ਪੰਨਾ:ਹਮ ਹਿੰਦੂ ਨਹੀ.pdf/168

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫੬)
ਬੈਸਨੋ ਅਨੰਨ ਬ੍ਰਹਮੰਨ ਸਾਲਗ੍ਰਾਮ ਸੇਵਾ
ਗੀਤਾ ਭਗਵਤ ਸ੍ਰੋਤਾ[1] ਏਕਾਕੀ ਕਹਾਵਈ,
ਤੀਰਥ ਧਰਮ ਦੇਵਜਾਤ੍ਰਾ ਕੋ ਪੰਡਿਤ ਪੂਛ
ਕਰਤ ਗਵਨ ਸੋ ਮਹੂਰਤ ਸੋਧਾਵਈ,
ਬਾਹਰ ਨਿਕਸ ਗਰਧਬ ਸ੍ਵਾਨ ਸਗਨਕੈ
ਸੰਕਾ ਉਪਰਾਜਤ ਬਹੁਰ ਘਰ ਆਵਈ,
ਪਤਿਬ੍ਰਤ ਗਹਿ ਰਹਿ ਸਕਤ ਨ ਏਕ ਟੇਕ
ਦੁਬਿਧਾ ਅਛਤ ਨ ਪਰਮਪਦ ਪਾਵਈ.
ਗੁਰਸਿੱਖ ਸੰਗਤ ਮਿਲਾਪ ਕੋ ਪ੍ਰਤਾਪ ਐਸੇ
ਪਤਿਬ੍ਰਤ ਏਕ ਟੇਕ ਦੁਬਿਧਾ ਨਿਵਾਰੀ ਹੈ,
ਪੂਛਤ ਨ ਜੋਤਕ ਔ ਬੇਦ ਤਿਥਿ ਵਾਰ ਕਛੁ
ਗ੍ਰਹਿ ਔ ਨਛਤ੍ਰ ਕੀ ਨ ਸ਼ੰਕਾ ਉਰ ਧਾਰੀ ਹੈ,
ਜਾਨਤ ਨਾ ਸਗਨ ਲਗਨ ਆਨਦੇਵ ਸੇਵ
ਸ਼ਬਦਸੁਰਤ ਲਿਵ ਨੇਹ ਨਿਰੰਕਾਰੀ ਹੈ,
ਸਿੱਖ ਸੰਤ ਬਾਲਕ ਸ੍ਰੀ ਗੁਰੂ ਪ੍ਰਤਿਪਾਲਕ ਹੈ
ਜੀਵਨਮੁਕਤਿ ਗਤ ਬ੍ਰਹਮ ਬੀਚਾਰੀ ਹੈ.
ਗੁਰੁਮੁਖ ਮਾਰਗ ਮੇ ਮਨਮੁਖ ਥਕਿਤ ਹ੍ਵੈ
ਲਗਨ ਸਗਨ ਮਾਨੈ, ਕੈਸੇ ਮਨ ਮਾਨੀਏ
                             (ਕ, ਭਾ. ਗੁਰਦਾਸ ਜੀ)

ਸਿਖ ਅਨੰਨ੍ਯ ਪੰਡਿਤ! ਦਿਖ ਐਸੇ,[2]
  1. ਅਨੰਨ੍ਯ. ਇੱਕ ਤੋਂ ਬਿਨਾ ਦੂਜੇ ਨੂੰ ਨਾ ਜਾਣਨਵਾਲਾ
  2. ਗੁਰੂ ਸਾਹਿਬ ਨੇ ਫਰਮਾਯਾ ਕਿ, ਹੇ ਪੰਡਿਤ, ਦੇਖ !
    ਗੁਰੂ ਦੇ ਸਿੱਖ ਕੇਹੇ ਅਨੰਨ੍ਯ ਹਨ.