ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/92

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਰੁਕੇ ਰਹਿੰਦੇ ਹਨ, ਸਗੋਂ ਮੁਸਲਮਾਨ ਕਲਰਕਾਂ ਦੀਆਂ ਬੀਵੀਆਂ ਵੀ ਆਪਸ ਵਿਚ ਗੱਲਾਂ ਕਰ ਰਹੀਆਂ ਹਨ ਕਿ ਪਾਕਿਸਤਾਨ ਹੋਵੇ ਕਿ ਹਿੰਦੁਸਤਾਨ, ਸਾਡੇ ਘਰਾਂ ਵਾਲਿਆਂ ਨੇ ਤਾਂ ਫ਼ਾਈਲਾਂ ਉਤੇ ਜਾਨਾਂ ਮਾਰ ਕੇ ਹੀ ਕਮਾਈ ਕਰਨੀ ਹੈ । | ਵੇਲੇ ਸਿਰ ਬੁਰਾਈ ਦਾ ਮੁਕਾਬਲਾ ਕਰਨ ਦੀ ਹਿੰਮਤ ਨਾ ਕਰਨਾ ਵੀ ਬੁਰਾਈ ਨੂੰ ਸ਼ਹਿ ਦੇਣਾ ਹੈ। ਅਜੇ ਪਾਕਿਸਤਾਨ ਨਹੀਂ ਬਣਿਆ ਦੇ ਸਿੱਖ ਤੇ ਹਿੰਦੂ ਚੱਦਰਾਂ ਹੇਠ ਦਬ ਕੇ ਬੈਠੇ ਇਕ ਪਾਸੇ ਹਨ, ਚੱਦਰ ਤਾਣ ਕੇ ਨੰਗਾ ਨਾਚ ਕਰ ਰਿਹਾ ਇਕੱਲਾ ਪਠਾਣ ਇਕ ਵਾਸੇ ਹੈ । ਸ਼ਿਕਾਇਤ ਵੀ ਕੀਤੀ ਜਾਂਦੀ ਹੈ ਤਾਂ ਆਪਸ ਵਿਚ । ਉਹ ਵੀ ਘਟਨਾ ਤੋਂ ਮਗਰੋ} | ਬੁਜ਼ਦਿਲੀ ਅਤੇ ਮਨ ਦਾ ਚੋਰ ਅੱਗ ਖਾਣ ਵਾਲੇ ਵਿਚ ਭਾਂਬੜ ਦਾ ਕਾਰਨ ਬਣਦਾ ਹੈ । ਇਸ ਕਹਾਣੀ ਵਿਚ ਕਿਉਂਕਿ ਦੋਵੇਂ ਧਿਰਾਂ ਬਾਊਆਂ ਦੀਆਂ ਹਨ, ਇਸ ਲਈ ਇਹ ਬੁਜ਼ਦਿਲੀ ਅਤੇ ਮਨ ਦਾ ਚੋਰ ਦੋਵੇਂ ਪਾਸੇ ਕੰਮ ਕਰ ਰਹੇ ਹਨ । ਹਿੰਦੂ-ਮੁਸਲਿਮ ਸੰਬੰਧਾਂ ਦੇ ਸੰਦਰਭ ਵਿਚ ਇਹ ਮਨ ਦਾ ਚੋਰ ਕੋਈ ਸਾਧਾਰਨ ਮਨੁੱਖੀ ਸਥਿਤੀ ਨਹੀਂ । ਇਹ ਸਦੀਆਂ ਤਕ ਫੈਲੇ ਹੋਏ ਹਿੰਦੂ-ਮੁਸਲਿਮ ਸੰਬੰਧਾਂ ਦੇ ਕਰਮ ਤਿਕਰਮ ਦਾ ਕੌਮੀ ਅਚੇਤ ਮਨ ਦੀਆਂ ਧੁਰ ਡੂੰਘਾਣਾਂ ਵਿਚ ਲਹਿ ਜਾਣ ਦਾ ਨਾਂ ਹੈ । ਇਸ ਨੂੰ ਦੁੱਗਲ ਮੁਹੱਬਤ-ਨਫ਼ਰਤ ਵਾਲੇ ਸੰਬੰਧ (Love-Hate Relation) ਵਜੋਂ ਪੇਸ਼ ਕਰਦਾ ਹੈ । ਦਿਲ ਦਰਿਆ ਵਿਚ ਸ਼ਬਨਮ ਦੀ ਅਖ਼ੀਰ ਵਿਚ ਚੱਠੀ, ਇਕ ਦਿਲ ਵਿਕਾਉ ਹੈ ਅਤੇ ਮੇਰਾ ਦਿਲ ਮੋੜ ਦੇ ਵਿਚ ਭਾਬੀ ਜਾਨ ਦਾ ਪਾਕਿਸਤਾਨ ਲਈ ਵੀ ਅਤੇ ਕੰਵਲ ਲਈ ਇਕੋ ਜਿੰਨਾ ਲੱਛਣਾ, ਪਰ ਪਾਕਿਸਤਾਨ ਤੋਂ ਕੰਵਲ ਨੂੰ ਵੀ ਵਾਰਨ ਲਈ ਤਿਆਰ ਹੋਣਾ, ਮੇਰਾ ਦਿਲ ਮੋੜ ਦੇ ਵਿਚ ਕੰਵਲ ਦਾ ਵੀ ਕਈ ਥਾਵਾਂ ਉੱਤੇ ਵਤੀਰਾ ਇਸੇ ਤਰ੍ਹਾਂ ਦੇ ਅਚੇਤ ਮਹੱਬਤ-ਨਫ਼ਰਤ ਵਾਲੇ ਵਤੀਰੇ ਨੂੰ ਪੇਸ਼ ਕਰਦਾ ਹੈ, ਜਿਸ ਦੀ ਚੇਤੰਨ ਪੱਧਰ ਉਤੇ ਕੋਈ ਵਿਆਖਿਆ ਨਹੀਂ। "ਢੋਇਆ ਹੋਇਆ ਬੂਹਾ, "ਬਦ ਦੇਰਵਾਜ਼ਾ ਆਦਿ ਇਸ ਦੇ ਪ੍ਰਤੀਕ ਹਨ । ਇਸ ਅਚੇਤ ਮਨ ਵਿਚਲੇ ਮੁਹੱਬਤ-ਨਫ਼ਰਤ ਵਾਲੇ ਸੰਬੰਧ ਨੇ ਸਾਡੀ ਕੌਮੀ ਜ਼ਿੰਦਗੀ ਨਾਲ ਕਾਫ਼ੀ ਮਜ਼ਾਕ ਕੀਤਾ ਹੈ । ਇਸ ਸੰਬੰਧ ਦੀ ਚੇਤੰਨ ਪੱਧਰ ਉਤੇ ਵਿਗਿਆਨਕ ਵਿਆਖਿਆ ਕਰਨ ਦਾ ਯਤਨੇ ਬਹੁਤ ਘੱਟ ਹੋਇਆ ਹੈ । ਦੁੱਗਲ ਨੇ ਵੀ ਕਈ ਥਾਵਾਂ ਉੱਤੇ ਇਸ ਵੇਲ ਧਿਆਨ ਦੁਆਇਆ ਹੈ, ਇਸ ਦੇ ਰੋਲ ਉਤੇ ਜ਼ੋਰ ਦਿੱਤਾ ਹੈ, ਇਸ ਦੀ ਵਿਆਖਿਆ ਨਹੀਂ ਕੀਤੀ । ਥੋੜੇ ਜਿਹੇ ਸਮੇਂ ਦੀਆਂ ਸੀਮਾਂ ਵਿਚ ਵਿਚਰਦੇ ਰਚਣਈ ਸਾਹਿਤ ਵਿਚ ਇਸ ਸੰਬੰਧ ਦੀ ਵਿਆਖਿਆਂ ਸ਼ਾਇਦ ਸੰਭਵ ਵੀ ਨਹੀਂ, ਕਿਉਂਕਿ ਇਹ ਸਦੀਆਂ ਦੀ ਉਪਜ ਹੈ । ਇਹ ਤਾਂ ਸਮਾਜ-ਵਿਗਿਆਨਕ ਸਾਹਿਤ ਦਾ ਵਿਸ਼ਾ ਬਣ ਸਕਦਾ ਹੈ । ਦੁੱਗਲ ਭਾਵੇ ਗੱਲ ਇਕ ਘਟਨਾ ਦੀ ਕਰ ਰਿਹਾ ਹੋਵੇ, ਉਹ ਇਸ ਨੂੰ ਨਿਖੇੜ ਕੇ, 88