|
ਦੀ ਇੱਕ ਕਿਸਮ ਹੈ ਜਿਸ ਵਿਚ ਕਦੇ-ਕਦੇ ਉੱਪਰ ਦੱਸੀਆਂ ਦੋਵੇਂ ਕਿਸਮਾਂ ਦੇ ਲੱਛਣ ਵੀ ਰਲ਼ ਜਾਂਦੇ ਹਨ। ਇਸ ਤੀਜੀ ਕਿਸਮ ਦੇ ਰੈਪਾਂ ਵਿਚ ਗਾਇਕ ਆਪਣੀ ਪਿੱਠ ਆਪ ਹੀ ਥਾਪੜਦੇ ਰਹਿੰਦੇ ਹਨ। ਇਨ੍ਹਾਂ ਦੀਆਂ ਕੁਝ ਮਿਸਾਲਾਂ ਇਸ ਤਰ੍ਹਾਂ ਹਨ: ਕੰਮ ਹੋਰ ਵੀ ਬਥੇਰੇ ਨਾ ਮੈਨੂੰ ਕੋਈ ਥੋੜ੍ਹ (ਵਰਡ – ਸੁਲਤਾਨ) ... (ਜਸਟ ਲਿਸਨ - ਸਿੱਧੂ ਮੂਸੇਵਾਲਾ) "ਬੰਬੀਹਾ ਬੋਲੇ" ਗਾਣੇ ਦੀ ਇੱਕ ਵਾਰ ਫਿਰ ਗੱਲ ਕਰੀਏ ਤਾਂ ਇਸ ਗਾਣੇ ਤੋਂ ਮਹੀਨੇ ਬਾਅਦ ਹੀ ਬਿੱਲਾ ਧਾਲੀਵਾਲ ਦਾ ਲਿਖਿਆ ਤੇ ਅਵਰ ਬਰਾੜ ਦਾ ਗਾਇਆ ਗਾਣਾ "ਬੰਬੀਹਾ ਬੋਲੇ" ਸਿਰਲੇਖ ਨਾਲ ਹੀ ਆਉਂਦਾ ਹੈ। ਇਸ ਵਿਚ ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ ਗਾਣੇ ਦਾ ਅੱਗੋਂ ਜਵਾਬ ਦਿੱਤਾ ਗਿਆ ਹੈ। ਬੋਲ ਇਸ ਤਰ੍ਹਾਂ ਹਨ: "ਰਫ਼ਲਾਂ ਪਿਸਟਲ ਟੈਂਕ ਗੰਡਾਸੇ ਗੱਲ ਕਰੋ ਭਾਵੇਂ ਤੋਪਾਂ ਦੀ (ਬੰਬੀਹਾ ਬੋਲੇ/ਕਲਮ ਦੀ ਤਾਕਤ - ਜੇ ਰੈਪ ਵਿਚ ਔਰਤ ਗਾਇਕਾਂ ਦੀ ਗੱਲ ਕਰੀਏ ਤਾਂ ਅਮਰੀਕਾ ਵਿਚ 1970ਵਿਆਂ ਦੇ ਅੰਤ ਤੋਂ ਔਰਤ ਰੈਪਰ ਵੀ ਵੇਖਣ ਨੂੰ ਮਿਲਦੀਆਂ ਹਨ। ਪੰਜਾਬੀ ਵਿਚ ਹਾਰਡ ਕੌਰ ਪਹਿਲੀ ਔਰਤ ਰੈਪਰ ਹੈ ਅਤੇ ਭਾਵੇਂ ਉਸਦੇ ਸ਼ੁਰੂ ਦੇ ਰੈਪ ਗੀਤ ਪ੍ਰਚੱਲਤ ਵਿਸ਼ਿਆਂ ਬਾਰੇ ਹੀ ਸੀ ਜਿਵੇਂ, "ਇੱਕ ਗਲਾਸੀ"। ਪਰ ਉਸ ਦੇ ਕਈ ਜ਼ਿਆਦਾ ਦਮਦਾਰ ਰੈਪ ਅੰਗਰੇਜ਼ੀ-ਹਿੰਦੀ ਜ਼ੁਬਾਨਾਂ ਵਿਚ ਹਨ, ਮਿਸਾਲ ਵਜੋਂ, "ਕੱਟੇ" ਵਿਚ ਉਹ 1984 ਦੰਗਿਆਂ ਵਿਚ ਆਪਣੇ ਪਿਉ ਦੇ ਮਰਨ ਅਤੇ ਇੱਕਲੀ ਮਾਂ ਵੱਲੋਂ ਪਾਲੇ ਜਾਣ ਦੇ ਆਪਣੇ ਜੀਵਨ ਸੰਘਰਸ਼ ਦਾ ਜ਼ਿਕਰ ਕਰਦੀ ਹੈ। ਪਰ ਇੱਥੇ ਵੀ ਹਾਰਡ ਕੌਰ, ਸਿੱਖ ਕੌਮ ਦੀ ਹਾਸ਼ੀਆਗਤ ਪਛਾਣ ਬਾਰੇ ਗੱਲ ਕਰ ਰਹੀ ਹੈ। ਪੰਜਾਬੀ ਰੈਪ |
ਵਿਚ ਹਾਲੇ ਵੀ ਔਰਤ ਦੀ ਹਾਸ਼ੀਆਗਤ ਹੋਂਦ ਦੀ ਬਾਤ ਕਿਸੇ ਨੇ ਨਹੀਂ ਪਾਈ। ਹਾਲਾਂਕਿ ਹਿੰਦੀ ਵਿਚ ਔਰਤਾਂ ਵੱਲੋਂ ਲਿਖਿਆ ਤੇ ਗਾਇਆ ਦੇ ਔਰਤ-ਪੱਖੀ ਰੈਪ ਵੇਖਣ ਨੂੰ ਮਿਲਣਾ ਸ਼ੁਰੂ ਹੋਇਆ ਹੈ। ਇੱਕ ਮਿਸਾਲ ਮੀਨਾਕਸ਼ੀ ਸ਼ਰਮਾ ਦਾ ਗਾਣਾ "ਤੇਰੀ ਔਕਾਤ ਨਹੀਂ" ਵੇਖੀ ਜਾ ਸਕਦੀ ਹੈ: "ਲੜਕੀ ਸੇ ਹੀ ਸ਼ੁਰੂ ਹੁਈ ਹੈ ਤੇਰੀ ਲਾਈਫ਼ ਕੀ ਹਿਸਟਰੀ (ਤੇਰੀ ਔਕਾਤ ਨਹੀਂ - ਮੀਨਾਕਸ਼ੀ ਸ਼ਰਮਾ) ਸਿੱਧਾ-ਸਿੱਧਾ ਪੰਜਾਬੀ ਰੂਪ ਵਿਚ ਭਾਵੇਂ ਨਹੀਂ ਪਰ ਪੰਜਾਬੀ ਹਿਪ-ਹੌਪ ਦੇ ਵੱਡੇ ਘੇਰੇ ਵਿਚ ਦੇਖੀਏ ਤਾਂ ਸਿਮਰਨ ਕੌਰ ਢਾਡਲੀ ਦਾ ਨਵੰਬਰ 2019 ਵਿਚ ਆਏ ਗੀਤ "ਸਾਹਿਬਾਂ" ਵਿਚ ਪੰਜਾਬੀ ਪਾਪੂਲਰ ਗਾਇਕੀ ਵਿਚ ਉਹ ਬਾਤ ਪਾਈ ਹੈ ਜੋ ਪੰਜਾਬੀ ਸਾਹਿਤ ਵਿਚ 1965 ਵਿਚ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਕਾਵਿ-ਨਾਟਕ "ਲੂਣਾ" ਦੇ ਹਵਾਲੇ ਨਾਲ ਕੀਤੀ। ਗਾਣੇ ਦੇ ਬੋਲ ਕੁਝ ਇਸ ਤਰ੍ਹਾਂ ਹਨ: "ਇੱਕ ਖ਼ੂਨ ਯਾਰ ਦਾ ਤੇ ਦੂਜਾ ਕੀਤਾ ਪਿਆਰ ਦਾ ਵੇ (ਸਾਹਿਬਾਂ - ਸਿਮਰਨ ਕੌਰ ਢਾਡਲੀ) ਇੱਕ ਪਾਸੇ ਸ਼ਿਵ ਕੁਮਾਰ ਬਟਾਲਵੀ ਨੂੰ "ਲੂਣਾ" ਦੇ ਲਈ ਦੋ ਸਾਲ ਬਾਅਦ ਹੀ ਸਾਹਿਤ ਅਕਾਦਮੀ ਇਨਾਮ ਮਿਲਦਾ ਹੈ |
156|hunchandigarh@gmail.com
ਹੁਣ-45|ਨਵੰਬਰ 2022-ਅਪ੍ਰੈਲ 2023