ਪੰਨਾ:ਹਮ ਹਿੰਦੂ ਨਹੀ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੩)


(੧੦) ਮੁਹੂਰਤ ਤਿਥਿ ਵਾਰ ਸਗਨ.

ਆਪ ਮੁਹੂਰਤ ਸ਼ਕੁਨ ਤਿਥਿ ਔਰ ਵਾਰ ਆਦਿ-
ਕਾਂ ਦੇ ਵਿਸ੍ਵਾਸੀ ਹੋਕੇ ਕਈ ਪ੍ਰਕਾਰ ਦਾ ਚੰਗਾ ਮੰਦਾ
ਫਲ ਮੰਨਦੇ ਹੋਂ,[1] ਪਰ ਸਿੱਖਧਰਮ ਵਿੱਚ ਇਨ੍ਹਾਂ
ਭਰਮਾਂ ਦਾ ਤ੍ਯਾਗ ਹੈ:-

ਸੋਈ ਸਾਸਤ ਸਉਣ ਸੋਇ ਜਿਤੁ ਜਪੀਐ ਹਰਿਨਾਉ.
                          (ਸਿਰੀ ਰਾਗ ਮਹਲਾ ੫)
ਸਗਨ ਅਪਸਗਨ ਤਿਸ ਕਉ ਲਗਹਿ ਜਿਸ ਚੀਤ ਨ ਆਵੈ.
                                  (ਆਸਾ ਮਹਲਾ ੫)
ਪ੍ਰਭੂ ਹਮਾਰੈ ਸਾਸਤਸਉਣ,[2]
*ਸੂਖ ਸਹਜ ਆਨੰਦ ਗ੍ਰਿਹਭਉਣ[3] (ਭੈਰਉ ਮ: ੫)
ਨਾਮ ਹਮਾਰੈ ਸਉਣ ਸੰਜੋਗ.[4] (ਭੈਰਉ ਮਃ ੫ )
ਛਨਿਛਰਵਾਰ ਸਉਣਸਾਸਤ ਵੀਚਾਰ,
ਹਉਮੈ ਮੇਰਾ ਭਰਮੈ ਸੰਸਾਰ.
ਮਨਮੁਖ ਅੰਧਾ ਦੂਜੈਭਾਇ,


  1. ਜੋਤਿਸ਼ ਦੇ ਗ੍ਰੰਥ ਏਨ੍ਹਾਂ ਵਹਿਮਾਂ ਨਾਲ ਭਰੇ ਪਏ ਹਨ,ਜੇ ਕੋਈ
    ਉਨ੍ਹਾਂ ਅਨੁਸਾਰ ਆਪਣੇ ਬਿਵਹਾਰ ਕਰਣਾ ਚਾਹੇ ਤਾਂ ਇੱਕ ਦਿਣ
    ਭੀ ਸੁਖ ਨਾਲ ਸੰਸਾਰ ਪਰ ਜੀਵਨ ਨਹੀਂ ਬਿਤਾ ਸਕਦਾ. ਇਤਿਹਾਸ
    ਦੱਸ ਰਹੇ ਹਨ ਕਿ ਕਈ ਅਜੇਹੇ ਜੰਗ, ਜੋ ਹਿੰਦੂ ਅਰ ਮੁਸਲਮਾਨਾਂ
    ਦੀ ਕਿਸਮਤ ਦਾ ਫ਼ੈਸਲਾ ਕਰਣਵਾਲੇ ਸੇ, ਏਨ੍ਹਾਂ ਮਹੂਰਤਾਂ
    ਨੇ ਹੀ ਮੁਸਲਮਾਨਾਂ ਨੂੰ ਜਿਤਾਏ, ਔਰ ਮੁਹੂਰਤੀਏ ਹੱਥ ਮਲਦੇ
    ਹੀ ਰਹਿਗਏ.
  2. ਸ਼ਕੁਨਸ਼ਾਸਤ੍ਰ.
  3. ਗ੍ਰਹਚਕ੍ਰ.
  4. ਲਗਨ.