ਪੰਨਾ:ਹਮ ਹਿੰਦੂ ਨਹੀ.pdf/160

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੮)


ਅੰਨੈ ਬਿਨਾ ਨ ਹੋਇ ਸਕਾਲ,
ਤਜਿਐ ਅੰਨ ਨ ਮਿਲੈ ਗੁਪਾਲ. (ਗੌੌਂਡ ਕਬੀਰ)
ਸਗਲੀ ਥੀਤ ਪਾਸ ਡਾਰਰਾਖੀ,
ਅਸਟਮਿ ਥੀਤ ਗੋਬਿੰਦ ਜਨਮਾਸੀ!
ਭਰਮ ਭੁਲੇ ਨਰ ਕਰਤ ਕਚਰਾਇਣ,
ਜਨਮ ਮਰਣ ਤੇ ਰਹਿਤ ਨਾਰਾਇਣ.
ਕਰ ਪੰਜੀਰ ਖਵਾਇਓ ਚੋਰ,
ਓਹ ਜਨਮ ਨ ਮਰੈ, ਰੇ ਸਾਕਤ ਢੋਰ.!
ਸਗਲ ਪਰਾਧ ਦੇਹ ਲੋਰੋਨੀ,
ਸੋ ਮੁਖ ਜਲਉ ਜਿਤ ਕਹਹਿ "ਠਾਕਰ ਜੋਨੀ".
ਜਨਮ ਨ ਮਰੈ, ਨ ਆਵੈ ਨ ਜਾਇ,
ਨਾਨਕ ਕਾ ਪ੍ਰਭੁ ਰਹਿਓ ਸਮਾਇ. (ਭੈਰਉ ਮ: ੫)
ਆਦਿਤ ਸੋਮ ਭੌਮ ਬੁਧਹੂ ਬ੍ਰਿਹਸਪਤਿ
ਸੁਕਰ ਸਨੀਚਰ ਸਾਤੋਂ ਵਾਰ ਬਾਂਟਲੀਨ ਹੈ,
ਥਿੱਤ ਪੱਖ ਮਾਸ ਰੁਤ ਲੋਗਨ ਮੇਂ ਲੋਗਾਚਾਰ
ਏਕ ਏਕੰਕਾਰ ਕੋ ਨ ਕੋਊ ਦਿਨ ਦੀਨ ਹੈ,
ਜਨਮਅਸ਼ਟਮੀ ਰਾਮਨੌਮੀ ਏਕਾਦਸੀ ਭਈ
ਦੁਆਦਸੀ ਚਤੁਰਦਸੀ ਜਨਮ ਏ ਕੀਨ ਹੈ,
ਪਰਜਾ[1] ਉਪਾਜਨ ਕੋ ਨ ਕੋਊ ਪਾਵੈ ਦਿਨ
ਅਜੋਨੀ ਜਨਮਦਿਨ ਕਹੋ ਕੈਸੇ ਚੀਨ ਹੈ.?
ਜਾਂਕੋ ਨਾਮ ਹੈ ਅਜੋਨੀ ਕੈਸੇਕੈ ਜਨਮ ਲੇਤ?
ਇਹੀ ਜਾਨ ਜਨਮ ਵ੍ਰਤ ਅਸ਼ਟਮੀ ਕੋ ਕੀਨੋ ਹੈ?
ਜਾਂ ਕੋ ਜਗਜੀਵਨ ਅਕਾਲ ਅਬਿਨਾਸੀ ਨਾਮ
ਕੈਸੇਕੈ ਬਧਿਕ ਮਾਰ੍ਯੋ ਅਪਜਸ ਲੀਨੋ ਹੈ ?


  1. ਪ੍ਰਜਾ ਉਤਪੰਨ ਕਰਣਵਾਲਾ (ਕਰਤਾਰ)