ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੬੧)
ਇਕ[1] ਲੋਕੀ ਹੋਰ ਛਮਛਰੀ ਬ੍ਰਾਹਮਣ ਵਟ ਪਿੰਡ ਖਾਇ,
ਨਾਨਕ ਪਿੰਡ ਬਖਸੀਸ ਕਾ ਕਬਹੂ ਨਿਖੂਟਸ ਨਾਹ.
(ਆਸਾ ਮਹਲਾ ੧)
ਆਇਆ ਗਇਆ ਮੁਇਆ ਨਾਂਉ,
ਪਿਛੈ ਪਤਲ ਸਦਿਹੁ ਕਾਂਉ.
ਨਾਨਕ, ਮਨੁਮੁਖ ਅੰਧ ਪਿਆਰ,
ਬਾਝ ਗੁਰੂ ਡੁਬਾ ਸੰਸਾਰ. (ਵਾਰ ਮਾਝ ਮਃ ੧)
ਨਾਨਕ, ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ.
(ਵਾਰ ਆਸਾ ਮਹਲਾ ੧)
ਗਿਆਨੀ ਹੋਇ ਸੁ ਚੈਤੰਨ ਹੋਇ, ਅਗਿਆਨੀ ਅੰਧੁ ਕਮਾਇ,
ਨਾਨਕ, ਐਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ.
(ਵਾਰ ਵਿਹਾਗੜਾਮਹਲਾ ੪ )
[2]ਜੀਵਤ ਪਿਤਰ ਨ ਮਾਨੈ ਕੋਊ ਮੂਏ ਸਿਰਾਧ ਕਰਾਹੀਂ,
ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ? ਕਊਆ ਕੂਕਰ ਖਾਹੀ!
ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਉ ਦੇਹੀ,
ਐਸੇ ਪਿਤਰ ਤੁਮਾਰੇ ਕਹੀਅਹਿ, ਆਪਨ ਕਹਿਆ ਨ ਲੇਹੀ ?
(ਗਉੜੀ ਕਬੀਰ ਜੀ)
ਤੀਰਥ:-
ਇਹ ਮਨ ਮੈਲਾ ਇਕ ਨ ਧਿਆਏ,
ਅੰਤਰ ਮੈਲ ਲਾਗੀ ਬਹੁ ਦੂਜੈਭਾਏ.
- ↑ ਇੱਕ ਪਿੰਡ ਦੇਵਤਿਆਂ ਵਾਸਤੇ ਦੇਣਾ ਆਖਿਆਜਾਂਦਾ ਹੈ,
ਦੁਜਾ ਪਿਤਰਾਂ ਨੂੰ ਦਿੱਤਾਜਾਂਦਾ ਹੈ, ਪਰ ਮਿਲਦਾ ਦੋਹਾਂ ਨੂੰ ਨਹੀਂ,
ਬ੍ਰਾਹਮਣ ਆਪ ਹੀ ਪਿੰਡ ਵੱਟਕੇ ਸਭ ਸਾਮਗ੍ਰੀ ਖਾ ਪੀਜਾਂਦਾ ਹੈ. - ↑ ਮਾਤਾ ਪਿਤਾ ਔਰ ਬਜ਼ੁਰਗਾਂ ਦਾ ਸੇਵਨ ਔਰ ਸਨਮਾਨ ਕਰਣਾ
ਸਿੱਖਧਰਮ ਵਿਚ ਸ਼੍ਰਾੱਧ ਹੈ-ਮਰਿਆਂ ਨੂੰ ਪਹੁੰਚਾਂਉਣਾ ਅਗ੍ਯਾਨ
ਹੈ. ਜੋ ਸਿੱਖ ਹਿੰਦੂਆਂ ਦੀ ਨਕਲ ਕਰਕੇ ਸ਼੍ਰਾੱਧ ਕਰਦੇ ਹਨ
ਔਰ ਉਸ ਨੂੰ ਗੁਰੁਰੀਤੀ ਅਨੁਸਾਰ ਸ਼੍ਰਾੱਧ ਕਰਣਾ ਦਸਦੇ ਹਨ ਓਹ
ਅਗ੍ਯਾਨੀ ਹਨ.