ਪੰਨਾ:ਹਮ ਹਿੰਦੂ ਨਹੀ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਣੀ ਜਾਤਿ ਪਾਤਿ ਵਿੱਚ ਨਾ ਜਾਵੜਨਾ. ਜੇ ਮੇਰੇ
ਉਪਦੇਸ਼ ਨੂੰ ਭੁਲਾਕੇ ਪਵਿੱਤ੍ਰ ਖਾਲਸਾਧਰਮ ਤ੍ਯਾਗ-
ਕੇ ਉਨ੍ਹਾਂ ਜਾਤਾਂ ਵਿੱਚ ਹੀ ਜਾ ਵੜੋ ਗੇ,ਜਿਨ੍ਹਾਂ ਤੋਂ ਮੈਂ
ਥੁਆਨੂੰ ਕੱਢਿਆ ਹੈ, ਤਾਂ ਇਸ ਗਧੇ ਜੇਹੀ ਦਸ਼ਾ
ਹੋਊ, ਔਰ ਤੁਸਾਡੀ ਧਰਮਨੇਸ਼ਠਾ ਅਤੇ ਸ਼ੂਰਵੀਰਤਾ
ਸਭ ਜਾਂਦੀਰਹੂ"

[1]


 1. ਤਬ ਸਤਗੁਰੁ ਸਭਹੂੰਨ ਸੁਨਾਯੋ:-
  "ਇਹ ਦ੍ਰਿਸ਼ਟਾਂਤ ਤੁਮੈ ਦਿਖਰਾਯੋ
  ਜਾਤਿ ਪਾਤਿ ਮਹਿ ਰਾਸਭ ਜੈਸੇ
  ਵਸ਼ੀ ਕੁਲਾਲ ਲਾਜ ਮਹਿ ਤੈਸੇ
  ਤਿਸ ਤੇ ਸਤਗੁਰੁ ਲ਼ਏ ਨਿਕਾਸ
  ਬਖਸ਼ੇ ਚਾਰ ਪਦਾਰਥ ਪਾਸ.
  ਸ਼੍ਰੀ ਅਸਿਧੁਜ ਕੋ ਦੇਕਰ ਬਾਣਾ
  ਸਭ ਤੇ ਊਚੇ ਕਰੇ ਸੁ ਤ੍ਰਾਣਾ.×××
  ਪੁਨ ਕੁਲਾਲ ਕੇ ਪ੍ਰਵਿਸ੍ਯੋ ਜਾਈ
  ਲਾਦ ਗੂੰਣ ਕੋ ਲਸ਼ਟਿ ਲਗਾਈ.×××
  ਤਿਮ ਹ੍ਵੈ ਸਿੰਘ ਜਾਤਿ ਮਹਿ ਪਰੈ
  ਤਜੈ ਸ਼ਸਤ੍ਰ ਭਯ ਕੋਇ ਨ ਕਰੈ
  ਯਾਂਤੇ ਸ਼੍ਰੀ ਅਕਾਲ ਕੋ ਬਾਣਾ
  ਦੇ,ਮੈਂ ਕੀਨੇ ਸਿੰਘ ਸੁਜਾਣਾ
  ਇਸ ਕੇ ਧਰੇ ਸਦਾਸੁਖ ਹੋਈ
  ਤ੍ਯਾਗੇੇ,ਦੋਨੋਂ ਲੋਕ ਨ ਢੋਈ."
                     (ਗੁਰੁਪ੍ਰਤਾਪ ਸੂਰਯ, ਰੁੱਤ ੩, ਅਧ੍ਯਾਯ ੨੨ )