|
ਮਾਅਨੇ ਨਹੀਂ ਪਤਾ ਸਨ। ਪਰ ਇਸੇ ਗੀਤ ਵਿਚ ਇੱਕ ਥਾਂ ਉੱਤੇ ਆਉਂਦਾ ਹੈ, "ਮੇਬੀ ਗੋ ਟੂ ਮਾ ਪਲੇਸ ਐਂਡ ਜਸਟ ਕਿੱਕ ਇਟ ਲਾਈਕ ਟਾਬੋ ਐਂਡ ਪੌਸੀਬਲੀ ਬੈਂਡ ਯੂ ਓਵਰ।" ਇਹ ਸਮਝ ਆ ਗਿਆ ਸੀ ਕਿ ਕੁੜੀ ਨੂੰ ਆਪਣੇ ਘਰ ਲਿਜਾਣ ਅਤੇ ਫਿਰ ਸੈਕਸ ਕਰਨ ਦਾ ਜ਼ਿਕਰ ਹੈ। ਨਵਰੋਜ ਨੇ ਏਕੋਨ ਦੇ ਕੁਝ ਹੋਰ ਰੈਪ ਸੌਂਗ ਵੀ ਸੁਣਾਏ ਜਿਵੇਂ, "ਆਈ ਵਾਨਾ ਲਵ ਯੂ" ਜਿਸ ਦਾ ਇੱਕ ਹੋਰ ਪੋਰਨ ਵਰਜਨ ਵੀ ਮੌਜੂਦ ਹੈ। ਨਾਲੇ ਉਹਨੇ ਦੱਸਿਆ ਕਿ 90 ਪਰਸੈਂਟ ਰੈਪ ਸੌਂਗ, ਜੋ ਉਸਦਾ ਮੋਟਾ ਜਿਹਾ ਅੰਦਾਜ਼ਾ ਸੀ, ਸੈਕਸ, ਡਰਗਸ ਅਤੇ ਹਿੰਸਾ ਦੁਆਲੇ ਘੁੰਮਦੇ ਹਨ। ਦੂਜੇ ਪਾਸੇ ਜੇਕਰ ਅਸੀਂ ਦੇਸੀ ਹਿਪ-ਹੌਪ ਦੀ ਗੱਲ ਕਰੀਏ ਤਾਂ ਪੰਜਾਬੀ ਵਿਚ ਇਸ ਨੂੰ ਬੋਹੀਮੀਆ ਨੇ ਸ਼ੁਰੂ ਕੀਤਾ। ਬੋਹੀਮੀਆ ਭਾਵੇਂ ਜੰਮਿਆ ਕਰਾਚੀ, ਪਾਕਿਸਤਾਨ ਵਿਚ ਸੀ ਪਰ 1992 ਵਿਚ 13 ਸਾਲ ਦੀ ਉਮਰ ਵਿਚ ਉਹ ਪਰਿਵਾਰ ਸਮੇਤ ਅਮਰੀਕਾ ਚਲਾ ਗਿਆ ਸੀ। ਉਸਦੇ ਗੀਤਾਂ ਵਿਚ ਉਸ ਸਮੇਂ ਦੇ ਅਮਰੀਕੀ ਰੈਪ ਵਾਲੇ ਵਿਸ਼ੇ ਹਨ ਅਤੇ ਸਿਰਫ਼ ਭਾਸ਼ਾ ਹੀ ਪੰਜਾਬੀ ਤੇ ਹਿੰਦੀ-ਉਰਦੂ ਹੈ। 2002 ਵਿਚ ਉਸਨੇ ਆਪਣੀ ਪਹਿਲੀ ਐਲਬਮ ਕੱਢੀ ਤੇ 2006 ਵਿਚ ਆਈ ਉਸਦੀ ਐਲਬਮ 'ਪੈਸਾ, ਨਸ਼ਾ, ਪਿਆਰ' ਆਈ ਜੋ ਬਹੁਤ ਹਿੱਟ ਹੋਈ ਅਤੇ ਇਸ ਨਾਲ ਹੀ ਭਾਰਤ ਵਿਚ ਰਹਿ ਰਹੇ ਗੀਤਕਾਰਾਂ ਨੇ ਵੀ ਰੈਪ ਨੂੰ ਅਪਣਾਉਣਾ ਸ਼ੁਰੂ ਕੀਤਾ। ਇਸ ਐਲਬਮ ਦਾ ਇੱਕ ਗੀਤ "ਕਾਲੀ ਦੇਨਾਲੀ" ਦੇ ਬੋਲ ਕੁਝ ਇਸ ਤਰ੍ਹਾਂ ਹਨ: ਲਫ਼ਜ਼ਾਂ ਦਾ ਖੇਲ੍ਹ ਅਲਫ਼ਾਜ਼ਾਂ ਦਾ ਮੇਲ, ਵੱਜਦੀ ਬੀਟ (ਕਾਲੀ ਦੇਨਾਲੀ - ਬੋਹੀਮੀਆ) ਇੱਕ ਪਾਸੇ, ਹਿੰਦੀ ਵਿਚ ਮਹਾਂਨਗਰ ਬੰਬੇ ਵਿਚ ਜੰਮੇ-ਪਲ਼ੇ ਡਿਵਾਈਨ ਤੇ ਨਏਜ਼ੀ ਨੇ ਰੈਪ ਗਾਉਣੇ ਸ਼ੁਰੂ ਕੀਤੇ। ਬੰਬੇ ਦੀਆਂ ਝੁੱਗੀਆਂ ਵਿੱਚੋਂ ਉੱਠੇ ਇਨ੍ਹਾਂ ਹਾਸ਼ੀਆਗਤ ਧਿਰਾਂ ਨਾਲ ਸਬੰਧ ਰੱਖਦੇ ਰੈਪਰਾਂ ਦੀਆਂ ਲਿਖਤਾਂ ਵਿਚ ਮੂਲ ਰੈਪ ਦੀਆਂ ਝਲਕਾਂ ਬਾਖ਼ੂਬੀ ਦੇਖਣ ਨੂੰ ਮਿਲਦੀਆਂ ਹਨ। ਫ਼ਿਲਮ 'ਗਲੀ ਬੋਆਏ' ਦਾ ਸਮੁੱਚਾ ਕਥਾਨਕ ਇਨ੍ਹਾਂ ਹਾਸ਼ੀਅਂਗਤ ਧਿਰਾਂ ਨਾਲ ਹੀ ਸਬੰਧਤ ਹੈ, ਜਿਸ ਵਿਚ ਲੁਕਵੀਂ ਸੱਚਾਈ ਨਾਲ ਰੂ-ਬ-ਰੂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਦੇ ਗੀਤਾਂ ਵਿਚ ਉੱਤੇ ਉੱਠਣ, ਕੁਝ ਬਣਨ ਤੇ ਹਾਲਾਤ ਵਿਚ ਸੁਧਾਰ ਕਰਨ ਦਾ ਜ਼ਿਕਰ ਹੈ। ਮਿਸਾਲ ਵਜੋਂ 'ਗਲੀ ਬੋਆਏ' ਫ਼ਿਲਮ ਵਿਚ ਗੀਤ 'ਸ਼ੇਰ ਆਇਆ ਸ਼ੇਰ' ਦੀਆਂ ਸ਼ੁਰੂਆਤੀ ਸਤਰਾਂ ਕੁਝ ਇਸ ਤਰ੍ਹਾਂ ਹਨ: "ਲੜਕੀਆਂ ਨਾ ਗਾੜੀ, ਆਪਣੀ ਅਲਗ ਹੈ ਆਬਾਦੀ
|
ਹੈਵਾਨੀਅਤ ਕੀ ਸ਼ਕਲ (ਸ਼ੇਰ ਆਇਆ ਸ਼ੇਰ - ਡਿਵਾਈਨ) ਦੂਜੇ ਪਾਸੇ, ਭਾਰਤੀ ਪੰਜਾਬ ਵਿਚ ਰੈਪ ਜ਼ਿਆਦਾਤਰ ਹਾਸ਼ੀਆਗਤ ਧਿਰਾਂ ਦੀ ਥਾਂ ਕਾਬਜ਼ ਧਿਰਾਂ ਵੱਲੋਂ ਬੱਸ ਪ੍ਰਚੱਲਤ ਰੂਪਾਕਾਰ ਦੇ ਪੱਧਰ ਉੱਤੇ ਹੀ ਵਰਤਿਆ ਜਾਂਦਾ ਹੈ। ਲੰਮੇ ਸਮੇਂ ਤੱਕ ਪੰਜਾਬੀ ਵਿਚ ਤਾਂ ਰੈਪ ਅਕਸਰ ਸਾਧਾਰਨ ਗੀਤਾਂ ਵਿਚ ਅਲੰਕਾਰ ਵੱਜੋਂ ਵਰਤੇ ਜਾਂਦੇ ਹਨ। ਇਸ ਤਰ੍ਹਾਂ ਪੰਜਾਬੀ ਵਿਚ ਪ੍ਰਚਲਤ ਰੈਪ ਸਿਰਫ਼ ਰੂਪਕ ਪੱਖੋਂ ਹੀ ਰੈਪ ਹੈ ਜਦਕਿ ਵਿਸ਼ੇ ਦੇ ਪੱਖ ਤੋਂ ਇਸ ਵਿਚ ਬਾਕੀ ਪਾਪੂਲਰ ਪੰਜਾਬੀ ਗੀਤਾਂ ਤੋਂ ਕੁਝ ਬਹੁਤ ਵੱਖਰਾ ਨਹੀਂ ਹੈ। ਇਹ ਤਾਂ ਸਭ ਜਾਣਦੇ ਹਨ ਕਿ ਸਮੁੱਚੇ ਪੰਜਾਬੀ ਪਾਪੂਲਰ ਸੱਭਿਆਚਾਰ ਵਿਚ ਜੱਟ ਤੇ ਜੱਟਵਾਦ ਦਾ ਬੋਲਬਾਲਾ ਹੈ। ਵੈਸੇ ਤਾਂ ਪਹਿਲਾਂ ਤੋਂ ਹੀ ਉੱਤਰੀ ਭਾਰਤ ਵਿਚ ਬ੍ਰਾਹਮਣਾਂ ਦੀ ਥਾਂ ਜ਼ਿਮੀਂਦਾਰਾਂ ਦਾ ਦਬਦਬਾ ਵਧੇਰੇ ਸੀ, ਪਰ ਹਰੀ ਕ੍ਰਾਂਤੀ ਆਉਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਵਿਚ ਜੱਟਾਂ ਦਾ ਆਰਥਕ ਤੌਰ ਉੱਤੇ ਦਬਦਬਾ ਹੋਰ ਵੀ ਵੱਧ ਗਿਆ। ਕੁਝ ਦਹਾਕਿਆਂ ਵਿਚ ਹੀ ਹਰੀ ਕ੍ਰਾਂਤੀ ਦੇ ਖ਼ਾਬ ਟੁੱਟਣ ਲੱਗੇ ਅਤੇ ਕਿਸਾਨਾਂ ਦਾ ਬੁਰਾ ਹਾਲ ਹੋਣ ਲੱਗਿਆ ਪਰ ਇੱਕੀਵੀਂ ਸਦੀ ਵਿਚ ਰੀਅਲ ਅਸਟੇਟ ਦੀ ਰਕਮ ਵਧਣ ਦੇ ਨਾਲ ਜ਼ਿਮੀਂਦਾਰਾਂ ਦੇ ਬੱਚੇ ਵੱਡੀ ਗਿਣਤੀ ਵਿਚ ਵਿਦੇਸ਼ਾਂ ਵਿਚ ਪੜ੍ਹਨ ਜਾਣ ਲੱਗੇ। ਖ਼ਾਸ ਕਰਕੇ ਕੈਨੇਡਾ ਤੇ ਆਸਟਰੇਲੀਆ। ਫਿਰ ਇਨ੍ਹਾਂ ਬਾਹਰ ਵਸੇ ਪੰਜਾਬੀਆਂ ਦੀ ਸੁਧਰੀ ਆਰਥਿਕਤਾ ਨਾਲ ਪੰਜਾਬ ਵਿਚ ਜੱਟਾਂ ਦੇ ਦਬਦਬੇ ਵਿਚ ਹੋਰ ਵੀ ਵਾਧਾ ਹੋਇਆ। ਇਹ ਦਬਦਬਾ ਸਿਰਫ਼ ਆਰਥਕ ਹੀ ਨਹੀਂ, ਬਲਕਿ ਸਿਆਸੀ ਵੀ ਹੈ। ਮਸਲਨ 1966 ਤੋਂ ਲੈ ਕੇ ਹੁਣ ਤੱਕ ਪੰਜਾਬ ਸੂਬੇ ਵਿਚ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹੇ 11 ਸਿਆਸਤਦਾਨਾਂ ਵਿੱਚੋਂ ਘੱਟੋ-ਘੱਟ 9 ਜੱਟ ਸਨ ਅਤੇ ਸਿਰਫ਼ ਇੱਕ ਹੀ ਗ਼ੈਰ-ਜੱਟ ਸੀ।[1] ਸਮਾਜਕ ਸੱਭਿਆਚਾਰਕ ਪ੍ਰਸੰਗ ਵਿਚ ਜੱਟਾਂ ਦੇ ਇਸ ਦਬਦਬੇ ਦੇ ਇਤਿਹਾਸ ਨੂੰ ਪੰਜਾਬੀ ਫ਼ਿਲਮਾਂ ਦੇ ਸਿਰਫ਼ ਨਾਵਾਂ ਦੇ ਇਤਿਹਾਸ ਰਾਹੀਂ ਵੀ ਦੇਖਿਆ ਜਾ ਸਕਦਾ ਹੈ। 1970 ਤੱਕ ਪੰਜਾਬੀ ਸਿਨੇਮਾ ਦੇ ਸ਼ੁਰੂਆਤੀ 40 ਸਾਲਾਂ ਵਿਚ 4 ਕੁ ਹੀ ਅਜਿਹੀਆਂ ਫ਼ਿਲਮਾਂ ਮਿਲਦੀਆਂ ਹਨ ਜਿਨ੍ਹਾਂ ਦੇ ਸਿਰਲੇਖ ਵਿਚ "ਜੱਟ" ਸ਼ਬਦ ਸ਼ਾਮਲ ਹੈ। ਪਰ 1971 ਤੋਂ 1980, ਅਗਲੇ 10 ਸਾਲਾਂ ਵਿਚ ਹੀ "ਜੱਟ" ਸਿਰਲੇਖ ਵਾਲੀਆਂ 4 ਫ਼ਿਲਮਾਂ ਬਣੀਆਂ। 1981 ਤੋਂ 1990 ਵਿਚ ਇਹ ਗਿਣਤੀ 4 ਤੋਂ ਵਧਕੇ 10 ਤੱਕ ਪਹੁੰਚ ਗਈ ਅਤੇ ਇਸ ਦਹਾਕੇ ਦੀ ਸ਼ਾਇਦ ਸਭ ਤੋਂ ਮਸ਼ਹੂਰ ਫ਼ਿਲਮ "ਪੁੱਤ ਜੱਟਾਂ ਦੇ" ਹੈ। ਫਿਰ 1991 ਤੋਂ 2000 ਤੱਕ 14 ਅਜਿਹੀਆਂ ਫ਼ਿਲਮਾਂ ਬਣੀਆਂ। ਪਰ 2001 ਤੋਂ 2010 ਦੇ ਦਹਾਕੇ ਵਿਚ ਇਹ ਗਿਣਤੀ ਘੱਟ ਕੇ 1 ਤੱਕ ਆ ਗਈ। ਪਰ |
153|hunchandigarh@gmail.com
ਹੁਣ-45|ਨਵੰਬਰ 2022-ਅਪ੍ਰੈਲ 2023
- ↑ ਪੰਜਾਬ ਸੂਬੇ ਦੇ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦੀ ਜਾਤ ਬਾਰੇ ਜਾਣਕਾਰੀ ਨਹੀਂ ਮਿਲੀ।