ਪੰਨਾ:ਹਮ ਹਿੰਦੂ ਨਹੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)


(੭) ਸੂਤਕ ਪਾਤਕ
ਆਪ ਸੂਤਕ ਪਾਤਕ ਦੇ ਬਡੇ ਵਿਸ਼੍ਵਾਸੀ ਹੋਂ,ਏਥੋਂ
ਤਾਈਂ ਕਿ ਪਰਦੇਸ ਵਿੱਚ ਭੀ ਸੂਤਕ ਜਾ ਚਿੰਮੜਦਾ
ਹੈ, ਯਥਾ:-

ਜਿੱਥੇ ਆਪਣੇ ਸੰਬੰਧੀ ਦਾ ਮਰਨਾ ਅਥਵਾ ਪੁਤ੍ਰ ਦਾ ਜਨਮ ਸੁਣੇ,
ਓਸੇ ਵੇਲੇ ਕੱਪੜਿਆਂ ਸਮੇਤ ਪਾਣੀ ਵਿੱਚ ਗੋਤਾ ਮਾਰੇ.[1]
(ਲਘੂ ਅਤ੍ਰਿ ਸੰਹਿਤਾ, ਅ:੫)
ਪਰ ਸਤਗੁਰਾਂ ਨੇ ਇਸ ਭ੍ਰਮਰੂਪੀ ਭੂਤ ਨੂੰ ਸਿੱਖਾਂ ਵਿੱਚੋਂ
ਕੱਢਦਿੱਤਾ ਹੈ, ਦੇਖੋ ! ਪ੍ਰਮਾਣ ਲਈ ਗੁਰੁਵਾਕਯ:-

ਜੇਕਰ ਸੂਤਕ ਮੰਨੀਐ ਸਭਤੈ ਸੂਤਕ ਹੋਏ,
ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ,
ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨ ਕੋਇ,
ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭਕੋਇ,
ਸੂਤਕ ਕਿਉਕਰ ਰਖੀਐ ਸੂਤਕਿ ਪਵੈ ਰਸੋਇ


  1. ਅੱਜ ਕੱਲ ਦੇ ਲਿਖੇ ਪੜ੍ਹੇ ਹਿੰਦੂ ਭਾਈ ਆਖਿਆ ਕਰਦੇ ਹਨ
    ਕਿ ਸੂਤਕ ਪਾਤਕ ਦਾ ਮਸਲਾ ਸਿਹਤਦੇ ਕਾਯਦੇ ਮੁੱਖ ਰੱਖਕੇ ਬਣਾਯਾ
    ਗਯਾ ਹੈ, ਪਰ ਉਨ੍ਹਾਂ ਦਾ ਇਹ ਕਹਿਣਾ ਸਹੀ ਨਹੀਂ. ਸੂਤਕ ਦੇ
    ਮੰਨਣ ਵਿੱਚ ਖ਼ਾਸ ਭਰਮ ਔਰ ਅਵਿਦ੍ਯਾ ਦਾ ਸੰਬੰਧ ਹੈ, ਕ੍ਯੋਂਕਿ
    ਜਿਸ ਆਦਮੀ ਨੂੰ ਪ੍ਰਸੂਤਾ ਇਸਤ੍ਰੀ ਦੀ ਮੈਲ ਨਹੀਂ ਲੱਗੀ ਔਰ
    ਮੁਰਦੇ ਨੂੰ ਨਹੀਂ ਛੁਹਿਆ, ਓਹ ਕੇਵਲ ਕੰਨਾਂ ਤੋਂ ਸੁਣਨ ਕਰਕੇ ਹੀ
    ਪਰਦੇਸ ਬੈਠਾ ਇਤਨਾ ਅਸ਼ੁੱਧ ਹੋ ਗਯਾ ਹੈ ਕਿ ਕੱਪੜਿਆਂ ਸਣੇ
    ਪਾਣੀ ਵਿੱਚ ਗੋਤੇ ਮਾਰਦਾ ਹੈ, ਇਸ ਨੂੰ ਵਹਿਮ ਤੋਂ ਛੁੱਟ ਅਸੀਂ ਹੋਰ
    ਕੀ ਆਖ ਸਕਦੇ ਹਾਂ ?