ਪੰਨਾ:ਹਮ ਹਿੰਦੂ ਨਹੀ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੭ )


(੬) ਸੰਧਯਾ ਤਰਪਣ
ਆਪ[1] ਗਾਯਤ੍ਰੀ ਆਦਿਕ ਦੇਵਤਿਆਂ ਦੀ ਮਹਿਮਾ
ਔਰ ਉਸਤਤਿ ਦੇ ਮੰਤ੍ਰ ਪੜ੍ਹਕੇ ਔਰ[2] ਅੰਗਨ੍ਯਾਸ
ਕਰਕੇ ਸੰਧ੍ਯਾ ਕਰਦੇ ਹੋਂ ਔਰ ਤਰਪਣ ਕਰਕੇ ਦੇਵਤਾ
ਪਿਤਰ ਆਦਿਕਾਂ ਨੂੰ ਪਾਣੀ ਦਿੰਨੇ ਹੋੋਂ.ਪਰ ਸਿੱਖ
ਧਰਮ ਵਿੱਚ ਅਜੇਹੀ ਸੰਧ੍ਯਾ ਵਰਜਿਤ ਹੈ, ਕੇਵਲ
ਵਾਹਿਗੁਰੂ ਦਾ ਆਰਾਧਨ ਔਰ ਗੁਰਬਾਣੀ ਦ੍ਵਾਰਾ ਉਸ
ਸਰਬਸ਼ਕਤਿਮਾਨ ਦਾ ਸਮਰਣ ਕਰਣਾ ਵਿਧਾਨ


  1. "ਤਤ ਸਵਿਤੁ: ਵਰੇਨ੍ਯੰ ਭਰਗੋ ਦੇਵਸ੍ਯ ਧੀ ਮਹਿ,ਧਿਯੋ
    ਯੋਨ: ਪ੍ਰਚੋਦਯਾਤ." ਹਿੰਦੂਆਂ ਦੇ ਧਰਮ ਦਾ ਮੂਲ ਆਧਾਰ ਏਹ
    ਗਾਯਤ੍ਰੀ ਮੰਤ੍ਰ ਹੈ. ਏਸ ਮੰਤ੍ਰ ਦੇ ਆਦਿ ਵਿੱਚ ਹਿੰਦੂ ਰਿਸ਼ੀਆਂਨੇ "ਓਅੰ
    ਭੂ: ਭੁਵ: ਸ੍ਵ: ਏਨਾਂ ਵਾਧੂ ਪਾਠ ਪਿੱਛੋਂ ਹੋਰ ਲਾਦਿੱਤਾ ਹੈ.
    ਗਾਯਤ੍ਰੀ ਦਾ ਅਰਥ ਏਹ ਹੈ:-
    "ਜੋ ਸੂਰਯਦੇਵਤਾ ਸਭ ਨੂੰ ਜਿਵਾਉਂਦਾ ਹੈ,ਦੁੱਖਾਂ ਤੋਂ
    ਛੁਡਾਉਂਦਾ ਹੈ, ਪ੍ਰਕਾਸ਼ਰੂਪ ਹੈ, ਬੇਨਤੀ ਕਰਣਯੋਗ੍ਯ ਹੈ, ਪਾਪਨਾਸ਼ਕ
    ਹੈ, ਜੋ ਸਾਡੀਆਂ ਬੁੱਧੀਆਂ ਨੂੰ ਪ੍ਰੇਰਦਾ ਹੈ, ਉਸ ਦਾ ਅਸੀਂ ਧ੍ਯਾਨ
    ਕਰਦੇ ਹਾਂ."
    ਅੱਜਕੱਲ ਦੇ ਕਈ ਵਿਦ੍ਵਾਨ ਹਿੰਦੂਆਂ ਨੇ ਗਾਯਤ੍ਰੀ ਦੇ ਅਰਥ
    ਪਰਮੇਸ਼੍ਵਰ ਵੱਲ ਭੀ ਲਾਏ ਹਨ, ਪਰ ਅਸਲ ਅਰਥ ਸੂਰਯ
    ਦੀ ਮਹਿਮਾ ਵਿੱਚ ਹੈਨ. ਏਹ ਗਾਯਤ੍ਰੀ ਮੰਤ੍ਰ ਵਿਸ੍ਵਾਮਿਤ੍ਰ ਦਾ ਬਣਯਾ
    ਹੋਯਾ ਹੈ.
  2. ਰਿਦਾ ਸਿਰ ਬਾਹਾਂ ਨੇਤ੍ਰ ਆਦਿਕ ਅੰਗਾਂ ਨੂੰ ਛੁਹਕੇ
    ਮੰਤ ਪੜ੍ਹਨਾ, ਚੁਟਕੀਆਂ ਔਰ ਤਾੜੀਆਂ ਬਜਾਉਣੀਆਂ.