ਪੰਨਾ:ਹਮ ਹਿੰਦੂ ਨਹੀ.pdf/159

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੭ )(੯) ਵ੍ਰਤ


ਆਪ ਦੇ ਮਤ ਵਿੱਚ ਏਕਾਦਸੀ ਜਨਮਅਸ਼ਟਮੀ
ਆਦਿਕ ਅਨੇਕ ਵ੍ਰਤ ਰੱਖਣੇ ਵਿਧਾਨ ਹਨ, ਪਰ ਸਿੱਖ
ਧਰਮ ਦੀ ਏਨ੍ਹਾਂ ਕਰਮਾਂ ਬਾਬਤ ਇਹ ਆਗ੍ਯਾਹੈ:-

ਅੰਨ ਨ ਖਾਹਿ ਦੇਹੀ ਦੁਖ ਦੀਜੈ,
ਬਿਨ ਗੁਰ ਗਿਆਨ ਤ੍ਰਿਪਤ ਨਹਿ ਥੀਜੈ. (ਰਾਮਕਲੀ ਮਹਲਾ ੧)
ਮਨ ਸੰਤੋਖ ਸਰਬ ਜੀਅ ਦਇਆ,
ਇਨ ਬਿਧ ਬਰਤ ਸੰਪੂਰਨ ਭਇਆ.(ਗਉੜੀ ਥਿਤੀ ਮਹਲਾ ੫)
ਬਰਤ ਨ ਰਹਉ, ਨ ਮਹ[1] ਰਮਦਾਨਾ,
ਤਿਸ ਸੇਵੀ ਜੋ ਰਖੈ ਨਿਦਾਨਾ. (ਭੈਰਉ ਮਹਲਾ ੫)
ਨਉਮੀ ਨੇਮ ਸਚ ਜੇ ਕਰੈ,
ਕਾਮ ਕ੍ਰੋਧ ਤ੍ਰਿਸ਼ਨਾ ਉਚਰੈ.
ਦਸਮੀ ਦਸੇ ਦੁਆਰ ਜੇ ਠਾਕੈ,
ਏਕਾਦਸੀ ਏਕਕਰ ਜਾਣੈ.
ਦੁਆਦਸੀ ਪੰਚ ਵਸਗਤਿ ਕਰਰਾਖੈ, ਤਉ ਨਾਨਕ ਮਨ ਮਾਨੈ .
ਐਸਾ ਵਰਤ ਰਹੀਜੈ, ਪਾਂਡੇ! ਹੋਰ ਬਹੁਤ ਸਿਖ, ਕਿਆ ਦੀਜੈ ?
                                      (ਵਾਰ ਸਾਰੰਗ ਮਃ ੩)
ਛੋਡਹਿ ਅੰਨ ਕਰਹਿ ਪਾਖੰਡ,
ਨਾ ਸੋਹਾਗਣਿ ਨਾ ਓਹਿ ਰੰਡ.
ਜਗ ਮਹਿ ਬਕਤੇ ਦੂਧਾਧਾਰੀ,
ਗੁਪਤੀ ਖਾਵਹਿ ਵਟਿਕਾ ਸਾਰੀ.


  1. ਨਾ ਰਮਜ਼ਾਨ ਦਾ ਮਹੀਨਾ.