( ੧੦੨)
ਬਿਨ ਕਰਤਾਰ ਨ ਕਿਰਤਮ ਮਾਨੋ,
ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸ੍ਵਰ ਜਾਨੋ,
ਤਾਤ ਮਾਤ ਨ ਜਾਤਿ ਜਾਕਰ ਪੁਤ੍ਰ ਪੌਤ੍ਰ ਮੁਕੰਦ,
ਕੌਨਕਾਜ ਕਹਾਂਹਿਗੇ ਤੇ ਆਨ ਦੇਵਕਿਨੰਦ?
ਸੋ ਕਿਮ ਮਾਨਸਰੂਪ ਕਹਾਏ ?
ਸਿੱਧ ਸਮਾਧਿ ਸਾਧਕਰ ਹਾਰੇ ਕ੍ਯੋਂਹੂੂੰ ਨ ਦੇਖਨਪਾਏ.
ਜਾਂਕਰ ਰੂਪ ਰੰਗ ਨਹਿ ਜਨਿਯਤ, ਸੋ ਕਿਮ ਸ੍ਯਾਮ ਕਹੈ ਹੈ ?
(ਹਜ਼ਾਰੇ ਸ਼ਬਦ ਪਾਤਸ਼ਾਹੀ ੧੦)
ਕਾਹੇਕੋ ਏਸ ਮਹੇਸਹਿ ਭਾਖਤ
ਕਾਹੇ *ਦਿਜੇਸ ਕੋ ਏਸ ਬਖਾਨ੍ਯੋ.?
ਹੈ ਨ **ਰਘੇਸ ***ਜਦੇਸ ****ਰਮਾਪਤਿ
ਤੈੈਂ ਜਿਨ ਕੋ ਵਿਸ੍ਵਨਾਥ ਪਛਾਨ੍ਯੋ.
ਕਾਹੂੰ ਨੇ ਰਾਮ ਕਹਯੋ ਕ੍ਰਿਸ਼ਨਾ ਕਹੂੂੰ
ਕਾਹੂ ਮਨੈ ਅਵਤਾਰਨ ਮਾਨਯੋ.
ਫੋਕਟਧਰਮ ਵਿਸਾਰ ਸਭੈ
ਕਰਤਾਰਹੀ ਕੋ ਕਰਤਾ ਜਿਯ ਜਾਨਯੋ.
ਅੰਤ ਮਰੇ ਪਛਤਾਇ ਪ੍ਰਿਥੀ ਪਰ
ਜੇ ਜਗ ਮੇਂ ਅਵਤਾਰ ਕਹਾਏ.
ਰੇ ਮਨ *****ਲੈਲ ਇਕੇਲਹੀ ਕਾਲ ਕੇ
ਲਾਗਤ ਕਾਹਿ ਨ ਪਾਯਨ ਧਾਏ. ?
(੩੩ ਸਵੈਯੇ ਪਤਸ਼ਾਹੀ ੧੦)
ਦਸ ਅਵਤਾਰ ਅਕਾਰਕਰ, ਏਕੰਕਾਰ ਨ ਅਲਖ ਲਖਾਯਾ.
(ਭਾਈ ਗੁਰਦਾਸ ਜੀ)
ਹਿੰਦੂ-ਜੇ ਆਪ ਦੇ ਮਤ ਵਿੱਚ ਅਵਤਾਰਾਂ ਨੂੰ
ਈਸ਼੍ਵਰ ਰੂਪ ਨਹੀਂ ਮੰਨਿਆਂ ਔਰ ਉਨ੍ਹਾਂ ਦੀ ਉਪਾਸਨਾ
- ਬ੍ਰਹਮਾ.
- ਰਾਮਚੰਦ੍ਰ.
- ਕ੍ਰਿਸ਼ਨ.
- ਵਿਸ਼ਨੁ.
- ਚੰਚਲ.