ਸਮੱਗਰੀ 'ਤੇ ਜਾਓ

ਪੰਨਾ:ਹਮ ਹਿੰਦੂ ਨਹੀ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੬੭ )


ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖ਼ਾਸ ਕੇਸ਼ੋ
ਪੰਡਿਤ ਦੇ ਬੁਲਾਉਂਣ ਦੀ ਅਗ੍ਯਾ ਨਹੀਂ ਦਿੱਤੀ,
ਏਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ
ਹੋਏ ਸ਼ਬਦ ਦੀ ਹੀ ਵ੍ਯਾਖਯਾ ਔਰ ਉਸੀ ਦੇ
ਅਨੁਸਾਰ ਹੈ; ਯਥਾ:-

"ਪਿੰਡ ਪਤਲ ਮੇਰੀ ਕੇਸਉ ਕਿਰਿਆ ਸਚ ਨਾਮ ਕਰਤਾਰ."
ਦੋਹਾਂ ਅਸਥਾਨਾਂ ਵਿੱਚ ਕੇਸ਼ੋ ਪਦ ਪਰਮਾਤਮਾ ਦਾ
ਵੋਧਕ ਹੈ.

ਪਦ ਦਾ ਅਰਥ ਇਸਤਰਾਂ ਹੈ:-
ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਮੇਰੇ ਚਲਾਣੇ
ਪਰ ਨਿਰਬਾਣ (ਨਿਤ੍ਯ ਇੱਕਰਸ,ਅਚਲ) ਕਰਤੇ ਦਾ ਕੀਰਤਨ
ਕਰਣਾ.
ਭਾਵ ਏਹ ਹੈ ਕਿ[1] ਦੇਹਧਾਰੀ ਦੇਵਤਿਆਂ ਦੇ ਕਹਾਣੀਆਂ
ਕਿੱਸੇ ਔਰ ਗਰੁੜਪੁਰਾਣ ਦੇ ਭਯਦਾਯਕ ਪ੍ਰਸੰਗ ਨਾ ਸੁਣਨੇ
ਸੁਣਾਉਣੇ.
ਔਰ ਮੇਰੇ ਵਾਸਤੇ ਪਰਮਾਤਮਾ ਦਾ ਆਰਾਧਨ ਹੀ ਪੰਡਿਤ
ਬੁਲਾਉਣਾ, ਭਾਵ ਏਹ ਹੈ ਕਿ ਕਿਸੇ ਪੰਡਿਤ ਬੁਲਾਉਂਣ ਦੀ ਥਾਂ,
ਸ੍ਰਿਸ਼ਟੀਪਾਲਕ ( ਗੋਪਾਲ ) ਦਾ ਕੀਰਤਨ ਕਰਣਾ, ਔਰ
"ਹਰਿਕਥਾ" ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ.


  1. ਗਰੁੜ ਆਦਿਕ ਪੁਰਾਣਾਂ ਵਿੱਚ ਕੇਵਲ ਦੇਵਤੇ ਔਰ
    ਯਮਪਰੀ ਆਦਿਕ ਦਾ ਵਰਣਨ ਹੈ.