ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/98

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਮਾਣਿਆਂ ਅਤੇ ਇਸ ਦਾ ਮੁੱਲ ਪਾਇਆ ਜਾ ਸਕਦਾ ਹੈ । | ਹਰ ਚੰਗੇ ਸਾਹਿਤਕਾਰ ਦੀ ਸੂਰਤ ਵਿਚ, ਉਸ ਦੀ ਤੀਖਣ ਮਹਿਸੂਣ ਸ਼ਕਤੀ ਅਤੇ ਭਾਵਕ ਪ੍ਰਤਿਕਰਮ ਉਸ ਦੇ ਦ੍ਰਿਸ਼ਟੀਕੋਨ ਅਤੇ ਵਿਚਾਰਧਾਰਾ ਦੀਆਂ ਵਲਗਣਾਂ ਨੂੰ ਟੱਪ ਜਾਂਦੇ ਹਨ । ਜਿਸ ਕਰਕੇ ਪਹਿਲੀ ਪੱਧਰ ਉਤੇ ਉਹ ਸ਼ਕਤੀਸ਼ਾਲੀ ਰਚਨਾ ਦੇ ਜਾਂਦਾ ਹੈ । ਦੂਜੀ ਪੱਧਰ ਉਤੇ ਚੇਤੰਨ ਬੋਧਕ ਦਖ਼ਲ ਫਿਰ ਰਚਨਾ ਵਿਚ ਬਹੁਤਾ ਵਿਗਾੜ ਨਹੀਂ ਲਿਆ ਸਕਦਾ । ਨਾ ਹੀ ਸਮੁੱਚਾ ਮੁੱਲ ਪਾਉਣ ਵਿਚ ਇਸ ਨੂੰ ਕੋਈ ਫ਼ੈਸਲਾਕੁੰਨ ਅਹਿਮੀਅਤ ਦਿਤੀ ਜਾ ਸਕਦੀ ਹੈ। ਵਿਸ਼ੇ ਦੀ ਪਛਾਣ ਅਤੇ ਵਸਤੂ ਦੀ ਵਿਆਖਿਆ : ਚੰਗੇ ਸਾਹਿਤ ਤੋਂ ਇਹ ਆਸ ਨਹੀਂ ਰੱਖੀ ਜਾਂਦੀ ਕਿ ਇਹ ਕਿਸੇ ਐਸੇ ਵਿਸ਼ੇ ਨੂੰ ਲਵੇਗਾ ਜਿਹੜਾ ਪਰ-ਕਹਾਣੀਆਂ ਤੋਂ ਮਿਲਦੀ ਸਿfਖਿਆਂ ਵਾਂਗ ਸਾਹਿਤਕ ਕਿਰਤ ਦੇ ਅਖ਼ੀਰ ਉਤੇ ਟਾਂਕਿਆ ਜਾ ਸਕੇ । ਨਾਂ ਹੀ ਸਾਹਿਤ ਕੁਝ ਸਿੱਧ ਕਰਦਾ ਹੈ । ਜੇ ਸਾਹਿਤ ਸਿੱਧ ਕਰਨ ਲੱਗ ਪਵੇ ਤਾਂ ਇਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਕੇ ਕਿਸੇ ਹੋਰ ਖ਼ਾਨੇ ਵਿਚ ਜਾ ਪਵੇਗਾ । ਸਿੱਖਿਆ ਦੇਣ ਜਾਂ ਵਿਚਾਰਧਾਰਾ ਪ੍ਰਚਾਰਨ ਦਾ ਉਤਸ਼ਾਹ ਵਿਸ਼ੇ ਨੂੰ ਇਕਹਿਰਾਪਣ ਦੇ ਦੇਂਦਾ ਹੈ, ਜਿਸ ਨਾਲ ਇਹ ਸਮੇਂ ਦੀ ਸੀਮਾ ਵਿਚ ਬੱਝ ਜਾਂਦਾ ਹੈ । ਸਮੇਂ ਦਾ ਹਵਾਲਾ ਦਿਤੇ ਬਿਨਾਂ ਇਸ ਦੇ ਵਿਸ਼ੇ ਨੂੰ ਸਮਝ ਸਕਣਾ ਅਤੇ ਵਸਤ ਦਾ ਮੁੱਲ ਪਾ ਸਕਣਾ ਮੁਸ਼ਕਲ ਹੋ ਜਾਂਦਾ ਹੈ । ਜਦ ਕਿ ਚੰਗਾ ਸਾਹਿਤ ਸਮੇਂ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਸਖ਼ਤ ਉਤਾਂਹ ਉਠ ਜਾਂਦਾ ਹੈ । ਸfਖਿਆ ਦੇਣਾ ਜਾਂ ਵਿਚਾਰਧਾਰਾ ਪ੍ਰਚਾਰਨਾ - ਦੋਵੇਂ ਹੀ ਸਾਹਿਤ ਲਈ ਵਰਜਤ ਨਹੀਂ, ਬਸ਼ਰਤੇ ਕਿ ਸਾਹਿਤ ਕਲਾਤਮਕ ਰਚਨਾ ਹੋਣ ਦੇ ਘੇਰੇ ਤੋਂ ਬਾਹਰ ਨਾ ਚਲਾ ਜਾ' ਨਾ ਹੀ ਆਲੋਚਕ ਵਲੋਂ ਸਾਹਿਤ ਦਾ ਮੁੱਲ ਪਾਉਣ ਲੱਗਿਆਂ ਇਹਨਾਂ ਦੋਹਾਂ ਚੀਜ਼ਾਂ ਨੂੰ ਕੋਈ ਫ਼ੈਸਲਾਕੁਨ ਅਹਿਮੀਅਤ ਦਿੱਤੀ ਜਾਣੀ ਚਾਹੀਦੀ ਹੈ। | ਜਿਵੇਂ ਕਿ ਅਸੀਂ ਪਹਿਲਾਂ ਕਿਹਾ à ਵਿਸ਼ੇ ਅਤੇ ਵਸਤੂ ਦੀ ਪਛਾਣ ਅਤੇ ਵਿਆਖਿਆ ਵਿਚ ਰਚਣ-ਪੱਧਰ ਉਤੇ ਵੀ ਅਤੇ ਮਾਨਣ/ਵਿਆਖਿਆਉਣ ਦੀ ਪੱਧਰ ਉਤੇ ਵੀ ਸਭਿਆਚਾਰਕ ਪੱਧਰ}fuਛੋਕੜ ਦਾ ਅਤੇ ਜੀਵਨ ਅਨੁਭਵ ਦਾ ਹੱਥ ਹੁੰਦਾ ਹੈ, ਇਸ ਲਈ ਵਿਸ਼ੇ-ਵਸਤੂ ਦੀ ਪਛਾਣ ਅਤੇ ਵਿਆਖਿਆ, ਸਭਿਆਚਾਰਕ ਪੱਧਰ/fਪਿਛੋਕੜ ਅਤੇ ਜੀਵਨ ਅਨੁਭਵ ਦੀ ਵਿਅਕਤੀਗਤ ਸਥਿਤੀ ਉਤੇ ਨਿਰਭਰ ਕਰਦਿਆਂ, ਕਈ ਵੱਖ ਵੱਖ ਪੱਧਰਾਂ ਉਤੇ ਹੋ ਸਕਦੀ ਹੈ । ਕਿਸੇ ਸਾਹਿਤਕ ਰਚਨਾ ਦੀ ਪਕੜ ਜੀਵਨ ਦੇ ਯਥਾਰਥ ਦੇ ਮੰਤਕ ਉਤੇ ਜਿੰਨੀ ਮਜ਼ਬੂਤ ਹੋਵੇਗੀ, ਉਸ ਦੀ ਵੱਖ ਵੱਖ ਪੱਧਰ ਅਤੇ ਕੌਨਾਂ ਤੋਂ ਵਿਆਖਿਆ ਓਨੀ ਹੀ 94