ਪੰਨਾ:ਹਮ ਹਿੰਦੂ ਨਹੀ.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੦)


ਦੇ ਪਿਤਰ ਨਿਰਸੰਦੇਹ ਵਿਸ਼ਟਾ ਔਰ ਮੂਤ ਖਾਂਦੇ ਪੀਂਦੇ ਹਨ.
                             (ਵ੍ਰਿਧ ਹਾਰੀਤ ਸੰਹਿਤਾ ਅ, ੧)
ਗੁਰਮਤ ਵਿੱਚ ਉੱਪਰ ਲਿਖੇ ਭਰਮਾਂ ਤੋਂ ਵਿਰੁੱਧ
ਗੁਰੂਸਾਹਿਬ ਨੇ ਸਤ੍ਯਉਪਦੇਸ਼ ਇਸ ਪ੍ਰਕਾਰ ਕਥਨ
ਕੀਤਾ ਹੈ:-

[1] ਦੀਵਾ ਮੇਰਾ ਏਕ ਨਾਮ ਦੁਖ ਵਿਚ ਪਾਇਆ ਤੇਲ,
ਉਨ ਚਾਨਣ ਓਹ ਸੋਖਿਆ ਚੂਕਾ ਜਮ ਸਿਉ ਮੇਲ.
ਲੋਕਾ! ਮਤ ਕੋ [2] ਫਕੜ ਪਾਇ,
ਲਖ ਮੜਿਆਂ ਕਰ ਏਕਠੇ ਏਕ ਰਤੀ ਲੇ ਭਾਹ.
ਪਿੰਡ ਪਤਲ ਮੇਰੀ ਕੇਸਉ ਕਿਰਿਆ ਸਚਨਾਮ ਕਰਤਾਰ,
ਐਥੈ ਓਥੈ ਆਗੈ ਪਾਛੈ ਏਹ ਮੇਰਾ ਆਧਾਰ.
ਗੰਗ ਬਨਾਰਸ ਸਿਫਤ ਤੁਮਾਰੀ ਨਾਵੈ ਆਤਮਰਾਉ,
ਸਾਚਾ ਨਾਵਣ ਤਾਂ ਥੀਐ ਜਾਂ ਅਹਿਨਿਸ ਲਾਗੈ ਭਾਉ.


 1. ਸ੍ਰੀ ਗੁਰੂ ਨਾਨਕ ਸਾਹਿਬ ਲੋਕਾਂ ਦਾ ਉੱਧਾਰ ਕਰਦੇ ਹੋਏ
  ਜਦ ਗਯਾ ਤੀਰਥ ਪਰ ਗਏ ਹਨ, ਉਸ ਵੇਲੇ ਏਹ ਸ਼ਬਦ ਉੱਚਾਰਨ
  ਕੀਤਾ ਹੈ. ਏਹ ਪ੍ਰਸੰਗ ਜਨਮਸਾਖੀ ਵਿਚ ਇਸਤਰਾਂ ਹੈ:-
  "ਗਯਾ ਦੇ ਪੰਡਿਤਾਂ ਨੇ ਕਹਿਆ,ਤੁਸੀਂ ਭੀ ਅਪਣੇ ਪਿਤਰਾਂ
  ਦਾ ਉਧਾਰ ਕਰੋ, ਤਾਂ ਬਾਬੇ ਨੇ ਕਹਿਆ, ਅਸਾਂ ਆਪਣੇ ਪਿਤਰਾਂ
  ਦਾ ਤੇ ਆਪਣਾ ਤੇ ਆਪਣੇ ਜਗਿਆਸੀਆਂ ਦਾ ਤੇ ਉਨ੍ਹਾਂ ਦੇ ਪਿਤਰਾਂ
  ਦਾ ਉਧਾਰ ਕਰਛੱਡਿਆ ਹੈ, ਐਸੀ ਕਿਰਿਆ ਕਰਮ ਦੀਵਾ ਪਿੰਡ
  ਪੱਤਲ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਦੂਰ ਕਰਛੱਡਿਆਹੈ,
  ਤਾਂ ਗੁਰੂ ਬਾਬਾ ਜੀ ਨੇ ਰਾਗ ਆਸਾ ਵਿਚ ਸ਼ਬਦ ਕਹਿਆ."
 2. ਹੇ ਲੋਕੋ! ਅਗ੍ਯਾਨ ਦੇ ਕਰਮ ਜੋ ਪਾਖੰਡਜਾਲ ਹਨ
  ਉਨ੍ਹਾਂ ਵਿਚ ਪੈਕੇ ਭੰਡੀ ਨਾ ਪਾਓ.