ਪੰਨਾ:ਹਮ ਹਿੰਦੂ ਨਹੀ.pdf/154

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨ )



(੮) ਚੌਂਕਾ ਕਾਰ.
ਆਪ ਚੌਂਕਾ ਕਾਰ ਆਦਿਕ ਦੀ ਬਡੀ ਪਾਬੰਦੀ
ਰਖਦੇ ਹੋਂ,[1] ਵਸਤ੍ਰਾਂ ਸਣੇ ਭੋਜਨ ਖਾਣਾ ਬੁਰਾ ਸਮਝਦੇ
ਹੋਂ, ਛੂਤਛਾਤ ਦਾ ਹੱਦੋਂ ਵਧਕੇ ਭਰਮ ਕਰਦੇ ਹੋਂ,
ਜੇਹਾਕਿ ਆਪ ਦੇ ਧਰਮਪੁਸਤਕਾਂ ਤੋਂ ਸਿੱਧ ਹੈ:-

ਦੇਵਤੇ ਚੌਂਕੇ ਅਤੇ ਕਾਰ ਦੇ ਹੀ ਆਸਰੇ ਜੀਊਂਦੇ ਹਨ, ਜੇ
ਗੋਹੇ ਦਾ ਚੌਂਕਾ ਪਾਕੇ ਕਾਰ ਨਾ ਕੱਢੀ ਜਾਵੇ ਤਾਂ ਰਾਖਸ ਅੰਨ ਦਾ
ਰਸ ਲੈਜਾਂਦੇ ਹਨ[2] (ਲਘੂ ਅਤ੍ਰਿ ਸੰਹਿਤਾ ਅ : ੫)
ਉਮਰ ਵਧਾਉਣੀ ਹੋਵੇ ਤਾਂ ਪੂਰਬ ਵੱਲ ਮੂੰਹ ਕਰਕੇ,
ਯਸ ਵਾਸਤੇ ਦੱਖਣ, ਧਨ ਦੀ ਪ੍ਰਾਪਤੀ ਵਾਸਤੇ ਪੱਛਮ, ਔਰ
ਸੱਚ ਦੀ ਪ੍ਰਾਪਤੀ ਵਾਸਤੇ ਉੱਤਰ ਵੱਲ ਮੂੰਹ ਕਰਕੇ ਭੋਜਨ
ਕਰਣਾ[3]

ਜੋ ਕੱਪੜੇ ਨਾਲ ਸਿਰ ਢਕਕੇ, ਦੱਖਣ ਵੱਲ ਮੂੰਹ ਕਰਕੇ


  1. ਸਿਖਾਂ ਵਿਚ ਭੀ ਪਵਿਤ੍ਰਤਾ ਦਾ ਖਯਾਲ ਪੂਰਾ ਹੈ, ਸਗੋਂ
    ਸ੍ਵੱਛਤਾ ਸਿੱਖਮਤ ਵਿੱਚ ਸਭ ਤੋਂ ਵਿਸ਼ੇਸ਼ ਹੈ, ਪਰ ਵਹਿਮੀ
    ਖ਼ਯਾਲਾਤ ਨਹੀਂ ਹਨ.
  2. .ਜੇ ਏਹ ਗੱਲ ਸੱਚ ਹੋਵੇ ਤਾਂ ਹਿੰਦੂਆਂ ਤੋਂ ਬਿਨਾਂ ਹੋਰ
    ਸਾਰੀਆਂ ਕੌਮਾਂ ਦੇ ਲੋਕ ਥੋੜੇ ਦਿਣਾਂ ਵਿੱਚ ਹੀ ਭੁੱਖ ਦੇ ਮਾਰੇ ਮਰਜਾਣ,
    ਔਰ ਖਾਧੇਹੋਏ ਅੰਨ ਦਾ ਕੁਛ ਭੀ ਆਧਾਰ ਨਾ ਹੋਵੇ, ਕ੍ਯੋਂਕਿ
    ਚੌਂਕੇ ਨਾਂ ਦੇਣ ਕਰਕੇ ਅੰਨ ਦਾ ਰਸ ਰਾਖਸ ਲੈ ਜਾਂਦੇ ਹਨ, ਔਰ
    ਪਿੱਛੇ ਕੇਵਲ ਫੋਗ ਰਹਿ ਜਾਂਦਾ ਹੈ.
  3. ਇਸ ਗੁਪਤਭੇਤ ਦੇ ਜਾਣੂ ਹੋਣਪਰ ਭੀ ਹਿੰਦੂ ਥੋੜੀ
    ਉਮਰ ਵਾਲੇ ਅਰ ਨਿਰਧਨ ਦੇਖੇ ਜਾਂਦੇ ਹਨ.
     ਚਾਹੀਏ. (ਮਨੂ ਅ : ੨, ਸ਼ : ੫੨)