ਪੰਨਾ:ਸੰਬਾਦ-1 - 1984 - ਗੁਰਬਖ਼ਸ਼ ਸਿੰਘ ਫ਼ਰੈਂਕ.pdf/99

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਧੇਰੇ ਸੰਭਵ ਹੋਵੇਗੀ । ਕਿਸੇ ਸਾਹਿਤਕ ਰਚਨਾ ਦੀ ਵੱਖ ਵੱਖ ਪੱਧਰਾਂ ਅਤੇ ਕੋਨਾਂ ਤੋਂ ਵਿਆਖਿਆ ਹੋ ਸਕਣਾ, ਇਸ ਨੂੰ ਡੂੰਘੀ ਕਲਾਤਮਕਤਾ ਦੇਦਾ ਅਤੇ ਸਮੇਂ ਅਤੇ ਵਿਅਕਤੀ ਦੀਆਂ ਸੀਮਾਂ ਤੋਂ ਮੁਕਤ ਕਰਦਾ ਹੈ । ਆਪਣੀ ਉਪਰੋਕਤ ਸਾਰੀ ਬਹਿਸ ਦੀ ਵਿਆਖਿਆ ਲਈ ਅਸੀ ਹੱਥਲੇ ਸੰਗ੍ਰਹਿ ਵਿਚਲੀ ਕਹਾਣੀ ਰੱਬ ਦਿਸਦਾ ਕਿਉਂ ਨਹੀਂ ? ਲੈ ਸਕਦੇ ਹਾਂ । ਸਾਡੀਆਂ ਸਾਰੀਆਂ ਧਾਰਨਾਵਾਂ ਇਸ ਕਹਾਣੀ ਦੇ ਵਸਤੂ ਦੇ ਵਿਸ਼ਲੇਸ਼ਣ ਤੋਂ ਸਪਸ਼ਟ ਹੋ ਸਕਦੀਆਂ ਹਨ । ਇਸ ਕਹਾਣੀ ਦਾ ਕਥਿਤ ਵਿਸ਼ਾ ਇਕ ਐਸਾ ਵਿਸ਼ਾ ਹੈ ਜਿਹੜਾ ਦੁੱਗਲ ਨੂੰ ਬਹੁਤ ਪਿਆਰਾ ਹੈ। ਜਿਸ ਵਲ ਦੁੱਗਲ ਮੁੜ ਮੁੜ ਪਰਤਦਾ ਹੈ । (ਉਹ ਕੌਣ ਹੈ ? ਰੱਬ ਹੈ ਕਿ ਨਹੀਂ ?} ਅਤੇ ਇਸ ਵਿਸ਼ੇ ਬਾਰੇ ਦੱਗਲ ਬਹੁਤ ਗੰਭੀਰ ਹੈ । ਉਹ ਨਹੀਂ ਚਾਹੁੰਦਾ ਕਿ ਪਾਠਕ ਨੂੰ ਇਸ ਵਿਸ਼ੇ ਦੀ ਪਛਾਣ ਬਾਰੇ ਕੋਈ ਅਸਪਸ਼ਟਤਾ ਰਹਿ ਜਾਏ । ਅਤੇ ਉਹ ਇਸ ਗੱਲ ਉਤੇ ਮਾਣ ਵੀ ਕਰਦਾ ਹੈ (ਮੇਰੀ ਕਹਾਣੀ ਕਲਾ ਵਿਚ) ਕਿ ਉਹ ਇਸ ਵਿਸ਼ੇ ਨੂੰ ਨਾ ਸਿਰਫ਼ ਨਿਭਾ ਹੀ ਸਕਿਆ ਹੈ, ਸਗੋਂ ਆਪਣੇ ਦ੍ਰਿਸ਼ਟੀਕੋਨ ਨੂੰ ਸਿੱਧ ਵੀ ਕਰ ਸਕਿਆ ਹੈ । ਇਹ ਸਾਰੀਆਂ ਗੱਲਾਂ ਇਸ ਕਹਾਣੀ ਨੂੰ ਇਕ ਐਸੀ ਰਚਨਾ ਬਣਾ ਦੇਂਦੀਆਂ ਹਨ, ਜਿਸ ਵਿਚ ਲੇਖਕ ਆਪਣੇ ਦੁਸ਼ਟੀਕੋਨ ਅਤੇ ਵਿਚਾਰਧਾਰਾ ਬਾਰੇ ਵਧੇਰੇ ਉਤਸ਼ਾਹਤ ਹੈ । ਜਿਸ ਵਿਚ ਕਲਾ ਨੂੰ ਉਹ ਇਕ ਦਲੀਲ ਦੀ ਪੱਧਰ ਉਤੇ ਲੈ ਆਉਂਦਾ ਹੈ । ਸਾਰੀ ਕਹਾਣੀ ਇਕ ਦਲੀਲ ਹੈ, ਉਸ ਨਿਰਣੇ ਦੇ ਹੱਕ ਵਿਚ ਜਿਹੜਾ ਲੇਖਕ ਅਖ਼ੀਰ ਉਤੇ ਕੱਢਦਾ ਹੈ । ਲੇਖਕ ਲਈ ਇਹ ਇਕ ਨਾਜ਼ੁਕ ਘੜੀ ਹੈ । ਜੇ ਉਸ ਦੀ ਦਲੀਲ ਕੁਝ ਸਾਬਤ ਕਰਦੀ ਹੋਵੇ ਅਤੇ ਨਿਰਣਾ ਉਹ ਕੁਝ ਹੋਰ ਕੱਢ ਰਿਹਾ ਹੋਵੇ ਤਾਂ ਕਹਾਣੀ ਦਾ ਸਾਰਾ ਢਾਂਚਾ ਤਹਿਸ਼-ਨਹਿਸ਼ ਹੋ ਜਾਵੇਗਾ, ਅਤੇ ਇਸ ਕਹਾਣੀ ਦੇ ਵਿਸ਼ਲੇਸ਼ਣ ਤੋਂ ਪਤਾ ਇਹੀ ਲੱਗਦਾ ਹੈ ਕਿ ਦਲੀਲ ਅਤੇ ਨਿਰਣੇ ਵਿਚਕਾਰ ਸੰਬੰਧ ਸਥਾਪਤ ਨਹੀਂ ਹੋ ਰਿਹਾ । ਪਰ ਇਸ ਗੱਲ ਵਲ ਅਸ ਮਗਰੋਂ ਆਵਾਂਗੇ । | ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜੇ ਕੋਈ ਸਾਹਿਤਕ ਰਚਨਾ ਕੁਝ ਸਿੱਧ ਕਰਨ ਲੱਗ ਪਵੇ ਤਾਂ ਉਹ ਕਲਾ ਦੇ ਖ਼ਾਨੇ ਵਿਚੋਂ ਨਿਕਲ ਜਾਂਦੀ ਹੈ । ਅਸੀਂ ਇਹ ਵੀ ਕਹਿ ਆਏ ਹਾਂ ਕਿ ਦ੍ਰਿਸ਼ਟੀਕੋਨ ਜਾਂ ਵਿਚਾਰਧਾਰਾ ਪ੍ਰਚਾਰਨ ਲਈ ਉਤਸ਼ਾਹ ਵਿਸ਼ੇ ਨੂੰ ਇਕਹਿਰਾ ਅਤੇ ਇਕ ਪੱਧਰ ਤਕ ਸੀਮਤ ਬਣਾ ਦੇਂਦਾ ਹੈ । ਇਹ ਗੱਲ ਵੀ ਸਾਹਿਤ ਦੇ ਕਲ-ਪੱਖ ਨੂੰ ਕਮਜ਼ੋਰ ਕਰਦੀ ਹੈ । ਅਤੇ ਜਿਥੋਂ ਤਕ ਇਸ ਵਿਸ਼ੇਸ਼ ਕਹਾਣੀ ਦਾ ਸੰਬੰਧ ਹੈ, ਹੋ ਸਕਦਾ ਹੈ ਕਿ ਕਈਆਂ ਨੂੰ ਇਹ ਜਾਨਣ ਵਿਚ ਦਿਲਚਸਪੀ ਹੀ ਨਾ ਹੋਵੇ ਕਿ ਰੱਬ ਦਿੱਸਦਾ ਕਿਉਂ ਨਹੀਂ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰਖਦਿਆਂ, ਕੀ ਅਸੀਂ ਇਸ ਕਹਾਣੀ ਨੂੰ ਚੰਗੀ 95