ਪੰਨਾ:ਹਮ ਹਿੰਦੂ ਨਹੀ.pdf/157

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੫)


ਲੰਗਰ ਮੇਂ ਨਾ ਗੋਹਾ ਬਾਲੇ, ਨਾ ਗੋਹੇ ਕਾ ਚੌਂਕਾ ਦੇਵੇ.[1]
                              (ਰਹਿਤਨਾਮਾ ਭਾਈ ਚੌਪਾ ਸਿੰਘ)
ਚਤੁਰ ਵਰਣ ਇਕਦੇਗ ਅਹਾਰਾ,
ਇਕਸਮ ਸੇਵਹਿੰ ਧਰ ਉਰ ਪ੍ਯਾਰਾ.
                           (ਗੁਰਪ੍ਰਤਾਪ ਸੂ. ਰਾਸਿ.੧ ਅ ੪੩)
ਪ੍ਰਸਾਦ ਜਬ ਤ੍ਯਾਰ ਹੋਇ, ਏਕ ਜਗਹ ਅੱਛੀ ਬਨਾਇਕੈ
ਸ਼ਤਰੰਜੀ ਕੰਬਲ ਲੋਈ ਕਿਛ ਹੋਰ ਕੱਪੜਾ ਹੋਵੈ ਬਿਛਾਏ, ਤਿਸ ਪਰ
ਬੈਠਕੇ ਕੱਪੜਿਆਂ ਨਾਲ ਛਕੈ,ਚਉਂਕੇ ਕਾ ਭਰਮ ਨਾ ਕਰੇ, "ਖਾਣਾ
ਪੀਣਾ ਪਵਿਤ੍ਰਹੈ ਦਿਤੋਨੁ ਰਿਜਕੁ ਸੰਬਾਹਿ” ਉਸਵਖਤ ਧਯਾਨ[2] ਪਰਮ-
ਗੁਰੂ ਕਾ ਕਰੈ. ਜੋ ਕੋਈ ਉਸ ਵੇਲੇ[3]. ਤਲਬਦਾਰ ਆਵੈ ਤਾਂ
ਉਸ ਨੂੰ ਆਦਰ ਨਾਲ ਖੁਲਾਵੈ ਖੁਸ਼ੀ ਲੇਵੇ. ਖਟਕਰਮੀ ਜੋ ਕਹਿਤੇ ਹੈਂ
ਕਿ ਅਮੁਕਾ ਅੰਨ ਖਾਈਏ,ਅਮੁਕਾ ਨਾ ਖਾਈਏ, ਸੋ ਸਭ ਭਰਮ ਹੈ.
ਅੰਨ ਸਭ ਪਵਿਤ੍ਰ ਹੈ, ਇਕ ਏਹ ਖਾਣੇਵਾਲਾ ਅਪਵਿਤ੍ਰ ਹੈ. ਜੋ
ਆਪਣੀ ਦੇਹੀ ਮਾਫਕ ਹੋਵੇ ਸੋ ਖਾਏ, ਪਰ ਗੁਰੂ ਤੋਂ ਵਿਮੁਖ ਔਰ
ਹੰਕਾਰੀ ਦਾ ਅੰਨ ਨਾ ਖਾਏ. (ਪ੍ਰੇਮ ਸੁਮਾਰਗ)
ਦਬਿਸਤਾਨ ਮਜ਼ਾਹਬ ਵਿੱਚ ਲਿਖਿਆ ਹੈ:-
ਸਿੱਖਾਂ ਵਿਚ ਹਿੰਦੂਆਂਜੇਹਾ ਖਾਣ ਪੀਣ ਦਾ ਬੰਧਨ  1. ਇਸ ਤੋਂ ਏਹ ਨਹੀਂ ਸਮਝਣਾ ਕਿ ਗ੍ਰਿਹਸਥੀਲੋਕ ਪਾਥੀਆਂ
    ਦਾ ਭੀ ਤ੍ਯਾਗ ਕਰਦੇਨ, ਸਿੱਧਾਂਤ ਏਹ ਹੈ ਕਿ ਧਾਰਮਿਕ ਰੀਤੀਆਂ
    ਲਈਂ ਜੋ "ਮਹਾਂਪ੍ਰਸਾਦ"(ਕੜਾਹਪ੍ਰਸਾਦ)ਤਯਾਰ ਕੀਤਾ ਜਾਵੇ ਉਸ
    ਸਮਯ ਲੰਗਰ ਵਿੱਚ ਗੋਬਰ ਦਾ ਪੂਰਣ ਤ੍ਯਾਗ ਚਾਹੀਏ.
  2. ਵਾਹਿਗੁਰੂ.
  3. ਪ੍ਰਸ਼ਾਦ ਦੀ ਲੋੜ ਵਾਲਾ