( ੧੪੪)
ਤਨਫਿਟੈ, ਫੇੜ ਕਰੇਨ,
ਮਨਜੂਠੈ ਚੁਲੀ ਭਰੇਨ.
ਕਹੁ ਨਾਨਕ ਸਚੁ ਧਿਆਈਐ,
ਸੁਚ ਹੋਵੈ, ਤਾ ਸਚੁ ਪਾਈਐ.*(ਵਾਰ ਆਸਾ ਮਃ ੧)
○ਝੂਠੇ ਚਉਕੇ ਨਾਨਕਾ :ਸਚਾ ਏਕੋ ਸੋਇ. (ਵਾਰ ਮਾਰੂ ਮ: ੧)
ਕੁਬੁਧਿ ਡੂਮਣੀ, ਕੁਦਇਆ ਕਸਾਇਣ,
ਪਰਨਿੰਦਾ ਘਟ ਚੂਹੜੀ, ਮੁਠੀ ਕ੍ਰੋਧ ਚੰਡਾਲ
ਕਾਰੀ ਕਢੀ ਕਿਆਥੀਐ, ਜਾ ਚਾਰੇ ਬੈਠੀਆਂ ਨਾਲ ?
ਸਚ ਸੰਜਮ ਕਰਣੀ ਕਾਰਾ, ਨਾਵਣ ਨਾਉ ਜਪੇਹੀ.
ਨਾਨਕ ਅਗੈ† ਉਤਮ ਸੇਈ ਜਿ ਪਾਪਾਂ ਪੰਦ ਨ ਦੇਹੀ.
(ਵਾਰ ਸ੍ਰੀਰਾਗ ਮ: ੩)
ਬਿਨੁ ਨਾਵੈ ਸੂਤਕ ਜਗ ਛੋਤ.‡ (ਆਸਾ ਮਹਲਾ ੧)
ਕਹੁ, ਪੰਡਿਤ ! ਸੂਚਾ ਕਵਨ ਠਾਉ,
ਜਹਾਂ ਬੈਸ ਹਉ ਭੋਜਨ ਖਾਉ ?
ਗੋਬਰ ਜੂਠਾ, ਚਉਕਾ ਜੂਠਾ, ਜੂਠੀ ਦੀਨੀ ਕਾਰਾ,
ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਬਿਚਾਰਾ.
(ਬਸੰਤ ਕਬੀਰ )
*ਜੇ ਮਨ ਵਿਚ ਸੱਚ ਹੋਵੇ,ਤਦ ਪਵਿਤ੍ਰਤਾ ਪ੍ਰਾਪਤ ਹੁੰਦੀ ਹੈ.
ਇਸ ਬਿਨਾ ਸਭ ਜੂਠ ਹੈ. ○ਜੂਠੇ.:ਸੁੱਚਾ.
†ਉੱਤਮ (ਪਵਿਤ੍ਰ)ਓਹ ਆਦਮੀ ਹਨ ਜੋ ਲੋਕਾਂ ਨੂੰ ਪਾਪਾਂ ਦਾ ਉਪਦੇਸ਼ ਨਹੀਂ ਦਿੰਦੇ, ਜੋ ਠੱਗੀ ਦਾ ਉਪਦੇਸ਼ ਦੇਕੇ ਲੁੁੱਟਣਦੀ ਕਰਦੇ ਹਨ, ਓਹ ਮਹਾਂ ਅਪਵਿਤ੍ਰ ਹਨ.
‡ਛੂਤਛਾਤ. ਸਿੱਖਾਂ ਵਿੱਚ ਅਪਵਿਤ੍ਰਤਾ ਦੀ ਛੂਤ ਹੈ, ਕਿਸੇ ਜਾਤੀ ਦੀ ਛੂਤ ਨਹੀਂ.