਦੀਆਂ ਸੀਮਾਂ ਵਿਚ ਨਹੀਂ ਸਮਾਉਂਦੀ । ਕੁਦਰਤੀ ਤੌਰ ਉਤੇ, ਇਸ ਤਰ੍ਹਾਂ ਦੇ ਆਧਾਰ ਉਤੇ ਖੜੀ ਸਾਂਝ ਵੀ ਰੇਤ ਦੀ ਕੰਧ ਹੁੰਦੀ ਹੈ । | ਜਦੋਂ ਇਹ ਰੇਤ ਦੀ ਕੰਧ ਢਹਿ ਹੀ ਪੈਂਦੀ ਹੈ ਤਾਂ ਪੁਰਾਣੀਆਂ ਖਾ ਕੱਢਣ, ਬਦਲੇ ਲੈਣ ਦਾ ਵੀ ਮੌਕਾ ਆ ਜਾਂਦਾ ਹੈ । ਸਮਾਜਕ ਤਾਣੀ ਬਿਖਰਣ ਨਾਲ ਇਹਨਾਂ ਭਾਵਨਾਵਾਂ ਨੂੰ ਕਾਬੂ ਵਿਚ ਰੱਖਣ ਵਾਲੀ ਤਾਕਤ ਕੋਈ ਨਹੀਂ’ ਰਹਿੰਦੀ । ਪਰ ਸਭ ਤੋਂ ਵੱਡੀ ਗੱਲ, ਇਸ ਦਾ ਆਰਥਕ ਕਾਰਨ ਵੀ ਅੱਖ' ਓਹਲੇ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿਚ ਸਮੁੱਚੇ ਤੌਰ ਉਤੇ ਵੀ ਮੁਸਲਮਾਨਾਂ ਦੀ ਬਹੁਗਿਣਤੀ ਸੀ, ਪਰ ਪੱਛਮੀ ਹਿੱਸੇ ਵਿਚ ਤਾਂ ਇਹ ਬਹੁਗਿਣਤੀ ਕਾਫ਼ੀ ਉਘੜਵੀਂ ਸੀ । ਇਸ ਦੇ ਬਾਵਜੂਦ ਸਭ ਚੰਗੇ ਚੰਗੇ ਕੰਮ, ਵਪਾਰ ਆਦਿ ਹਿੰਦੂਆਂ ਸਿੱਖਾਂ ਨੇ ਸਾਂਭੇ ਹੋਏ ਸਨ ਮੁਸਲਮਾਨ ਜਾਂ ਤਾਂ ਚੋਣਵੇਂ ਰਾਜੇ ਸਨ, ਜਾਂ ਫਿਰ ਨੀਵੇਂ ਕੰਮ ਕਰਨ ਵਾਲੇ ਸਨ । ਅਜੇਹੀ ਸਥਿਤੀ ਵਲ ਦੁੱਗਲ ਦੇ ਬਹੁਤ ਸਾਰੇ ਮੁਸਲਿਮ ਪਾਤਰ ਧਿਆਨ ਦੁਆਉਂਦੇ ਹਨ (ਦਿਲ ਦਰਿਆ ਵਿਚ ਸ਼ਬਨਮ ਦਾ ਪਿਓ, ਨਹੁੰ ਤੇ ਮਾਸ ਵਿਚ ਬਲਵਈ ਕਮਾਲ ਆਦਿ) । ਇਸ ਸਥਿਤੀ ਤੋਂ ਪੈਦਾ ਹੁੰਦੇ ਰੋਹ ਦਾ ਦਿਲਚਸਪੀ ਰੱਖਦੇ ਅਨਸਰਾਂ ਨੇ ਪੂਰੀ ਤਰ੍ਹਾਂ ਲਾਭ ਉਠਾਇਆ । ਇਹਨਾਂ ਦਿਲਚਸਪੀ ਰੱਖਦੇ ਅਨਸਰਾਂ ਵਲ ਵੀ ਨਹੁੰ ਤੇ ਮਾਸ ਵਿਚ ਸੰਕੇਤ ਹੋਇਆ ਮਿਲਦਾ ਹੈ । ਬਲਵਈਆਂ ਵਲੋਂ ਵਰਤੇ ਜਾਂਦੇ ਕਾਰਤੂਸਾਂ ਉਪਰ ਹਰਾਂ ਹਨ - "ਮੇਡ ਇਨ ਇੰਗਲੈਡ ਫ਼ਾਰ ਹਿਜ਼ ਹਾਈਨੈਸ ਦੀ ਨਵਾਬ ਆਫ਼ ਬਹਾਵਲਪੁਰ ।" ਜਿਥੇ ਲੋਕ ਸੰਤੁਸ਼ਟ ਅਤੇ ਕੁਝ ਚੇਤੰਨ ਹਨ, ਉਥੇ ਇਹ ਆਰਥਕ ਅਨਸਰ ਚੰਗੇ ਪਾਸੇ ਕੰਮ ਕਰਦਾ ਹੈ । ਲਾਇਲਪੁਰ ਵਿਚ ਨਾ ਸਿਰਫ਼ ਫ਼ਸਾਦ ਹੀ ਆਖ਼ਰੀ ਦਮ ਤਕ 87