ਪੰਨਾ:ਹਮ ਹਿੰਦੂ ਨਹੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)               
           ੧ਓ ਵਾਹਿਗੁਰੂ ਜੀ ਕੀ ਫ਼ਤਹ.


ਭੂਮਿਕਾ


ਪ੍ਯਾਰੇ ਖ਼ਾਲਸਾ ਜੀ ! ਆਪ ਮੇਰੇ ਇਸ ਲੇਖ ਨੂੰ ਦੇਖਕੇ ਅਚਰਜ ਹੋਵੋਂ ਗੇ ਅਤੇ ਪ੍ਰਸ਼ਨ ਕਰੋਂ ਗੇ ਕਿ ਖ਼ਾਲਸਾ ਤਾਂ ਬਿਨਾਂ ਸੰਸੇ ਹਿੰਦੂਆਂ ਤੋਂ ਭਿੰਨ ਹੈ,
ਫਿਰ ਇਹ ਲਿਖਣਦੀ ਕੀ ਲੋੜ ਸੀ ਕਿ"ਹਮ ਹਿੰਦੂ ਨਹੀਂ." ਔਰ ਜੇ ਐਸਾ ਲਿਖਿਆ ਹੈ, ਤਾਂ ਨਾਲ ਹੀ ਏਹ ਕਯੋਂ ਨਹੀਂ ਲਿਖਿਆ ਕਿ ਅਸੀਂ ਮੁਸਲਮਾਨ,ਈਸਾਈ ਔਰ ਬੌਧ ਆਦਿਕ ਭੀ ਨਹੀਂ ? ਇਸ ਸ਼ੰਕਾ ਦੇ ਉੱਤਰ ਵਿਚ ਏਹ ਬੇਨਤੀ ਹੈ ਕਿ ਜੋ ਸਤਗੁਰੂ ਦੇ ਪੂਰੇ ਵਿਸ੍ਵਾਸੀ ਗੁਰੁਬਾਣੀ ਅਨੁਸਾਰ ਚਲਦੇ ਹਨ ਔਰ ਖ਼ਾਲਸਾਧਰਮ ਦੇ ਨਿਯਮਾਂ ਨੂੰ ਚੰਗੀ ਤਰਾਂ ਜਾਣਦੇ ਹਨ, ਉਨ੍ਹਾਂ ਨੂੰ ਸਮਝਾਉਣ ਲਈ ਮੈਂ ਏਹ ਪੁਸਤਕ ਨਹੀਂ ਲਿਖਿਆ,ਏਹ ਗ੍ਰੰਥ ਉਨ੍ਹਾਂ ਭਾਈਆਂ ਨੂੰ ਉਪਦੇਸ਼ ਦੇਣ ਲਈ ਹੈ, ਜਿਨ੍ਹਾਂ ਪਰ ਅੱਗੇ ਲਿਖਿਆ ਇਤਿਹਾਸਕ ਦ੍ਰਿਸ਼ਟਾਂਤ ਘਟਦਾ ਹੈ, ਜਿਸ ਦਾ ਸੰਖੇਪ ਇਉਂ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਵਾਰ ਇੱਕ ਗਧੇ ਨੂੰ ਸ਼ੇਰ ਦੀ ਖੱਲ ਪਹਿਰਾਕੇ ਜੰਗਲ