ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵੱਖ ਕਰ ਕੇ ਨਹੀਂ ਦੇਖਦਾ, ਸਗੋਂ ਉਸ ਘਟਨਾ ਨੂੰ ਇਸ ਦੇ ਦੁਆਲੇ ਦੇ ਸਮੁੱਚੋਂ ਜੀਵਨ ਦੇ ਸੰਦਰਭ ਵਿਚ ਰਖ ਕੇ ਦੇਖਦਾ ਹੈ । ਉਹ ਸਮੁੱਚੀ ਜ਼ਿੰਦਗੀ ਨੂੰ ਨਾਲ ਲੈ ਕੇ ਤੁਰਦਾ ਹੈ । ਹਨੇਰੀ ਤੋਂ ਹਨੇਰੀ ਰਾਤ ਵਿਚ ਵੀ ਕਾਲਖ਼ ਇਕੋ ਇਕ ਹਕੀਕਤ ਨਹੀਂ ਹੁੰਦੀ । ਗਹੁ ਨਾਲ ਦੇਖਦੀ ਅੱਖ ਇਸ ਵਿਚ ਵੀ ਧੁੰਦਲੇ ਆਕਾਰ ਦਾ ਨਿਖੇੜ ਕਰ ਲੈਂਦੀ ਹੈ । ਹੋ ਸਕਦਾ ਹੈ ਘੜੀ ਦੀ ਘੜੀ ਕਿਸੇ ਕਾਲੀ ਬਦਲੀ ਪਿੱਛੇ ਕੋਈ ਲਕਿਆ ਤਾਰਾ ਵੀ ਦਿਸ ਪਵੇ । ਲਿਖਤ ਦੇ ਆਸ਼ੇ ਅਤੇ . ਕੇ ਕਿਸੇ ਸਮੇਂ ਕਿਸੇ ਖ਼ਾਸ ਚੀਜ਼ ਉਤੇ ਜ਼ੋਰ ਜ਼ਰੂਰ ਦਿਤਾ ਹੋਵੇਗਾ, ਪਰ ਦੁੱਗਲ ਦੀ ਹਰ ਕਿਰਤ ਵਿਚ ਸਮੁੱਚਾ ਯਥਾਰਥ ਸਮਾਇਆ ਹੋਵੇਗਾ। ਉਹ ਯਥਾਰਥ ਨੂੰ ਵੀ ਇਸ ਦੀ ਬਹੁਰੰਗਤਾ ਵਿਚ ਦੇਖਦਾ ਹੈ । ਰਫ਼ਿਊਜੀ ਸਾਡੀ ਹਮਦਰਦੀ ਦੇ ਪਾਤਰ ਹਨ, ਪੰ, ਨਹਿਰੂ ਦੇ ਸ਼ਬਦਾਂ ਵਿਚ ਸਾਡੇ ਦੇਸ਼ ਦਾ ਸਰਮਾਇਆ ਹਨ, ਉਹ ਮੁਸੀਬਤ ਦੇ ਵੀ ਸ਼ਿਕਾਰ ਹਨ, ਝਾਵਲਿਆਂ ਅਤੇ ਆਦਰਸ਼ਾਂ ਦੇ ਵੀ ਸ਼ਿਕਾਰ ਹਨ । . ਪਰ ਅਜੇ ਵੀ ਇਹ ਉਹਨਾਂ ਦੀ ਸਾਰੀ ਹਕੀਕਤ ਨਹੀਂ। ਰਫ਼ਿਊਜੀਆਂ ਵਿਚ ਉੱਦਮੀ ਵੀ ਹਨ, ਕੰਮਚੋਰ ਵੀ ਹਨ, ਨਿਰੇ ਚੋਰ ਵੀ ਹਨ ! ਦੁੱਗਲ ਸਾਰੇ ਰੰਗ ਪਛਾਣਦਾ, ਨਿਖੇੜਦਾ ਅਤੇ ਇਹ ਵੀ ਜਾਣਦਾ ਹੈ ਕਿ ਕਿਥੇ ਪ੍ਰਧਾਨ ਰੰਗ ਕਿਹੜਾ ਹੈ, ਅਤੇ ਉਹ ਕਿੰਨਾ ਕੁ ਗੂੜਾ ਜਾਂ ਕਾ ਹੈ । ਦੁੱਗਲ ਦੇ ਸਾਹਿਤ ਵਿਚ ਹਰ ਘਟਨਾ ਵਿਚਲੀ ਸੰਬਾਦਕਤਾ ਦੇ ਵਖ ਵਖ ਅੰਸ਼ਾਂ ਨੂੰ ਨਿਖੇੜਨ ਅਤੇ ਉਹਨਾਂ ਦੇ ਰੋਲ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਜ਼ਰੂਰ ਹੁੰਦੀ ਹੈ ! 1947 ਦੀ ਸੰਬਾਦਕਤਾ ਇਹ ਹੈ ਕਿ ਇਸ ਨੇ ਸਾਡੇ ਦੇਸ ਨੂੰ ਲਹੂ-ਲੁਹਾਣ ਕੀਤਾ, ਸਾਡੇ ਪਿਆਰੇ ਪੰਜਾਬ ਦੇ ਟੋਟੇ ਕੀਤੇ । ਪਰ ਨਾਲ ਹੀ ਬਦੇਸ਼ੀ ਗੁਲਾਮੀ ਤੋਂ ਸਾਡਾ ਛੁਟਕਾਰਾ ਕਰਾਇਆ । ਇਸ ਨੇ ਸਾਡੇ ਹੱਥ ਖੋਲ ਦਿੱਤੇ ਕਿ ਅਸੀਂ ਆਪਣਾ ਭਵਿਖ ਆਪ ਉਸਾਰ ਸਕੀਏ । ਇਸ ਨੇ ਸਾਡੀਆਂ ਬੇੜੀਆਂ ਖੋਲੀਆਂ ਕਿ ਅਸੀਂ ਤਰੱਕੀ ਦੇ ਰਾਹ ਉਤੇ ਦੁੜੰਗੇ ਲਾ ਸਕੀਏ । ਇਸ ਨੇ ਆਪਣੇ ਲਡਰ ਚੁਣ ਸਕਣ ਦੀ ਸਾਨੂੰ ਜਮਹੂਰ ਖੁਲ਼ ਵੀ ਦਿੱਤੀ, ਇਸੇ ਨੇ ਸਾਨੂੰ ਇਹ ਮੌਕਾ ਵੀ ਦਿੱਤਾ ਕਿ ਅਸੀਂ ਖੁਲੀ ਤਰ੍ਹਾਂ ਦੇਖ ਅਤੇ ਸਮਝ ਸਕੀਏ ਕਿ ਇਨਕਲਾਬ ਕੀ ਹੁੰਦਾ ਹੈ । ਇੱਕ 1947 ਵਿਚ fਹ ਸਾਰੇ ਅਤੇ ਹੋਰ ਵੀ ਕਈ ਅੰਸ਼ ਮੌਜੂਦ ਸਨ । ਸਾਡੇ ਸਥਾਪਤ ਸਾਹਿਤਕਾਰਾਂ ਵਿਚੋਂ ਕੁਝ ਨੇ ਫ਼ਸਾਦਾਂ ਨਾਲ ਸੰਬੰਧਤ ਸਾਹਿਤ ਤਾਂ ਰਚਿਆ ਹੈ, ਸਫਲ ਸਾਹਿਤ ਵੀ ਰਚਿਆ ਹੈ - ਤੇ ਬੱਸ । ਇਹ ਅੱਜ ਕੋਈ ਲੁਕ ਹੋਈ ਗੱਲ ਨਹੀਂ ਕਿ ਸਾਡੇ ਵਿਚੋਂ ਬਹੁਤੇ ਆਜ਼ਾਦੀ ਨੂੰ ਕੁਝ ਦੇਰ ਪਛਾਣ ਵੀ ਨਹੀਂ ਸਨ ਸਕੇ । ਕੇਮੀ ਉਸਾਰੀ ਦੇ ਪ੍ਰਾਜੈਕਟਾਂ ਨਾਲ ਭਾਵਕ ਸਾਂਝ ਪਾ ਸਕਣ ਦੀ ਗੱਲ ਤਾਂ ਸਾਨੂੰ ਸਮਝ ਹੀ ਨਹੀਂ ਆਈ । ਅਤੇ ਇਸ ਗਲਤੀ ਦੇ ਮਾਰੂ ਸਿੱਟੇ ਸਾਨੂੰ ਭੁਗਤਣੇ ਪਏ ਹਨ ।