ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/94

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੰਜਾਬ ਨੇ ਮਾਰ ਵੀ ਸਭ ਤੋਂ ਵਧ ਖਾਧੀ, ਆਪਣਾ ਲਹੂ ਵੀ ਡਲਿਆਂ, ਆਪਣੇ ਟੋਟੇ ਵੀ ਕਰਵਾਏ । ਪਰ ਪੰਜਾਬੀ ਹੀ ਸਭ ਤੋਂ ਪਹਿਲਾਂ ਸੰਭਲੇ, ਅਤੇ ਫਿਰ ਘਾਲਣਾਵਾਂ ਕਰ ਕੇ ਦੇਸ਼ ਦੇ ਆਰਥਕ ਜੀਵਨ ਵਿਚ ਮੁੜ ਹਰੀਆਂ ਵਿਚ ਆ ਖੜੇ ਹੋਏ । ਜੇ ਕਦੀ ਪੰਜਾਬੀਆਂ ਦੀ ਸਾਂਝੀ ਕਿਰਤ ਅਤੇ ਸਾਂਝੀ ਘਾਲਣਾ ਦੀਆਂ ਇਹ ਪ੍ਰਾਪਤੀਆਂ ਵੀ ਸਾਡੇ ਸਾਹਿਤ ਵਿਚ ਯੋਗ ਤਰ੍ਹਾਂ ਨਾਲ ਪ੍ਰਤਿਬਿੰਬਤ ਹੁੰਦੀਆਂ ਰਹਿੰਦੀਆਂ, ਤਾਂ ਸ਼ਾਇਦ ਇਹਨਾਂ ਨਾਲ ਪੈਦਾ ਹੁੰਦੀ ਭਾਵਕ ਸਾਂਝ ਸਾਡੇ ਵਿਚ ਮੁੜ ਧਰਮ ਤੇ ਬੋਲੀ ਦੇ ਨਾਂ ਉਤੇ ਫੁੱਟ ਪਾਉਣ ਦੇ ਯਤਨਾਂ ਨਾਲੋਂ ਵਧੇਰੇ ਜ਼ੋਰਾਵਰ ਸਿਧ ਹੁੰਦੀ । ਦੁੱਗਲ ਸਾਡੇ ਸਥਾਪਤ ਸਾਹਿਤਕਾਰਾਂ ਵਿਚੋਂ ਇੱਕੋ ਇੱਕ ਸਾਹਿਤਕਾਰ ਹੈ ਜਿਸ ਨੇ 1947 ਨਾਲ ਸ਼ੁਰੂ ਹੋਈ ਇਸ ਕਹਾਣੀ ਨੂੰ ਇਸ ਦੇ ਸਾਰੇ ਪੱਖਾਂ ਵਿਚ ਅੱਗੇ ਤੋਰਿਆ ਹੈ । ਜ਼ਿੰਦਗੀ ਵਿਚ ਢਹਿਣਾ ਉੱਸਰਨਾ ਨਾਲ ਨਾਲ ਚਲਦਾ ਰਹਿੰਦਾ ਹੈ । ਸਗੋਂ ਸਮੁੱਚੇ ਤੌਰ ਉਤੇ ਲਿਆਂ, ਢਹਿਣਾ ਘੱਟ ਅਤੇ ਉੱਸਰਨਾ ਜ਼ਿਆਦਾ ਹੁੰਦਾ ਹੈ, ਨਹੀਂ ਤਾਂ ਜ਼ਿੰਦਗੀ ਕਾਇਮ ਨਾ ਰਹਿ ਸਕੇ । ਨਵਾਂ ਘਰ ਕਹਾਣੀ ਜ਼ਿੰਦਗੀ ਦੇ ਇਸ ਭਰਪੂਰ ਆਸ਼ਾਵਾਦ ਨੂੰ ਪੇਸ਼ ਕਰਦੀ ਹੈ । 1947 ਵਲ ਬਹੁਤੇ ਸਾਹਿਤਕਾਰਾਂ ਦਾ ਪ੍ਰਤਿਕਰਮ ਜਾਂ ਪੂਰਨ ਪ੍ਰਵਾਨ ਜਾਂ ਪੂਰਨ ਰੱਦਣ ਦਾ ਰਿਹਾ ਹੈ, ਭਾਵੇਂ ਕੁਝ ਸਮੇਂ ਲਈ ਹੀ ਕਿਉਂ ਨਾ ਹੋਵੇ । ਪਰ ਦੁੱਗਲ ਦਾ ਪ੍ਰਤਿਕਰਮ ਸ਼ੁਰੂ ਤੋਂ ਹੀ ਆਜ਼ਾਦੀ ਨੂੰ ਪ੍ਰਵਾਨ ਕਰਨ ਦਾ ਅਤੇ ਇਸ ਤੋਂ ਪੈਦਾ ਹੁੰਦੀਆਂ ਜ਼ਿੰਮੇਵਾਰੀਆਂ ਪਛਾਨਣ ਦਾ ਰਿਹਾ ਹੈ । ਅਤੇ ਦੋ ਰਚਨਾਵਾਂ, ਅੱਗ ਖਾਣ ਵਾਲੇ ਅਤੇ ਨਹੁੰ ਤੇ ਮਾਸ ਤੋਂ ਮਗਰੋਂ, ਦੁੱਗਲ ਜਿਵੇਂ ਖੰਡਰਾਂ ਉਪਰ ਹੁੰਦੀ ਉਸਾਰੀ ਵਲ ਵੀ ਧਿਆਨ ਦੇਣ ਲੱਗ ਪੈਂਦਾ ਹੈ । ਨਵਾਂ ਘਰ ਇਸ ਵਲ ਪਹਿਲਾ ਸੰਕੇਤ ਹੈ । ਇਸ ਉਸਾਰੀ ਵਿਚ ਭਾਖੜਾ ਨੰਗਲ ਪ੍ਰਾਜੈਕਟ ਪੰਜਾਬੀ ਹਿੰਮਤ ਅਤੇ ਮਿਹਨਤ ਦਾ ਗੀਤ ਹੈ । ਅਤੇ ਇਹ ਗੀਤ ਲਿਖਣ ਦਾ ਸਿਹਰਾ ਸਿਰਫ਼ ਦੁੱਗਲ ਸਿਰ ਹੈ ਉਸ ਨੇ ਠੀਕ ਹੀ ਇਹ ਸਿਹਰਾ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਕੀਤਾ ਹੈ ਜਿਹੜੇ ਇਸ ਗੀਤ ਦੀ ਸਿਰਜਣਾ ਲਈ ਆਪਣੀ ਜਾਨ ਦੀ ਬਾਜ਼ੀ ਲਾ ਗਏ । ਸਾਡੇ ਕਈ ਆਲੋਚਕਾਂ ਨੇ ਇਸ ਨੂੰ ਵੀ ਉਸ ਦੀ ਨੌਕਰੀ ਦੀਆਂ ਮਜਬੂਰੀਆਂ ਵਿਚ ਨਿਕਲੀਆਂ ਰਚਨਾਵਾਂ ਦਸਿਆ ਹੈ, ਜੋ ਕਿ ਦੁੱਗਲ ਦੇ ਸਮੁੱਚੇ ਸਾਹਿਤਕ ਦ੍ਰਿਸ਼ਟੀਕੋਨ ਅਤੇ ਘਾਲਣਾ ਦੇ ਉਲਟ ਜਾਂਦਾ ਹੈ । | ਦੁੱਗਲ ਵਿਚ ਕੁਝ ਵੀ ਐਸਾ ਨਹੀਂ ਜਿਸ ਬਾਰੇ ਅਸੀਂ ਇਹ ਕਹਿ ਸਕਦੇ ਕਿ ਇਹ ਇਥੋਂ ਸ਼ੁਰੂ ਹੋਇਆ ਅਤੇ ਇਥੇ ਆ ਕੇ ਖ਼ਤਮ ਹੋਇਆ ਇਕ ਵਾਰੀ ਦੁੱਗਲ ਦੇ ਤਜਰਬੇ ਵਿਚ ਆਈ ਚੀਜ਼, ਉਸ ਦੀ ਚੇਤਨਾ ਦਾ ਹਿੱਸਾ ਬਣੀ ਚੀਜ਼, ਉਸ ਦੇ ਨਾਲ ਨਿਭਦੀ ਹੈ । 1947 ਦੀਆਂ ਸੁਰਾਂ ਦੀ ਪ੍ਰਤਿਧੁਨੀ ਅੱਜ ਤਕ ਦੁੱਗਲੇ ਦੇ ਸਾਹਿਤ ਵਿਚ ਸੁਣੀ ਜਾ ਸਕਦੀ ਹੈ । ਆਪਣੇ ਨਵੇਂ ਕਹਾਣੀ-ਸੰਗ੍ਰਹਿ ਇਕਰਾਰਾਂ ਵਾਲੀ ਰਾਤ 90