ਪੰਨਾ:ਹਮ ਹਿੰਦੂ ਨਹੀ.pdf/166

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੪)


ਜਮਦਰ ਬਾਂਧਾ ਚੋਟਾ ਖਾਇ.
ਗੁਰੁਪਰਸਾਦੀ ਸਦਾਸੁਖ ਪਾਏ,
ਸਚ ਕਰਣੀ ਸਾਚਲਿਵ ਲਾਏ,
ਥਿਤੀ ਵਾਰ ਸਭ ਸਬਦ ਸੁਹਾਏ,
ਸਤਗੁਰੁ ਸੇਵੇ ਤਾਂ ਫਲ ਪਾਏ.
ਥਿਤੀ ਵਾਰ ਸਭ ਆਵਹਿ ਜਾਹਿ,
ਗੁਰੁਸਬਦ ਨਿਹਚਲ ਸਦਾ ਸਚ ਸਮਾਹਿ.
ਥਿਤੀ ਵਾਰ ਤਾਂ, ਜਾਂ ਸਚ ਰਾਤੇ,
ਬਿਨੁ ਨਾਵੈ ਸਭ ਭਰਮਹਿ ਕਾਚੇ .
ਮਨਮੁਖ ਮਰਹਿ ਮਰ[1] ਬਿਗਤੀ ਜਾਹਿ,
ਏਕ ਨ ਚੇਤਹਿ ਦੂਜੈ ਲੋਭਾਹਿ.
ਐਥੈ ਸੁਖ ਨ ਆਗੈ ਹੋਇ,
ਮਨਮੁਖ ਮੁਏ ਅਪਣਾ ਜਨਮ ਖੋਇ.
ਸਤਗੁਰੁ ਸੇਵੇ ਭਰਮੁ ਚੁਕਾਏ,
ਘਰਹੀ ਅੰਦਰ ਸਚਮਹਿਲ ਪਾਏ.
ਆਪੇ ਪੂਰਾ ਕਰੇ ਸੁ ਹੋਇ,
ਏਹ ਥਿਤੀ ਵਾਰ ਦੂਜਾ ਦੋਇ.
ਸਤਗੁਰੁ ਬਾਝਹੁ ਅੰਧਗੁਬਾਰ.
ਥਿਤੀ ਵਾਰ ਸੇਵਹਿ ਮੁਗਧਗਵਾਰ
ਨਾਨਕ ਗੁਰਮੁਖ ਬੂਝੈ ਸੋਝੀਪਾਇ,


  1. ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਜੋ ਲੋਕ ਕਹਿੰਦੇ ਹਨ
    ਕਿ ਇਸ ਤਿਥੀ ਵਿੱਚ ਮਰੇ ਤੋਂ ਮੁਕਤੀ ਹੁੰਦੀ ਹੈ ਔਰ ਇਸ ਤਿਥੀ
    ਵਿੱਚ ਅਪਗਤੀ, ਓਹ ਅਗ੍ਯਾਨੀ ਹਨ. ਜੋ ਵਾਹਗੁਰੂ ਤੋਂ ਵਿਮੁਖ
    ਹਨ ਓਹੀ ਅਪਗਤੀ ਨੂੰ ਪ੍ਰਾਪਤ ਹੁੰਦੇ ਹਨ.