ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ੴ ਸਤਿਗੁਰੁਪ੍ਰਸਾਦਿ
ਕਰਤਾ ਵੱਲੋਂ ਜ਼ਰੂਰੀ ਬੇਨਤੀ.
ਪ੍ਯਾਰੇ ਪਾਠਕ ਜੀ ! “ਹਮ ਹਿੰਦੂਨਹੀਂ" ਪੁਸਤਕ ਪੜ੍ਹਕੇ ਆਪ ਨੂੰ ਕੇਵਲ ਏਹ ਜਾਣਨਾ ਯੋਗ੍ਯ ਹੈ ਕਿ ਸਿੱਖ ਧਰਮ, ਹਿੰਦੂ ਆਦਿਕ ਧਰਮਾਂ ਤੋਂ ਭਿੰਨ ਹੈ, ਅਰ ਸਿੱਖ ਕੌਮ, ਹੋਰ ਕੌਮਾਂ ਦੀ ਤਰਾਂ ਇੱਕ ਜੁਦੀ ਕੌਮ ਹੈ, ਪਰ ਏਹ ਕਦੇ ਖ਼ਯਾਲ ਨਹੀਂ ਹੋਣਾ ਚਾਹੀਯੇ ਕਿ ਆਪ ਹਿੰਦੂ, ਜਾਂ ਹੋਰ ਧਰਮੀਆਂ ਨਾਲ ਵਿਰੋਧ ਕਰੋਂ, ਅਰ ਉਨ੍ਹਾਂ ਦੇ ਧਰਮਾਂ ਉੱਪਰ ਕੁਤਰਕ ਕਰੋਂ, ਅਥਵਾ ਦੇਸ਼ਭਾਈਆਂ ਨੂੰ ਆਪਣਾ ਅੰਗ ਨਾ ਮੰਨਕੇ ਜਨਮਭੂਮੀ ਤੋਂ ਸ਼੍ਰਾਪ ਲਓਂ; ਸਗੋਂ ਆਪਨੂੰ ਉਚਿਤ ਹੈ ਕਿ ਸਤਗੁਰਾਂ ਦੇ ਇਨ੍ਹਾਂ ਵਚਨਾਂ ਪਰ ਭਰੋਸਾ ਔਰ ਅਮਲ ਕਰਦੇ ਹੋਏ ਕਿ
“ਏਕ ਪਿਤਾ, ਏਕਸ ਕੇ ਹਮ ਬਾਰਿਕ"
ਔਰ-
“ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ"
ਸਭਸ ਨਾਲ ਪੂਰਣ ਪ੍ਯਾਰ ਕਰੋਂ, ਅਰ ਹਰ ਵੇਲੇ ਸਭ ਦਾ ਹਿਤ ਚਾਹੋਂ.