ਪੰਨਾ:ਹਮ ਹਿੰਦੂ ਨਹੀ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੦)ਨਾਨਕ, ਸੂਤਕ ਏਵ ਨ ਉਤਰੈ ਗਿਆਨ ਉਤਾਰੈ ਧੌਇ,
ਮਨਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ,
ਅਖੀਂ ਸੂਤਕ ਵੇਖਣਾ ਪਰਤ੍ਰਿਅ ਪਰਧਨ ਰੂਪ
ਕੰਨੀ ਸੂਤਕ ਕਨਪੈ[1] ਲਾਇਤਬਾਰੀ ਖਾਹਿ,
ਨਾਨਕ, ਹੰਸਾਆਦਮੀ ਬਧੇ ਜਮਪੁਰ ਜਾਹਿ.
ਸਭੋ ਸੂਤਕ ਭਰਮ ਹੈ ਦੂਜੈ ਲਗੈਜਾਇ,
ਜੰਮਣ ਮਰਣਾ ਹੁਕਮ ਹੈ ਭਾਣੈ ਆਵੈ ਜਾਇ,
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ,
ਨਾਨਕ, ਜਿਨੀ ਗੁਰਮੁਖਿ ਬੁਝਿਆ, ਤਿਨਾ ਸੂਤਕੁ ਨਾਹਿ.
                        (ਵਾਰ ਆਸਾ ਮਹਲਾ ੧)
ਮਨ ਕਾ ਸੂਤਕ ਦੂਜਾਭਾਉ,
ਭਰਮੇ ਭੂਲਾ ਆਵਉ ਜਾਉ.
ਮਨਮੁਖ ਸੂਤਕ ਕਬਹਿ ਨ ਜਾਇ,
ਜਿਚਰ ਸਬਦ ਨ ਭੀਜੈ ਹਰਿ ਕੈ ਨਾਇ.
ਸਭੋ ਸੂਤਕ ਜੇਤਾ ਮੋਹ ਅਕਾਰ,
ਮਰ ਮਰ ਜੰਮੈ ਵਾਰੋਵਾਰ.
ਸੂਤਕ ਅਗਨਿ ਪਉਣੈ ਪਾਣੀ ਮਾਹਿ,
ਸੂਤਕ ਭੋਜਨ ਜੇਤਾ ਕਿਛੁ ਖਾਹਿ.
ਸੂਤਕ ਕਰਮ ਨ ਪੂਜਾ ਹੋਇ,
ਨਾਮ ਰਤੇ ਮਨ ਨਿਰਮਲ ਹੋਇ.
ਸਤਗੁਰੁ ਸੇਵਿਐ ਸੂਤਕ ਜਾਇ,
ਮਰੈ ਨ ਜਨਮੈ ਕਾਲ ਨ ਖਾਇ.(ਗਉੜੀ ਮ: ੩)
ਜਲ ਹੈ ਸੂਤਕ ਥਲ ਹੈ ਸੂਤਕ, ਸੂਤਕਿ ਓਪਤਿ ਹੋਈ,
ਜਨਮੇ ਸੂਤਕ ਮੂਏ ਫੁਨ ਸੂਤਕ, ਸੂਤਕ[2] ਪਰਜ ਵਿਗੋਈ,
ਕਹੁ ਰੇ ਪੰਡੀਆ! ਕਉਨ ਪਵੀਤਾ!  1. ਚੁਗਲੀ.
  2. ਪ੍ਰਜਾ.