ਕਸਮ ਖੁਲਾਈ ਅੱਲਾ ਦੀ ਚਿਤਾਰਦਾ। ਆਖਦਾ ਹੈ ਰੋਹਮਾ ਅਲਾ ਦੇ ਹਜੂਰੋ ਜੀ। ਆਪੇ ਵਢੀ ਨਾਰ ਮੇਰਾ ਹੈ ਕਸੂਰ ਜੀ। ਸੱਯਦ ਸਾਡੀ ਕੌਮ ਬੁਰਕੇ ਨੂੰ ਪਾਂਵਦੀ । ਮੇਰੀ ਨਾਰ ਉਠ ਦੋਸਤਾਂ ਦੇ ਜਾਂਵਦੀ। ਕਿਸੇ ਦਾ ਨਹੀਂ ਕੋਈ ਸਾਹਿਬ ਹੈ ਕਸੂਰ ਜੀ । ਨਾਚ ਸੀ ਖਰਾਬ ਮੈਂ ਮਾਰੀ ਜਰੂਰ ਜੀ । ਡਿਪਟੀ ਪੁਕਾਰੇ ਤੇ ਕਿਉਂ ਬਢੇ ਹਡ ਜੀ।ਸੀਗੀ ਜੇ ਖਰਾਬ ਤਾਂ ਤੂੰ ਦਿੰਦਾ ਛਡ ਜੀ । ਡਿਪਟੀ ਦੇ ਦਿੰਦੇ ਹੈ ਗੁਵਾਹੀਆਂ ਸਾਫ ਜੀ । ਰੈਹਮੇ ਦੇ ਨਾ ਬਸ ਨਾਰੀ ਸੀ ਖਰਾਬ ਜੀ। ਸੋਚ ਸੋਚ ਫੇਰ ਡਿਪਟੀ ਅਲਾਂਵਦਾ। ਚੌਦਾਂ ਸਾਲ ਜੇਹਲ ਰੈਹਮੇ ਨੂੰ ਸੁਣਾਂਵਦਾ। ਚੌਦਾਂ ਸਾਲ ਹੁਕਮ ਿ ਗਿਆ ਹੈ ਲਗ ਜੀ। ਹਾਕਮ ਕਚੈਹਰੀ ਤੋਂ ਗਿਆ ਸੀ ਵਗ ਜੀ। ਗੁਰਬਚਨ ਸਿੰਘਾ ਲੋਕ ਅਏ ਘਰੋ ਘਰੀਜੀ।ਆਖਦਾ ਵਕੀਲ ਹ ਅਪੀਲ ਕਰੋ ਜੀ।ਕਬਿੱਤ-ਕਰਨੀ ਅਪੀਲ ਇਹ ਤਾਂ ਸਾਰਿਆਂ ਸਲਾਹਦਿੱਤੀ ਪੇਸ਼ ਹੋਣਾ ਪਾਸ ਇਹ ਮੁਰਾਦ ਜੀ ਸੁਣਾਂਵਦੇ। ਬੁਧਵਾਨਾਂ ਨੇ ਸਲਾਹ ਕੀਤੀਥਾਲੀਫੇਰੀ ਸ਼ਹਿਰਵਿਚ ਕੱਠਾ ਕਰ ਪੈਸਾ ਪਾਜ਼ ਓਸਦੇ ਫੜਾਂਵਦੇ। ਨੇੜੇ ਦੇ ਪਿੰਡਾਂ ਨੇ ਬੀ ਸਹੋਤਾ ਦਿੱਤੀ ਬਹੁਤ ਸਾਰੀ ਰਹਿਮਾਂ ਹੈ ਛਡੌਣਾਂ ਬਚਾ ਬਚਾ ਹੈ ਸੁਣਾਂਵਦੇ । ਬਿਸ਼ਨ ਸਾਹਿਬ ਦੇ ਅਪੀਲ ਕੀਤਾ ਉਤੇ ਜਾਕੇ ਹੋਇਆ ਮਨਜ਼ੂਰ ਤਾਂ ਤਰੀਕ ਬਾਰਾਂ ਗਾਂਵਦੇ। ਬੈਂਤ-ਮੰਗਲਵਾਰ ਤੀਕ ਜਦ, ਆਈ ਬਾਰਾਂ ਪੇਸ਼ ਸ਼ਿਸ਼ਨ ਦੇ ਕੀਤਾ ਸੀ ਅੱਜ ਜਾਨੀ। ਪੁਛੇ ਸ਼ਿਸ਼ਨ ਬਿਆਨ ਨੂੰ ਕਰੇ ਰਹਿਮਾ ਕਹਿੰਦਾ ਆਪ ਦਿੱਤੀ ਨਾਰੀਵੱਢਜਾਨੀ। ਅਗੇ ਹੋ ਵਕੀਲ ਨੇ ਉਜਰ ਕੀਤਾ ਬੋਲੇ ਸਚ ਚਾਹੀਏ ਦੇਣਾ ਛੱਡ ਜਾਨੀ 1 ਸ਼ਿਸ਼ਨ “ਆਖਦਾ ਖੂਨ ਇਹ ਮਾਣਸਾਂ ਦਾ ਦੇਈਏ ਛੱਡ ਤਾਂ ਲਗਦੀ ਦੰਦ ਜਾਨੀ। ਬਹੁਤ ਸੋਚਿਆ ਜੱਜ ਨੇ ਬੈਠ ਵੇਹਲਾ ਗਿਆ ਇਕ ਘੰਟਾ ਪੂਰਾ ਲਗ ਜਾਨੀ । ਆਖਰਕਾਰ ਫਿਰ ਸ਼ਿਸ਼ਨ ਨੇ ਹੁਕਮ ਲਾਇਆ ਦਸ ਸਾਲ ਬੋਲੇ ਕੈਦ ਜੱਜ ਜਾਨੀ। ਹੁਕਮ ਲਗ ਸਰਕਾਰ ਦਾ ਜਦੋਂ ਜਾਂਦਾ ਮਿੱਤਰ ਛੱਡ ਸਾਰੇ ਜਾਂਦੇ ਵਗ ਜਾਨੀ । ਜਦੋਂ ਵਗ ਗਈ ਕਲਮ ਤਕਦੀਰ ਵਾਲੀ ਗੁਰਬਚਨ ਸਿੰਘ ਆਏ ਆਪਾਂ ਭੱਜ ਜਾਨੀ ॥ 1 ਕਵੀਓ ਵਾਰ ॥ ਬੈਂਤ ॥ ਵੀਰਾ ਬਹੁਤ ਨਾ ਕੈਦ ਦਾ ਗਮ ਕਰ ਤੂੰ ਪੂਰਨ ਭਗਤ ਭੈ ਕਰ ਦੀਆ ਵਾਰ ਨਾਰਾਂ। ਨਾਚ ਇਹਨਾਂ ਕਰਾਇਆ ਕ੍ਰਿਸ਼ਨ ਤੋਂ, ਜੋ ਦਿਤਾ ਭੀਸ਼ਮ ਦਾ ਸਿਰ ਉਤਾਰ ਨਾਰਾਂ ( ਸਿੰਗੀ ਰਿਖੀ ਨੇ ਦੇਖ ਲਓ ਕੇਹੀ ਕੀਤੀ ਹੋਈਆਂ ਭੋਜ ਉਤੇ ਅਸਵਾਰ ਨਾਰਾਂ। ਮਜਨੂੰ ਵਾਂਗ ਕਰੀਰ ਦੇ ਸੁਕ ਗਿਆ ਮਿਰਜਾ ਜੱਟ ਵਢਾਇਆ ਸੀ ਆਪ ਨਾਰਾਂ। ਯੂਸਫ ਸੋਹਣਾ ਪਤ ਯਕੂਬ ਦਾ ਸੀ ਦਿਤਾ ਵੇਚ ਸੀ ਵਿਚ ਬਜ਼ਾਰ ਨਾਰਾਂ ਪਟੇ ਸ਼ੀਰੀ ਫਰਿਆਦ ਤਾ ਢੋਲ ਵਰਗੇ ਕੀਤੀ ਮਿਸਲ ਮਸ਼ਹੂਰ ਵੰਗਾਰ ਨਾਰਾਂ। ਛਡ ਵਜ਼ੀਰਾਂ ਦਾ ਖਿਆਲ ਗੁਰਬਚਨ ਸਿੰਘ ਸਦਾ ਹੁੰਦੀਆਂ ਹੈਂ ਦਰੇਦਾਰ ਨਾਰਾਂ। ਦੋਹਰਾ-ਰਲ ਮਿਲ ਮੇਰੇ ਦੋਸਤਾਂ ਮੈਨੂੰ ਕਿਹਾ ਸੁਣਾ। ਕਹਿਣਾ ਸਿਰ ਤੇ ਰੱਖਦਾ ਕਿੱਸਾ ਦੀਆ ਬਣਾ।ਜਿੰਨਾਂ ਹਾਲ ਸੀ ਦੇਖਿਆ ਸਾਰਾ ਲਿਖਿਆ ਆਪ । ਭੁਲ ਚੁਕ ਹੋਈ ਦਾਸ ਤੋਂ ਕਰਨੀ ਦਾਸ ਨੂੰ ਮਾਫ । ਰਹਿਮੇ ਵਾਲਾ ਬਾਪ ਜੀ ਮੈਨੂੰ ਕਹੇ ਸੁਣਾਂ। ਉਮੈਦ ਰਖੀ ਇਕ ਸਾਲ ਨੂੰ ਜਾਣਾ ਰਹਿਮਾ ਆ ਆ। ਕਵੀ ਦਾ ਪਤਾ। ਬੈਂਤ। ਹਥ ਬੰਨ੍ਹਕੇ ਕਰਾਂ ਮੈਂ ਬੇਨਤੀ ਨੂੰ ਨਾਲੇ ਆਪਣਾ ਦੱਸਦਾ ਗਾਮ ਵੀਰੋ। ਜ਼ਿਲਾ ਹੈ ਜਲੰਧਰ ਦਾ ਲਗਦਾ ਜੀ ਨੂਰਮਹਿਲ ਹੈ ਸ਼ਹਿਰਪਛਾਣ ਵੀਰੋ । ਠਾਣਾ ਖਾਸ ਤਸੀਲ ਫਲੌਰ ਵਾਲੀ ਖੇੜਾ ਨਾਮ ਮਹਲਾ ਨਸ਼ਾਨ ਵੀਰੋ । ਪਰਜਾ- ਕ ਵਸਨੀਕ ਹੈ ਟਾਪੂਆਂ ਦਾ ਗੁਰਬਚਨ ਸਿੰਘ ਹੈ ਕਵੀ ਦਾ ਨਾਮ ਵੀਰੋ ॥ ਸੰਪੂਰਣੰ ॥
ਪੰਨਾ:ਸੱਯਦ ਰੈਹਮੇਂ ਦੀ ਬਹਾਦਰੀ.pdf/8
ਦਿੱਖ