ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੬)
ਨਹੀਂ, ਇੱਕ ਬਾਰ ਪ੍ਰਤਾਪ ਮੱਲ[1] ਗ੍ਯਾਨੀ ਨੇ ਇਕ ਹਿੰਦੂ ਮੁੰਡੇ ਨੂੰ
ਮੁਸਲਮਾਨ ਹੁੰਦਾ ਵੇਖਕੇ ਆਖਿਆ ਸੀ ਕਿ ਜੇ ਤੂੰ ਖਾਣ ਪੀਣ ਦੇ
ਬੰਧਨ ਤੋਂ ਦੁਖੀ ਹੋਕੇ ਮੁਸਲਮਾਨ ਬਣਦਾ ਹੈਂ ਤਾਂ ਗੁਰੂ ਦਾ ਸਿੱਖ
ਕਯੋਂ ਨਹੀਂ ਬਣ ਜਾਦਾ.?
ਗੁਰੂ ਸਾਹਿਬ ਨੇ ਇੱਕ ਸੂਤ੍ਰ ਵਿੱਚ ਹੀ ਖਾਣ ਪੀਣ
ਦਾ ਝਗੜਾ ਮੁਕਾ ਦਿੱਤਾ ਹੈ; ਯਥਾ:-
ਬਾਬਾ! ਹੋਰ ਖਾਣਾ ਖੁਸੀ ਖੁਆਰ,
ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲੈ ਵਿਕਾਰੁ.
(ਸਿਰੀਰਾਗੁ ਮ:੧) .
ਅਰਥਾਤ-ਓਹ ਖਾਣਾ ਨਾ ਖਾਓ ਜਿਸ ਨਾਲ
ਸ਼ਰੀਰ ਨੂੰ ਪੀੜਾ ਹੋਵੇ ਅਤੇ ਮਨ ਵਿਕਾਰਾਂ ਵਿੱਚ
ਪ੍ਰਵਿਰਤੇ.
- ↑ ਏਹ ਵਾਸਤਵ ਵਿੱਚ ਗ੍ਯਾਨੀ ਨਹੀਂ ਸੀ, ਅੱਜ ਕੱਲ ਦੇ
ਗੁਲਾਬਦਾਸੀਆਂ ਜੇਹੇ ਖ੍ਯਾਲਾਤ ਰੱਖਣਵਾਲਾ ਸੀ. ਅਸੀਂ ਉਸ ਦੇ
ਕਥਨ ਦਾ ਕੇਵਲ ਸਿੱਧਾਂਤ ਗ੍ਰਹਿਣ ਕੀਤਾ ਹੈ. ਕਿ ਉਸ ਵੇਲੇ ਸਿੱਖਾਂ
ਦੇ ਖਾਨ ਪਾਨ ਬਾਬਤ ਪਬਲਿਕ ਦਾ ਕੀ ਖ਼ਯਾਲ ਸੀ.