ਪੰਨਾ:ਹਮ ਹਿੰਦੂ ਨਹੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੩ )




ਔਰ ਜੁੱਤੀ ਪਹਿਰ ਕੇ ਰੋਟੀ ਖਾਂਦਾ ਹੈ ਉਸ ਦੇ ਭੋਜਨ ਨੂੰ ਰਾਖਸ
ਖਾਜਾਂਦੇ ਹਨ. (ਮਨੂ ਅ, ੩, ਸ਼ ੨ ੩੨)

ਭੋਜਨ ਕਰਣ ਵੇਲੇ ਪੈਰ ਗਿੱਲੇ ਹੋਣੇ ਲੋੜੀਏ, ਵਸਤ੍ਰ ਨਾਲ
ਪੂੰਝ ਕੇ ਖ਼ੁਸ਼ਕ ਕਰਲੈਣੇ ਮਹਾਂ ਪਾਪ ਹੈ. (ਲਘੁ ਅਤ੍ਰਿ ਸੰਹਿਤਾ ਅ : ੫)
ਖੱਬੇ ਹੱਥ ਨਾਲ ਖਾਣਾ ਸ਼ਰਾਬ ਪੀਣੇ ਤੁਲ੍ਯ ਹੈ.
                                 (ਵ੍ਰਿਧ ਅਤ੍ਰਿ ਸੰਹਿਤਾ, ਅ: ੫)
ਜੇ[1] ਲੋਹੇ ਦੇ ਭਾਂਡੇ ਵਿੱਚ ਅੰਨ ਦਿੱਤਾਜਾਵੇ,ਤਾਂ ਅੰਨ ਵਿਸ਼ਟਾ
ਤੁਲ੍ਯ ਹੁੰਦਾ ਹੈ ਔਰ ਖਾਣਵਾਲਾ ਨਰਕ ਨੂੰ ਜਾਂਦਾ ਹੈ, (ਅਤ੍ਰਿ ਸੰਹਿਤਾ)
ਜੇ ਬ੍ਰਾਹਮਣ ਦਰਖਤ ਪਰ ਚੜ੍ਹਿਆ ਹੋਯਾ ਫਲ ਖਾਂਦਾ ਹੋਵੇ
ਔਰ ਦਰਖਤ ਦੀ ਜੜ ਨੂੰ ਚੰਡਾਲ ਛੋਹ ਦੇਵੇ, ਤਾਂ ਬ੍ਰਾਹਮਣ ਨੂੰ
ਸ਼ੁੱਧੀ ਲਈ ਪ੍ਰਾਯਸ਼ਚਿਤ ਕਰਣਾ ਚਾਹੀਏ. (ਲਘੂ ਅਤ੍ਰਿ ਸੰਹਿਤਾ ਅ : ੫)
ਲਸਨ ਗਾਜਰ ਗੱਠਾ ਖੁੰਬ ਔਰ ਰੇਹ (ਖਾਤ) ਪਾਕੇ ਪੈਦਾ
ਕੀਤਾ ਸਾਗ ਨਾ ਖਾਵੇ, ਦੇਵਤਾ ਨੂੰ ਚੜ੍ਹਾਏ ਬਿਨਾ ਮਾਸ ਨਾ ਖਾਵੇ,
ਜੇ ਮਾਸ ਖਾਣਾ ਹੋਵੇ ਤਾਂ ਪਾਠੀਨ ਔਰ ਰੋਹੂ ਮੱਛੀ ਦਾ ਖਾਵੇ, ਹੋਰ
ਮੱਛੀ ਨਾ ਖਾਵੇ. ਸੇਹ ਗੋਹ ਕੱਛੂ ਸਹਾ ਔਰ ਊਠ ਬਿਨਾਂ ਸ਼ੰਕਾ ਖਾਵੇ.
                                   (ਮਨੂ, ਅ,੫,ਸ਼ ੫ ਤੋਂ ੪੧)
ਗੁਰੁਮਤ ਵਿੱਚ ਚੌਂਕੇ ਔਰ ਕਾਰ ਵਿਸ਼ਯ ਏਹ
ਬਚਨ ਹੈਨ:-

ਦੇਕੈ ਚਉਕਾ ਕਢੀ ਕਾਰ,
ਉਪਰ ਆਇ ਬੈਠੇ ਕੂੜਿਆਰ.
ਮਤ ਭਿਟੈ, ਵੇ ਮਤ ਭਿਟੈ!
ਇਹੁ ਅੰਨ ਅਸਾਡਾ ਫਿਟੈ.


  1. ਸਾਡੇ ਮਤ ਵਿੱਚ ਸਰਬਲੋਹ ਸਭ ਧਾਤਾਂ ਤੋਂ ਉੱਤਮ ਧਾਤੁ
    ਹੈ, ਜਿਸ ਵਿੱਚ ਅੰਮ੍ਰਿਤ ਤਯਾਰ ਕੀਤਾਜਾਂਦਾ ਹੈ.